ਲੁਧਿਆਣਾ: ਮਸ਼ਹੂਰ ਸਮਾਜ ਸੇਵੀ ਚੇਤਨ ਬਵੇਜਾ ਦੇ ਖਿਲਾਫ ਮਹਿਲਾ ਨਾਲ ਸਰੀਰਕ ਸ਼ੋਸ਼ਣ ਕਰਨ ਦਾ ਮਾਮਲਾ ਦਰਜ ਹੋ ਗਿਆ ਹੈ। 16 ਦਿਨ ਬਾਅਦ ਵੀ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰੀ ਨਾ ਹੋਣ ਉੱਤੇ ਅੱਜ ਪੀੜਤਾ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸ ਦੌਰਾਨ ਸੀਨੀਅਰ ਅਫਸਰਾਂ ਨੇ ਉਸ ਨੂੰ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਮਹਿਲਾ ਨੇ ਆਪਣਾ ਧਰਨਾ ਚੁੱਕਿਆ।
ਵਿਆਹ ਦਾ ਲਾਰਾ ਲਗਾ ਕੇ ਜਿਨਸੀ ਸ਼ੋਸ਼ਣ: ਪੀੜਤਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਸਮਾਜ ਸੇਵੀ ਚੇਤਨ ਬਵੇਜਾ ਦੇ ਨਾਲ ਹੋਈ ਸੀ। ਉਹ ਆਪਣੇ ਵਿਆਹ ਦੇ ਕਿਸੇ ਵਿਵਾਦ ਨੂੰ ਲੈ ਕੇ ਉਸ ਨਾਲ ਗੱਲਬਾਤ ਕਰਨ ਲਈ ਪਹੁੰਚੀ ਸੀ। ਜਿਸ ਤੋਂ ਬਾਅਦ ਉਸ ਨੇ ਚੇਤਨਾ ਬਵੇਜਾ ਨਾਲ ਗੱਲਬਾਤ ਕੀਤੀ ਅਤੇ ਬਵੇਜਾ ਨੇ ਉਸ ਨੂੰ ਆਪਣੇ ਦਫਤਰ ਦੇ ਵਿੱਚ ਕੰਮ ਦੇਣ ਲਈ ਆਖਿਆ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਦੀ ਦੋਸਤੀ ਹੋ ਗਈ ਅਤੇ ਫਿਰ ਵਿਆਹ ਦਾ ਝਾਂਸਾ ਦੇ ਕੇ ਚੇਤਨ ਬਵੇਜਾ ਨੇ ਉਸਦਾ ਸਰੀਰਕ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਜਦੋਂ ਉਹ ਗਰਭਵਤੀ ਹੋ ਗਈ ਤਾਂ ਵਿਆਹ ਕਰਾਉਣ ਤੋਂ ਬਵੇਜਾ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਜਿਸ ਤੋਂ ਬਾਅਦ ਪੀੜਤਾ ਨੇ ਉਸ ਉੱਤੇ ਮਾਮਲਾ ਦਰਜ ਕਰਵਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ।
ਉੱਥੇ ਹੀ ਦੂਜੇ ਪਾਸੇ ਅੱਜ ਪੀੜਤ ਨੂੰ ਇਨਸਾਫ ਨਾ ਮਿਲਣ ਉੱਤੇ ਉਸ ਨੇ ਸੀਪੀ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਅਤੇ ਉਸ ਦੇ ਨਾਲ ਕੁਝ ਸਮਾਜ ਸੇਵੀ ਵੀ ਪਹੁੰਚੇ। ਇਸ ਤੋਂ ਇਲਾਵਾ ਉੱਥੇ ਕੁੱਝ ਨਿਹੰਗ ਜਥੇਬੰਦੀਆਂ ਨੇ ਵੀ ਪੀੜਤਾਂ ਦਾ ਸਾਥ ਦਿੱਤਾ ਅਤੇ ਕਿਹਾ ਹੈ ਕਿ ਜੋ ਲੋਕ ਧਰਮ ਦੇ ਪਰਦੇ ਵਿੱਚ ਅਜਿਹੇ ਕੰਮ ਕਰ ਰਹੇ ਹਨ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
- ਪੰਜਾਬ ਦੇ ਨੌਜਵਾਨ ਨੇ ਚੰਦਰਯਾਨ ਨੂੰ ਲੈ ਕੇ ਕੀਤਾ ਕਮਾਲ ਦਾ ਕੰਮ, ਰਾਸ਼ਟਰਪਤੀ ਤੋਂ ਮਿਲਿਆ ਐਵਾਰਡ - Contribution In Chandrayaan 3
- ਅੰਮ੍ਰਿਤਸਰ ਹਵਾਈ ਅੱਡੇ 'ਤੇ ਡਰੋਨ ਦੀ ਮੂਵਮੈਂਟ, ਕਈ ਘੰਟੇ ਦੇਰੀ ਨਾਲ ਉੱਡੀਆਂ ਫਲਾਈਟਾਂ - Drone Activity in Airport
- ਅੰਮ੍ਰਿਤਸਰ ਹਵਾਈ ਅੱਡੇ 'ਤੇ ਲਾਉਂਜ ਬਾਰ 'ਚ ਚੂਹਿਆਂ ਨੇ ਮਚਾਈ ਦਹਿਸ਼ਤ, ਵੀਡੀਓ ਵਾਇਰਲ - Rats climbed in Amritsar airport
ਕਾਰਵਾਈ ਦਾ ਦਿੱਤਾ ਭਰੋਸਾ: ਦੂਜੇ ਪਾਸੇ ਲੁਧਿਆਣਾ ਦੇ ਏਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ। ਲਗਾਤਾਰ ਪੁਲਿਸ ਪਾਰਟੀਆਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਐਸਐਚਓ ਨੂੰ ਵੀ ਉਹਨਾਂ ਨੇ ਫੋਨ ਕਰਕੇ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰਨ ਲਈ ਕਿਹਾ ਹੈ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਨਾਲ ਜਿਹੜੇ ਹੋਰ ਸਾਥੀ ਹਨ ਉਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਵੀ ਉਸ ਨੂੰ ਧਮਕੀਆਂ ਦਿੱਤੀਆਂ ਹਨ। ਇੱਥੋਂ ਤੱਕ ਕਿ ਉਸ ਦੇ ਜੀਜੇ ਨੂੰ ਉਸ ਦੀ ਭੈਣ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਹਨ।