ETV Bharat / state

ਭਗਵੰਤ ਮਾਨ ਨੇ ਗਾਇਆ ਗੀਤ, ਵਿਰੋਧੀ ਕਹਿੰਦੇ ਸੱਚ ਕਿਹਾ ਤੁਹਾਡੇ ਰਾਜ... - Sangrur Liquor Case - SANGRUR LIQUOR CASE

ਮੁੱਖ ਮੰਤਰੀ ਦਾ ਗੀਤ ਸੁਣ ਜਿੱਥੇ ਗਾਇਕ ਸੁਖਵਿੰਦਰਸਿੰਘ ਉਨ੍ਹਾਂ ਦੇ ਮੁਰੀਦ ਹੋ ਗਏ ਅਤੇ ਵਾਹ-ਵਾਹ ਕਰ ਉੱਠੇ, ਉੱਥੇ ਹੀ ਵਿਰੋਧੀਆਂ ਨੇ ਵੀ ਉਸੇ ਅੰਦਾਜ਼ 'ਚ ਨਿਸ਼ਾਨੇ ਸਾਧਨ ਨੂੰ ਦੇਰ ਨਹੀਂ ਲਗਾਈ। ਪੜ੍ਹੋ ਪੂਰੀ ਖ਼ਬਰ...

akali dal comments on bhagwant mann on liquor case
ਭਗਵੰਤ ਮਾਨ ਨੇ ਗਾਇਆ ਗੀਤ, ਵਿਰੋਧੀ ਕਹਿੰਦੇ ਸੱਚ ਕਿਹਾ ਤੁਹਾਡੇ ਰਾਜ....
author img

By ETV Bharat Punjabi Team

Published : Mar 21, 2024, 9:18 PM IST

ਹੈਦਰਾਬਾਦ ਡੈਸਕ: ਪੰਜਾਬ ਦੇ ਮੁੱਖ ਮੰਤਰੀ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਸੁਰਖੀਆਂ 'ਚ ਰਹਿਣ ਦੇ ਕਈ ਕਾਰਨ ਨੇ, ਜਿਵੇਂ ਕਿ ਸ਼ਾਇਰਾਨਾ ਅੰਦਾਜ਼, ਬੋਲਣ ਦਾ ਲਹਿਜ਼ਾ ਪਰ ਅੱਜ ਕੱਲ੍ਹ ਮੁੱਖ ਮੰਤਰੀ ਸਾਹਿਬ ਆਪਣਾ ਪਸੰਦੀਦਾ ਗੀਤ ਗਾਉਣ ਕਾਰਨ ਚਰਚਾ 'ਚ ਨੇ..ਮੁੱਖ ਮੰਤਰੀ ਮਾਨ ਨੇ ਬਾਬੂ ਸਿੰਘ ਮਾਨ ਦਾ ਗੀਤ 'ਸੋਨੇ ਦਿਆ ਕੰਗਣਾ' ਗੀਤ ਗਾਇਆ। ਜਦੋਂ ਮੁੱਖ ਮੰਤਰੀ ਨੇ ਗੀਤ ਗਿਆ ਤਾਂ ੳਦੋਂ ਉਨ੍ਹਾਂ ਦੇ ਕਰੀਬੀ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਉਨ੍ਹਾਂ ਦੇ ਨਾਲ ਸਨ, ਬਲਕਿ ਸੁਖਵਿੰਦਰ ਸਿੰਘ ਦੀ ਫ਼ਰਮਾਇਸ਼ 'ਤੇ ਹੀ ਗੀਤ ਗਿਆ ਸੀ। ਸੀਐੱਮ ਸਾਹਿਬ ਦੀ ਇਹ ਵੀਡੀਓ ਹਰ ਪਾਸੇ ਛਾਈ ਹੋਈ ਹੈ। ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੇ ਚਾਹਉਣ ਵਾਲੇ ਵਾਹ-ਵਾਹ ਕਰ ਰਹੇ ਨੇ ਪਰ ਦੂਜੇ ਪਾਸੇ ਵਿਰੋਧੀ ਤੰਜ 'ਤੇ ਤੰਜ ਕੱਸ ਰਹੇ ਹਨ।

ਮੌਤਾਂ ਤੋਂ ਬਾਅਦ ਟੱਪੇ ਗਾਉਣੇ ਸ਼ੋਭਦੇ ਨਹੀਂ: ਭਗਵੰਤ ਮਾਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅਤੇ ਜਦ ਪੰਜਾਬ ਵਿੱਚ ਤੁਹਾਡੇ ਆਪਣੇ ਜ਼ਿਲੇ ਸੰਗਰੂਰ 'ਚ 8 ਮੌਤਾਂ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਹੋਣ ਤਾਂ ਤੁਹਾਡੇ ਵੱਲੋਂ ਟੱਪੇ ਗਾਏ ਜਾਣੇ ਸ਼ੋਭਦੇ ਨਹੀਂ। ਸੂਬਾ ਮੁੱਖੀ ਹੋਣ ਦੀ ਜ਼ਿੰਮੇਵਾਰੀ ਨਿਭਾਉ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੋ ਨਾ ਕਿ ਆਪਣੇ ਰੰਗਾਰੰਗ ਪ੍ਰੋਗਰਾਮ 'ਚ ਮਸਤੀ ਕਰੋ।

ਨੀਰੋ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਭਗਵੰਤ ਮਾਨ: ਮੁੱਖ ਮੰਤਰੀ ਮਾਨ ਗੀਤ ਗਾਉਣ ਤਾਂ ਭਾਜਪਾ ਦੇ ਆਗੂ ਸੁਨੀਲ ਜਾਖੜ ਕਿਵੇਂ ਬਿਨਾਂ ਨਿਸ਼ਾਨਾ ਸਾਧੇ ਰਹਿ ਸਕਦੇ ਨੇ.. ਸੁਨੀਲ ਜਾਖੜ ਨੇ ਐਕਸ 'ਤੇ ਪੋਸਟ ਪਾ ਕੇ ਲਿਖਿਆ...

ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ!

ਨੀਰੋ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਭਗਵੰਤ ਮਾਨ ਜੀ ਟੱਪੇ ਗਾ ਰਹੇ ਹਨ, ਜਦਕਿ ਉਹਨਾਂ ਦੇ ਆਪਣੇ ਹਲਕੇ ਸੰਗਰੂਰ 'ਚ ਲੋਕ ਨਜਾਇਜ਼ ਸ਼ਰਾਬ ਨਾਲ ਮਰ ਰਹੇ ਹਨ।

ਸਾਹਾਂ ‘ਤੇ ਵਿਸਾਹ ਨਹੀਂ: ਸੀਐੱਮ ਸਾਹਿਬ ਨੇ ਗੀਤ ਗਿਆ ਹੋਵੇ ਅਤੇ ਪ੍ਰਤਾਪ ਬਾਜਵਾ ਨੇ ਨਾ ਸੁਣਿਆ ਹੋਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ..ਪ੍ਰਤਾਪ ਬਾਜਪਾ ਨੇ ਮੁੱਖ ਮੰਤਰੀ ਵੱਲੋਂ ਗਾਏ ਗੀਤ ਨੂੰ ਬਿਲਕੁੱਲ ਸਹੀ ਕਰਾਰ ਦਿੱਤਾ ਅਤੇ ਇਸ਼ਾਰੇ-ਇਸ਼ਾਰੇ 'ਚ ਚੁਟਕੀ ਵੀ ਲੈ ਲਈ...ਪ੍ਰਤਾਪ ਬਾਜਵਾ ਨੇ ਲਿਿਖਆ

ਭਗਵੰਤ ਸ਼ਾਹ ਜੀ ਗਾਇਆ ਤਾਂ ਤੁਸੀਂ ਸਹੀ ਹੈ....

ਪੰਜਾਬ ਵਿੱਚ ਮੌਜ਼ੂਦਾ ਸਮੇਂ ਕਾਨੂੰਨ ਵਿਵਸਥਾ ਦੇ ਜੋ ਹਾਲਾਤ ਹਨ, ਕਿਸੇ ਨੂੰ ਵੀ ਆਪਣੇ ਸਾਹਾਂ ‘ਤੇ ਵਿਸਾਹ ਨਹੀਂ ਰਿਹਾ।

ਰਹੀ ਗੱਲ ਮਲਾਹ ਦੀ ਤਾਂ ਉਹ ਭਾਜਪਾ ਦੇ ਅੱਗੇ ਗੋਡੇ ਟੇਕੀ ਬੈਠਾ ਹੈ।

ਮੁੱਖ ਮੰਤਰੀ ਨੇ ਦੋ ਲਾਈਨਾਂ ਕੀ ਗੁਣ-ਗੁਣਾ ਲਈਆਂ ਵਿਰੋਧੀ ਮਧੂ ਮੱਖੀਆਂ ਵਾਂਗ ਭਗਵੰਤ ਮਾਨ ਦੇ ਦੁਆਲੇ ਹੋ ਗਏ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕਿਹੜੇ-ਕਿਹੜੇ ਵਿਰੋਧੀਆਂ ਵੱਲੋਂ ਕਿਵੇਂ-ਕਿਵੇਂ ਮੁੱਖ ਮੰਤਰੀ ਨੂੰ ਘੇਰਿਆ ਜਾਂਦਾ ਹੈ ਅਤੇ ਮੁੱਖ ਮੰਤਰੀ ਅੱਗੋਂ ਕੀ ਜਵਾਬ ਦੇਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.