ETV Bharat / state

ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਦੌਰਾਨ ਅਮਿਤ ਸ਼ਾਹ ਤੇ ਜਾਖੜ ਨੇ ਰਗੜੇ ਵਿਰੋਧੀ, ਆਖੀਆਂ ਇਹ ਗੱਲਾਂ - Lok Sabha Elections

author img

By ETV Bharat Punjabi Team

Published : May 28, 2024, 4:57 PM IST

ਲੋਕ ਸਭਾ ਚੋਣਾਂ ਦੇ ਚੱਲਦੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ 'ਚ ਪਿਛਲੇ ਦਿਨੀਂ ਪ੍ਰਚਾਰ ਕਰਨ ਲਈ ਪਹੁੰਚੇ ਅਮਿਤ ਸ਼ਾਹ ਨੇ ਵਿਰੋਧੀਆਂ 'ਤੇ ਜੰਮ ਕੇ ਨਿਸ਼ਾਨੇ ਸਾਧੇ। ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਵੀ ਤੰਜ ਕੱਸਦਿਆਂ ਕਿਹਾ ਕਿ ਨਕਲੀ ਪੱਗ ਬੰਨਣ ਨਾਲ ਕੋਈ ਸਰਦਾਰ ਨਹੀਂ ਬਣਦਾ।

ਅਮਿਤ ਸ਼ਾਹ ਤੇ ਸੁਨੀਲ ਜਾਖੜ
ਅਮਿਤ ਸ਼ਾਹ ਤੇ ਸੁਨੀਲ ਜਾਖੜ (ETV BHARAT)

ਅਮਿਤ ਸ਼ਾਹ ਤੇ ਸੁਨੀਲ ਜਾਖੜ (ETV BHARAT)

ਲੁਧਿਆਣਾ: ਭਾਜਪਾ ਵੱਲੋਂ ਇੱਕ ਵਿਸ਼ਾਲ ਰੈਲੀ ਲੁਧਿਆਣਾ 'ਚ ਕੀਤੀ ਗਈ, ਜਿਸ ਨੂੰ ਸੰਬੋਧਿਤ ਕਰਨ ਲਈ ਅਮਿਤ ਸ਼ਾਹ ਪਹੁੰਚੇ। ਜਿਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਜੈਕਾਰੇ ਲਗਾ ਕੇ ਕੀਤੀ ਅਤੇ ਨਾਲ ਹੀ ਗੁਰੂਆਂ ਨੂੰ ਯਾਦ ਕੀਤਾ। ਉਹਨਾਂ ਨੇ ਕਿਹਾ ਕਿ ਜੋ ਹਿੰਦੂ ਅਤੇ ਸਿੱਖ ਨੂੰ ਲੜਾਉਣ ਦੀ ਗੱਲ ਕਰ ਰਹੇ ਹਨ, ਉਹ ਭੁੱਲ ਗਏ ਹਨ ਕਿ ਨੌਵੇਂ ਗੁਰੂ ਦੇ ਕਰਕੇ ਹੀ ਸਾਡੀ ਹੋਂਦ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਮੇਰਾ ਦੋਸਤ ਹੈ। ਕਿਹਾ ਜਿਨਾਂ ਨੇ ਰਵਨੀਤ ਬਿੱਟੂ ਦੇ ਦਾਦੇ ਦਾ ਕਤਲ ਕੀਤਾ, ਉਸ ਨੂੰ ਅਸੀਂ ਮੁਆਫ ਨਹੀਂ ਕਰ ਸਕਦੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਵਨੀਤ ਬਿੱਟੂ ਇਥੋਂ ਜਿਤਾ ਕੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਭੇਜੋ ਤੇ ਉਸ ਨੂੰ ਵੱਡਾ ਆਦਮੀ ਮੈਂ ਬਣਾਊਂਗਾ। ਉਹਨਾਂ ਕਿਹਾ ਕਿ 6 ਜੂਨ ਨੂੰ ਕੇਜਰੀਵਾਲ ਜੇਲ੍ਹ ਜਾ ਰਿਹਾ ਹੈ ਅਤੇ ਰਾਹੁਲ ਗਾਂਧੀ ਬੈਂਕੋਕ ਘੁੰਮਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗਰਮੀ ਦੇ ਵਿੱਚ ਰਾਹੁਲ ਬਾਬਾ ਥਾਈਲੈਂਡ ਅਤੇ ਬੈਂਕਕਾਕ ਚਲੇ ਜਾਂਦੇ ਹਨ। ਦੂਜੇ ਪਾਸੇ ਉਹ ਨਰੇਂਦਰ ਮੋਦੀ ਹੈ ਜੋ ਦੀਵਾਲੀ ਵਾਲੇ ਦਿਨ ਵੀ ਛੁੱਟੀ ਨਹੀਂ ਕਰਦਾ ਤੇ ਦੇਸ਼ ਦੇ ਜਵਾਨਾਂ ਦੇ ਨਾਲ ਦੀਵਾਲੀ ਮਨਾਉਂਦਾ ਹੈ।

ਇੰਡੀਆ ਗਠਜੋੜ 'ਤੇ ਸਵਾਲ: ਅਮਿਤ ਸ਼ਾਹ ਨੇ ਸਵਾਲ ਖੜੇ ਕੀਤੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਗਠਜੋੜ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ। ਉਹਨਾਂ ਕਿਹਾ ਕਿ ਇੰਡੀਆ ਗਠਬੰਧਨ ਦਾ ਇਤਿਹਾਸ ਜਾਨਣ ਦੀ ਤੁਹਾਨੂੰ ਲੋੜ ਹੈ। ਉਹਨਾਂ ਕਿਹਾ ਕਿ 12 ਲੱਖ ਕਰੋੜ ਦੇ ਇਹ ਘਪਲੇ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਨਰੇਂਦਰ ਮੋਦੀ 23 ਸਾਲ ਤੋਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਬਣੇ ਹਨ ਤੇ ਇਕ ਰੁਪਏ ਦਾ ਵੀ ਉਹਨਾਂ 'ਤੇ ਕੋਈ ਵੀ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਹੈ। ਉਹਨਾਂ ਕਿਹਾ ਕਿ ਇਹ ਚੋਣਾਂ ਜਿੱਤਣ ਦੇ ਲਈ ਹਿੰਦੂ ਸਿੱਖ ਦੀ ਗੱਲ ਕਰ ਰਹੇ ਹਨ, ਜਦੋਂ ਕਿ ਨਰੇਂਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਵੀ ਬਣਾਇਆ ਤੇ ਨਾਲ ਹੀ ਰਾਮ ਮੰਦਿਰ ਵੀ ਬਣਾਇਆ। ਉਹਨਾਂ ਫਿਰ ਕਿਹਾ ਕਿ ਜੇਕਰ ਦੇਸ਼ ਦੀ ਆਜ਼ਾਦੀ ਦੇ ਸਮੇਂ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਪਾਕਿਸਤਾਨ ਦੇ ਵਿੱਚ ਨਹੀਂ ਸਗੋਂ ਪੰਜਾਬ ਦੇ ਵਿੱਚ ਹੁੰਦਾ ਭਾਰਤ ਦੇ ਵਿੱਚ ਹੁੰਦਾ। ਉਹਨਾਂ ਕਿਹਾ ਕਿ ਕਰਤਾਰਪੁਰ ਦੀ ਗੱਲ ਕਾਂਗਰਸ ਸਰਕਾਰ ਨੇ ਕਦੇ ਕੀਤੀ ਹੀ ਨਹੀਂ। ਕਈ ਵਾਰ ਪਾਕਿਸਤਾਨ ਦੇ ਨਾਲ ਲੜਾਈ ਹੋਈ ਅਤੇ ਕਈ ਵਾਰ ਅਸੀਂ ਜਿੱਤੇ ਵੀ ਪਰ ਇਸ ਦੇ ਬਾਵਜੂਦ ਉਹਨਾਂ ਨੇ ਇਸ ਦੀ ਮੰਗ ਨਹੀਂ ਦਿੱਤੀ। ਉਹਨਾਂ ਕਿਹਾ ਕਿ ਅਸੀਂ ਕਾਸ਼ੀ ਵਿਸ਼ਵਨਾਥ ਅਤੇ ਨਾਲ ਹੀ ਸੋਮਨਾਥ ਮੰਦਿਰ ਦਾ ਕੰਮ ਵੀ ਕਰਵਾਇਆ।

ਕਸ਼ਮੀਰ 'ਤੇ ਸਾਡਾ ਹੱਕ: ਅਮਿਤ ਸ਼ਾਹ ਨੇ ਕਿਹਾ ਕਿ ਇਸ ਦੇਸ਼ ਵਿੱਚੋਂ ਅੱਤਵਾਦ ਦਾ ਖਾਤਮਾ ਨਰੇਂਦਰ ਮੋਦੀ ਨੇ ਕੀਤਾ ਹੈ। ਉਹਨਾਂ ਫਿਰ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਕਬਜ਼ੇ ਦਾ ਕਸ਼ਮੀਰ ਭਾਰਤ ਦਾ ਹੈ। ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਨੂੰ ਡਰਾ ਰਹੀ ਹੈ ਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਨਾ ਮੰਗੇ ਕਿਉਂਕਿ ਉਹਨਾਂ ਕੋਲ ਪਰਮਾਣੂ ਬੰਬ ਹੈ ਤਾਂ ਉਹਨਾਂ ਕਿਹਾ ਕਿ ਭਾਰਤ ਪਰਮਾਣੂ ਬੰਬ ਤੋਂ ਡਰਨ ਵਾਲਾ ਨਹੀਂ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਕਾਬਜ਼ ਕੀਤਾ ਗਿਆ ਕਸ਼ਮੀਰ ਸਾਡਾ ਹੈ ਅਤੇ ਹਮੇਸ਼ਾ ਸਾਡਾ ਰਹੇਗਾ ਅਤੇ ਅਸੀਂ ਉਹ ਹਰ ਹਾਲਤ ਦੇ ਵਿੱਚ ਲੈ ਕੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਸੀਆਈਏ ਲਿਆ ਕੇ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਸਾਡੇ ਭਾਈਚਾਰੇ ਨੂੰ ਲਿਆ ਕੇ ਨਾਗਰਿਕਤਾ ਦਿੱਤੀ ਹੈ। ਉਹਨਾਂ ਕਿਹਾ ਕਿ ਇੱਕ ਰੈਕ ਇਕ ਪੈਨਸ਼ਨ ਦੀ ਮੰਗ ਪੂਰੀ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਦਾਦੀ ਦੇ ਸਮੇਂ ਤੋਂ ਇਹ ਮੰਗ ਚੱਲੀ ਆ ਰਹੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹੀ ਵਨ ਰੈਂਕ ਵਨ ਪੈਨਸ਼ਨ ਦਾ ਕੰਮ ਮੁਕੰਮਲ ਕੀਤਾ।

ਨਸ਼ਾ ਖਤਮ ਕਰਨ ਦਾ ਵਾਅਦਾ: ਉਹਨਾਂ ਕਿਹਾ ਕਿ ਆਜ਼ਾਦੀ ਦੇ ਸਮੇਂ ਬਟਵਾਰੇ ਦਾ ਕੰਮ ਵੀ ਕਾਂਗਰਸ ਪਾਰਟੀ ਨੇ ਹੀ ਕੀਤਾ ਸੀ। ਅੱਤਵਾਦ ਨੂੰ ਸ਼ਹਿ ਦਿੱਤੀ। ਉਹਨੇ ਕਿਹਾ 1984 ਦੇ ਵਿੱਚ ਵੀ ਦਿੱਲੀ ਦੇ ਅੰਦਰ ਕਤਲੇਆਮ ਕਾਂਗਰਸ ਨੇ ਕਰਵਾਇਆ। ਇੱਥੋਂ ਤੱਕ ਕਿ ਅਮਿਤ ਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਜਿੰਨਾ ਵੀ ਨਸ਼ਾ ਹੈ ਉਸ ਲਈ ਕਾਂਗਰਸ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਮੇਰੇ ਮਨ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਵੇਖ ਜਿਆਦਾ ਦਰਦ ਹੈ। ਅਸੀਂ ਇਸ ਦੇ ਲਈ ਪੂਰਾ ਇੰਫਰਾਸਟਰਕਚਰ ਬਣਾ ਚੁੱਕੇ ਹਾਂ। ਉਹਨਾਂ ਐਲਾਨ ਕੀਤਾ ਕਿ ਮੈਂ ਲੁਧਿਆਣਾ ਦੇ ਵਿੱਚ ਆ ਕੇ ਕਹਿੰਦਾ ਹਾਂ ਕਿ ਮੋਦੀ 3 ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਜੜ ਤੋਂ ਪੁੱਟ ਕੇ ਆਉਣ ਵਾਲੇ ਪੰਜ ਸਾਲਾਂ ਦੇ ਵਿੱਚ ਖਤਮ ਕਰ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਐਨਸੀਬੀ ਦੇ ਆਫਿਸ ਵੱਡੀ ਗਿਣਤੀ ਦੇ ਵਿੱਚ ਇਥੇ ਖੋਲ ਰਹੇ ਹਾਂ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਵਿੱਚ ਨਹੀਂ ਡੁੱਬਣ ਦੇਣਗੇ।

ਭਗਵੰਤ ਮਾਨ ਤੇ ਕੇਜਰੀਵਾਲ 'ਤੇ ਨਿਸ਼ਾਨਾ: ਇਸ ਦੌਰਾਨ ਅਮਿਤ ਸ਼ਾਹ ਨੇ ਅੱਤਵਾਦ ਦੇ ਬਾਰੇ ਵੀ ਬੋਲਦਿਆਂ ਕਿਹਾ ਕਿ ਕੋਈ ਵੀ ਅੱਤਵਾਦ ਦੇ ਚੰਗਲ 'ਚ ਨਾ ਫਸੇ ਕਿਉਂਕਿ ਅਸੀਂ ਉਸ ਨੂੰ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਛੱਡਾਂਗੇ। ਉਹਨਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਕੇਜਰੀਵਾਲ ਨੇ ਜਦੋਂ ਕੇਸ ਲੜਨਾ ਹੁੰਦਾ ਹੈ ਤਾਂ ਉਸ ਦੇ ਵਕੀਲ ਦੀ ਪੇਮੈਂਟ ਪੰਜਾਬ ਵੱਲੋਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਗੁਜਰਾਤ ਜਾਣਾ ਹੈ, ਬੰਗਾਲ ਜਾਣਾ ਹੈ ਤਾਂ ਪਾਇਲਟ ਬਣ ਕੇ ਭਗਵੰਤ ਮਾਨ ਉਸਦੇ ਨਾਲ ਜਾਂਦੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਕੇਜਰੀਵਾਲ ਦੇ ਪਾਇਲਟ ਹਨ ਜਾਂ ਪੰਜਾਬ ਦੇ ਮੁੱਖ ਮੰਤਰੀ ਸਮਝ ਨਹੀਂ ਆਉਂਦਾ। ਉਹਨਾਂ ਕਿਹਾ ਕਿ ਸ਼ੁਕਰ ਹੈ ਕਿ ਉਹ ਭਗਵੰਤ ਮਾਨ ਦੇ ਨਾਲ ਜੇਲ੍ਹ ਨਹੀਂ ਚਲੇ ਗਏ।

ਭ੍ਰਿਸ਼ਟਾਚਾਰ 'ਤੇ ਸਵਾਲ: ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਮੰਚ ਤੋਂ ਸੰਬੰਧਿਤ ਕਰਦਿਆਂ ਹੋਇਆ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਕਾਨੂੰਨ ਵਿਵਸਥਾ ਜਾਂ ਨਸ਼ਾ ਨਹੀਂ ਸਗੋਂ ਭ੍ਰਿਸ਼ਟਾਚਾਰ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਇੰਨਾ ਪੰਜਾਬ ਦੇ ਵਿੱਚ ਬੋਲਬਾਲਾ ਹੈ ਕਿ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹਨ ਕਿ ਪੰਜਾਬ ਦੇ ਵਿੱਚ ਬਾਕੀ ਹੋਰ ਵੀ ਮਾੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਆ ਰਹੀਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਹ ਸਾਨੂੰ ਆਪਸ ਦੇ ਵਿੱਚ ਲੜਾਉਣ ਦੀ ਗੱਲ ਕਰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਸਾਨੂੰ ਤੋੜਨ ਦੀ ਗੱਲ ਕੀਤੀ ਹੈ, ਉਹਨਾਂ ਕਿਹਾ ਕਿ ਇਹ ਨਕਲੀ ਸਰਦਾਰ ਹਨ। ਸੁਨੀਲ ਜਾਖੜ ਨੇ ਕਿਹਾ ਕਿ ਕੱਲੀ ਪੱਗ ਬੰਨਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ, ਇਹ ਸਰਦਾਰੀ ਵਿਰਸੇ ਦੇ ਵਿੱਚ ਮਿਲਦੀ ਹੈ। ਉਹਨਾਂ ਕਿਹਾ ਕਿ ਪੱਗ ਕੋਈ ਟੋਪੀ ਨਹੀਂ ਹੈ ਕਿ ਜਦੋਂ ਮਰਜ਼ੀ ਇਸ ਨੂੰ ਪਾ ਲਓ ਅਤੇ ਜਦੋਂ ਮਰਜ਼ੀ ਇਸ ਨੂੰ ਉਤਾਰ ਦਿਓ। ਉਹਨਾਂ ਕਿਹਾ ਕਿ ਮੇਰੇ ਹੱਕ ਦੇ ਵਿੱਚ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਪਰ ਗੱਲ ਕੀਤੀ ਤਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹਰਪ੍ਰੀਤ ਸਿੰਘ ਨੇ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਕੋਈ ਮਸਲਾ ਹੀ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.