ETV Bharat / state

ਸੀਐਮ ਮਾਨ 'ਤੇ ਫਿਰ ਵਰ੍ਹੇ ਬਿਕਰਮ ਮਜੀਠੀਆ, ਕਿਹਾ- ਸੰਗਰੂਰ ਦੇ ਪੀੜਤ ਪਰਿਵਾਰਾਂ ਨੂੰ ਮਿਲਣਾ ਮਹਿਜ਼ ਇੱਕ ਡਰਾਮਾ - bikram majithia on cm mann - BIKRAM MAJITHIA ON CM MANN

ਮੁੱਖ ਮੰਤਰੀ ਮਾਨ ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਸਨ, ਇਸ ਨੂੰ ਲੈਕੇ ਅਕਾਲੀ ਦੱਲ ਵੱਲੋਂ ਸਵਾਲ ਕੀਤੇ ਗਏ ਹਨ ਕਿ ਸੀਐਮ ਸਾਬ੍ਹ ਨੂੰ ਇਨੇ ਦਿਨ ਬਾਅਦ ਆਪਣੇ ਹਲਕੇ ਦੀ ਯਾਦ ਕਿਉਂ ਆਈ। ਨਾਲ ਹੀ ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮਿਲਣ ਵਾਲਾ ਸਭ ਢੌਂਗ ਕੀਤਾ ਗਿਆ ਸੀ।

Akali leader Bikram Singh Majithia target CM Bhagwant Mann on sangrur liquer case
ਸੀਐਮ ਮਾਨ 'ਤੇ ਫਿਰ ਵਰ੍ਹੇ ਬਿਕਰਮ ਮਜੀਠੀਆ,ਕਿਹਾ 'ਸੰਗਰੂਰ ਦੇ ਪੀੜਤ ਪਰਿਵਾਰਾਂ ਨੂੰ ਮਿਲਣਾ ਮਹਿਜ਼ ਇੱਕ ਡਰਾਮਾ'
author img

By ETV Bharat Punjabi Team

Published : Mar 25, 2024, 11:18 AM IST

ਸੀਐਮ ਮਾਨ 'ਤੇ ਫਿਰ ਵਰ੍ਹੇ ਬਿਕਰਮ ਮਜੀਠੀਆ

ਅੰਮ੍ਰਿਤਸਰ : ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ। ਪਰ ਮੁੱਖ ਮੰਤਰੀ ਮਾਨ ਦੀ ਇਸ ਪਰਿਵਾਰ ਮਿਲਣੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਆਪ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ।

ਸੀਐਮ ਨੂੰ ਪੰਜਾਬ ਨਹੀਂ ਦਿੱਲੀ ਨਾਲ ਹੈ ਜ਼ਿਆਦਾ ਮੋਹ: ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਈ ਸਵਾਲ ਪੁੱਛੇ ਗਏ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਦਿੱਲੀ ਜਾ ਕੇ ਭਗਵੰਤ ਮਾਨ ਕੇਜਰੀਵਾਲ ਦੇ ਹੱਕ 'ਚ ਧਰਨਾ ਲਗਾ ਸਕਦਾ ਹੈ ਤਾਂ ਜਹਰੀਲੀ ਸ਼ਰਾਬ ਪੀਣ ਕਰਕੇ 21 ਲੋਕਾਂ ਦੀ ਜਾਨ ਜਾਣ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕਿਉਂ ਨਹੀਂ ਕੀਤਾ ਜਾ ਰਿਹਾ। ਦੋਸ਼ੀਆਂ ਨੁੰ ਸਜ਼ਾ ਕਿਊਂ ਨਹੀਂ ਦਿੱਤੀ ਜਾ ਰਹੀ। ਇਨਾਂ ਹੀ ਨਹੀਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਥੇ ਜ਼ਹਿਰੀਲੀ ਸ਼ਰਾਬ ਨਾਲ ਲੋਕ ਮਰ ਰਹੇ ਸਨ,ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪੰਜਾਬ ਦੇ ਲੋਕ ਨਹੀਂ ਬਲਕਿ ਸ਼ਰਾਬ ਘੁਟਾਲੇ 'ਚ ਗਿਰਫਤਾਰ ਕੀਤੇ ਦਿੱਲੀ ਦੇ ਮੁੱਖ ਮੰਤਰੀ ਦੇ ਪਰਿਵਾਰ ਨੂੰ ਮਿਲਣਾ ਜ਼ਿਆਦਾ ਜ਼ਰੂਰੀ ਸੀ। ਮਜੀਠੀਆ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਦਿੱਲੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਲੇਕਿਨ ਉਹਨਾਂ ਵੱਲੋਂ ਕਦੀ ਵੀ ਪੰਜਾਬ ਦੀ ਸਾਰ ਨਹੀਂ ਲਈ ਗਈ।

ਸੁਖਪਾਲ ਖਹਿਰਾ ਪਹੁੰਚੇ ਸੰਗਰੂਰ, ਕਿਹਾ- ਨਕਲੀ ਸ਼ਰਾਬ ਪੀਣ ਕਰਕੇ ਹੋਈਆਂ ਮੌਤਾਂ ਦੀ ਜ਼ਿੰਮੇਵਾਰ ਹੈ ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ - Sukhpal Khaira reached Sangrur

ਸ਼ਰਾਬ ਨਾਲ ਮਰਨ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਿੰਡ ਗੁੱਜਰਾਂ ਪਹੁੰਚੇ ਸੁਨੀਲ ਜਾਖੜ - Death by drinking poisoned liquor

ਚਾਰ ਦਿਨਾਂ ਬਾਅਦ ਖੁੱਲ੍ਹੀ ਸਰਕਾਰ ਦੀ ਜਾਗ, ਸੰਗਰੂਰ ਪੀੜਤ ਪਰਿਵਾਰਾਂ ਨੂੰ ਮਿਲਣ ਪੁੱਜੇ ਮੁੱਖ ਮੰਤਰੀ ਮਾਨ - Sangrur Hootch Tragedy Update

ਸ਼ਰਾਬ ਮਾਮਲੇ 'ਚ ਚੁੱਪ ਕਿਉਂ ਹੈ ਮਾਨ: ਇੱਥੇ ਦੱਸਣ ਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਅਤੇ ਉਸ ਤੋਂ ਬਾਅਦ ਲਗਾਤਾਰ ਹੀ ਭਗਵੰਤ ਸਿੰਘ ਮਾਨ ਵੱਲੋਂ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਲੇਕਿਨ ਅਜੇ ਤੱਕ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਵਿੱਚ ਹੋਈਆਂ 21 ਮੌਤਾਂ ਦੇ ਬਾਰੇ ਕੋਈ ਵੀ ਆਪਣਾ ਸਪਸ਼ਟੀਕਰਨ ਹੈ ਨਾ ਹੀ ਦਿੱਤਾ ਗਿਆ। ਇਹ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਹੁਣ ਇਸ 'ਤੇ ਸਵਾਲ ਚੁੱਕੇ ਜਾ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਤੇ ਚੁੱਪੀ ਧਾਰ ਕੇ ਕਿਉਂ ਬੈਠੇ ਹੋਏ ਹਨ ਅਤੇ ਇਸ ਦਾ ਜਵਾਬ ਉਹਨਾਂ ਨੂੰ ਜਰੂਰ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.