ਅੰਮ੍ਰਿਤਸਰ: ਅੰਮ੍ਰਿਤਸਰ ਦੇਸ਼ ਦੇ ਮਸ਼ਹੂਰ ਅਮੀਰ ਘਰਾਨੇ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦਾ ਰਾਧਿਕਾ ਮਰਚੈਂਟ ਦੇ ਨਾਲ ਵਿਆਹ ਹੋਣ ਜਾ ਰਿਹਾ ਹੈ। 12 ਜੁਲਾਈ ਸ਼ੁੱਕਰਵਾਰ ਨੂੰ ਇਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ। ਜਿਸਦੇ ਚਲਦਿਆਂ ਅੰਮਿਤਸਰ ਦੇ ਮਸ਼ਹੂਰ ਪੇਂਟਿੰਗ ਆਰਟਿਸਟ ਡਾ. ਜਗਜੋਤ ਸਿੰਘ ਰੂਬਲ ਵੱਲੋਂ ਇਸ ਵਾਰ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੇਂਟ ਦੀ ਇੱਕ ਬੇਮਿਸਾਲ ਖੂਬਸੂਰਤ ਤਸਵੀਰ ਤਿਆਰ ਕੀਤੀ ਗਈ ਹੈ।
ਵੱਡੇ-ਵੱਡੇ ਨਾਮਵਰ ਅਦਾਕਾਰ ਕਲਾਕਾਰ: ਜਾਣਕਾਰੀ ਮੁਤਾਬਿਕ ਤਹਾਨੂੰ ਦੱਸ ਦੀਏ ਕੀ ਇੱਸ ਤੋਂ ਪਹਿਲਾਂ ਵੀ ਡਾ. ਜਗਜੋਤ ਸਿੰਘ ਰੂਬਲ ਵੱਲੋਂ ਕਈ ਵੱਡੇ-ਵੱਡੇ ਨਾਮਵਰ ਅਦਾਕਾਰ ਕਲਾਕਾਰ ਅਤੇ ਰਾਜਨੀਤਕ ਨੇਤਾਵਾਂ ਦੀਆਂ ਤਸਵੀਰਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਵੱਲੋਂ ਖੁਦ ਇਹ ਤਸਵੀਰਾਂ ਆਪਣੇ ਹੱਥੀਂ ਉਨ੍ਹਾਂ ਨੂੰ ਭੇਂਟ ਵੀ ਕੀਤੀਆਂ ਗਈਆਂ ਹਨ।
ਤਸਵੀਰ ਏਕਰੇਲਿਕ ਰੰਗਾਂ ਦੇ ਨਾਲ ਤਿਆਰ: ਇਸ ਮੌਕੇ ਡਾ. ਜਗਜੋਤ ਸਿੰਘ ਰੂਬਲ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਨਵੀਂ ਵਿਆਹ ਵਾਲ਼ੀ ਜੋੜੀ ਨੂੰ ਇਹ ਉਨ੍ਹਾਂ ਦੇ ਵਿਆਹ ਦੇ ਮੌਕੇ ਤਸਵੀਰ ਭੇਂਟ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਤਸਵੀਰ ਬਣਾਉਣ ਵਿੱਚ ਉਨ੍ਹਾਂ ਨੂੰ 22 ਦਿਨ ਲੱਗੇ ਹਨ। ਇਹ ਵੀ ਕਿਹਾ ਕਿ ਇਹ ਤਸਵੀਰ ਏਕਰੇਲਿਕ ਰੰਗਾਂ ਦੇ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਜੋਏ ਬਰਡਨ ਦੀ ਤਸਵੀਰ ਦਾ ਸਾਈਜ਼ 5*6 ਫੁੱਟ ਦੀ ਹੈ। ਕਿਹਾ ਕਿ ਮੇਰੀ ਤਮੰਨਾ ਹੈ ਕਿ ਇਹ ਮੇਰੀ ਤਸਵੀਰ ਅੰਬਾਨੀ ਹਾਊਸ ਦੇ ਵਿੱਚ ਲੱਗੇ ਕਿਉਂਕਿ ਵਿਸ਼ਵ ਭਰ ਵਿੱਚੋਂ ਲੋਕ ਵਿਆਹ 'ਤੇ ਸ਼ਾਮਿਲ ਹੋਣ ਲਈ ਆ ਰਹੇ ਹਨ ਤਾਂ ਜੋ ਉਹ ਇਹ ਤਸਵੀਰ ਵੇਖਣ।
2007 ਤੋਂ ਪੇਂਟਿੰਗ ਤਸਵੀਰਾਂ ਬਣਾਉਣੀਆ ਕੀਤੀਆਂ ਸ਼ੁਰੁ : ਇਸ ਤੋਂ ਪਹਿਲਾਂ ਸੈਫ ਅਲੀ ਖਾਨ ,ਕਰੀਨਾ ਕਪੂਰ, ਅਸ਼ਵਰਿਆ ਰਾਏ, ਸ਼ਿਲਪਾ ਸੇਟੀ ਅਤੇ ਰਾਜਕੁੰਦਰਾ ਤੇ ਹੋਰ ਵੀ ਬੋਲੀਵੁੱਡ ਕਲਾਕਾਰਾਂ ਦੀਆਂ ਤਸਵੀਰਾਂ ਬਣਾ ਚੁੱਕਾ ਹੈ। ਉਨ੍ਹਾਂ ਨੂੰ ਭੇਂਟ ਵੀ ਕਰ ਚੁੱਕਾ ਹੈ। ਚਾਹੇ ਉਹ ਬਾਲੀਵੁੱਡ ਦੇ ਸਟਾਰ ਹੋਣ, ਚਾਹੇ ਹਾਲੀਵੁੱਡ ਦੇ ਸਟਾਰ ਹੋਣ, ਉਨ੍ਹਾਂ ਦੀ ਵੀ ਤਸਵੀਰ ਬਣਾ ਚੁੱਕਾ ਹੈ। ਇਸ ਤੋਂ ਬਾਅਦ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਅਤੇ ਵਿਸ਼ਵ ਦੇ ਵੱਡੇ ਰਾਜਨੀਤੀਕਾਂ ਦੀਆਂ ਵੀ ਤਸਵੀਰਾਂ ਬਣਾ ਚੁੱਕਾ ਹੈ। ਤਹਾਨੂੰ ਦੱਸ ਦੇਦੀਏ ਕਿ 2007 ਤੋਂ ਡਾ. ਜਗਜੋਤ ਸਿੰਘ ਰੂਬਲ ਵੱਲੋਂ ਪੇਂਟਿੰਗ ਤਸਵੀਰਾਂ ਬਣਾਉਣੀਆ ਸ਼ੁਰੁ ਕੀਤੀਆਂ ਸਨ। ਡਾ. ਜਗਜੋਤ ਸਿੰਘ ਰੂਬਲ ਵੱਲੋਂ 1000 ਤੋਂ ਵੱਧ ਪੇਂਟਿੰਗ ਤਸਵੀਰਾਂ ਬਣਾਈਆਂ ਜਾ ਚੁੱਕੀਆਂ ਹਨ। ਜਗਜੋਤ ਸਿੰਘ ਰੂਬਲ ਨੂੰ ਕਈ ਪ੍ਰਸੰਸਾ ਪੱਤਰ ਅਤੇ ਐਵਾਰਡ ਦੇ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।