ETV Bharat / state

ਪਰਦੀਪ ਕਲੇਰ ਦੇ ਇਲਜ਼ਾਮਾਂ 'ਤੇ ਸੁਖਬੀਰ ਬਾਦਲ ਦਾ ਆਇਆ ਵੱਡਾ ਬਿਆਨ, ਦਿੱਤੀ ਇਹ ਚਿਤਾਵਨੀ - sukhbir singh badal

Sukhbir Badal On Pardeep Kaler Statement: ਬੇਅਦਬੀ ਕੇਸ 'ਚ ਸਰਕਾਰੀ ਗਵਾਹ ਬਣੇ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਵਲੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ, ਜਿਸ ਨੂੰ ਲੈਕੇ ਹੁਣ ਸੁਖਬੀਰ ਬਾਦਲ ਨੇ ਵੀ ਐਕਸ 'ਤੇ ਪੋਸਟ ਕਰਕੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਪੜ੍ਹੋ ਪੂਰੀ ਖ਼ਬਰ...

ਪ੍ਰਦੀਪ ਕਲੇਰ ਦੇ ਇਲਜ਼ਾਮਾਂ 'ਤੇ ਸੁਖਬੀਰ ਬਾਦਲ ਦਾ ਬਿਆਨ
ਪ੍ਰਦੀਪ ਕਲੇਰ ਦੇ ਇਲਜ਼ਾਮਾਂ 'ਤੇ ਸੁਖਬੀਰ ਬਾਦਲ ਦਾ ਬਿਆਨ (ETV BHARAT)
author img

By ETV Bharat Punjabi Team

Published : Jul 31, 2024, 9:50 AM IST

ਚੰਡੀਗੜ੍ਹ: ਬੇਅਦਬੀ ਦੇ ਦੋਸ਼ੀ ਅਤੇ ਹੁਣ ਸਰਕਾਰੀ ਗਵਾਹ ਬਣ ਚੁੱਕੇ ਪ੍ਰਦੀਪ ਕਲੇਰ ਨੇ ਡੇਰਾ ਮੁਖੀ ਦੀ ਬੇਅਦਬੀ ਅਤੇ ਮੁਆਫੀ ਦੇ ਮੁੱਦੇ ਅਤੇ ਸੰਪਰਦਾਇਕ ਮੁੱਦਿਆਂ 'ਤੇ ਸੁਖਬੀਰ ਬਾਦਲ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਕਿ 12 ਜੁਲਾਈ 2015 ਨੂੰ ਦਿੱਲੀ ਦੇ 12 ਸਫਦਰਜੰਗ ਸਥਿਤ ਕੋਠੀ ਵਿਖੇ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਹੋਈ ਸੀ। ਇਸ ਦੇ ਨਾਲ ਹੀ ਹੋਰ ਵੀ ਕਈ ਇਲਜ਼ਾਮ ਉਸ ਵਲੋਂ ਲਗਾਏ ਗਏ ਹਨ। ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਕੇ ਸਾਬਕਾ ਡੇਰਾ ਪ੍ਰੇਮੀ ਪਰਦੀਪ ਕਲੇਰ ਵੱਲੋਂ ਬਾਦਲ ਪਰਿਵਾਰ ਬਾਰੇ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਪਰਦੀਪ ਵੱਲੋਂ ਮੇਰੇ 'ਤੇ ਲਾਏ ਦੋਸ਼ ਬਿਲਕੁੱਲ ਝੂਠੇ ਹਨ ਤੇ ਇਹ ਸਿਰਫ ਸਿਆਸਤ ਤੋਂ ਪ੍ਰੇਰਿਤ ਹਨ।

ਸੁਖਬੀਰ ਬਾਦਲ ਨੇ ਆਖੀ ਇਹ ਗੱਲ: ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਪਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਰੱਖਿਅਤ ਅਤੇ ਪ੍ਰਚਾਰਿਆ ਜਾਂਦਾ ਦੇਖਦਿਆਂ ਪੰਥ ਵਿਰੋਧੀ ਧਿਰਾਂ ਨੇ ਮੈਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਪਰਦੀਪ ਵੱਲੋਂ ਮੇਰੇ 'ਤੇ ਲਗਾਏ ਗਏ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੋਸ਼ ਬਿਲਕੁਲ ਝੂਠੇ, ਰਾਜਨੀਤੀ ਤੋਂ ਪ੍ਰੇਰਿਤ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਮੈਂ ਇਹਨਾਂ ਝੂਠੇ ਅਤੇ ਖਤਰਨਾਕ ਦਾਅਵਿਆਂ 'ਤੇ ਸਖ਼ਤ ਇਤਰਾਜ਼ ਕਰਦਾ ਹਾਂ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਇਹ ਮਾਮਲਾ ਦਰਜ ਹੈ ਤੇ ਮੈਂ ਖ਼ਾਲਸਾ ਪੰਥ ਦੀ ਸਰਵਉੱਚ ਧਾਰਮਿਕ ਅਸਥਾਨ ਅੱਗੇ ਪੇਸ਼ ਹੋ ਚੁੱਕਾ ਹਾਂ। ਮੈਂ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਇਸ ਤੋਂ ਬਾਅਦ ਇਸ ਪਾਪੀ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ।

ਪ੍ਰਦੀਪ ਕਲੇਰ ਨੇ ਆਖੀ ਸੀ ਇਹ ਗੱਲ: ਦੱਸ ਦਈਏ ਕਿ ਬੀਤੇ ਦਿਨੀਂ ਹੋਏ ਇੱਕ ਇੰਟਰਵਿਊ ਵਿੱਚ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਸੀ ਕਿ ਜਦੋਂ 2007 ਵਿੱਚ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦਾ ਪੰਜਾਬ ਵਿੱਚ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਸਿੱਖ ਕੋਈ ਸਾਂਝ ਨਹੀਂ ਰੱਖੇਗਾ। ਪ੍ਰਦੀਪ ਕਲੇਰ ਨੇ ਦੱਸਿਆ ਕਿ ਇਸ ਤੋਂ ਬਾਅਦ ਬਾਦਲ ਨੇ ਕਿਹਾ ਸੀ ਕਿ ਬਾਬਾ ਰਾਮ ਰਹੀਮ ਲਿਖਤੀ ਰੂਪ ਵਿੱਚ ਇੱਕ ਮੁਆਫ਼ੀਨਾਮਾ ਭੇਜ ਦੇਵੇ ਬਾਕੀ ਦਾ ਅਸੀਂ ਸਾਂਭ ਲਵਾਂਗੇ। ਬਾਦਲ ਨੇ ਕਿਹਾ ਸੀ ਕਿ ਜੇ ਰਾਮ ਰਹੀਮ ਤੁਹਾਡਾ ਬਾਬਾ ਹੈ ਤਾਂ ਇੱਧਰ ਪੰਜਾਬ ਦਾ ਬਾਬਾ ਮੈਂ ਹਾਂ। ਇੱਕ ਮੁਆਫੀਨਾਮਾ ਭੇਜੋ ਕੰਮ ਹੋ ਜਾਵੇਗਾ।

ਚੋਣਾਂ 'ਚ ਹਰਸਿਮਰਤ ਬਾਦਲ ਦੀ ਮਦਦ ਦਾ ਇਲਜ਼ਾਮ: ਪ੍ਰਦੀਪ ਕਲੇਰ ਨੇ ਇੱਕ ਹੋਰ ਖੁਲਾਸਾ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਰਾਮ ਰਹੀਮ ਨਾਲ ਸਿੱਖਾਂ ਨੂੰ ਕੋਈ ਸਾਂਝ ਨਾਂ ਪਾਉਣ ਦਾ ਹੁਕਮਨਾਮਾ ਜਾਰੀ ਕੀਤਾ ਸੀ। ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਰਾਮ ਰਹੀਮ ਨੂੰ ਚੋਰੀ ਛਿੱਪੇ ਮਿਲਦਾ ਰਿਹਾ ਹੈ। ਚੋਣਾਂ 'ਚ ਮਦਦ ਲਈ ਅਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਵੀ ਡੇਰਾ ਸਿਰਸਾ ਦੀ ਮਦਦ ਲਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.