ਲੁਧਿਆਣਾ : ਯੂਜੀਸੀ ਵੱਲੋਂ ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਕੰਟੀਨਾਂ ਦੇ ਵਿੱਚ ਜੰਕ ਫੂਡ ਤੇ ਲਾਈ ਗਈ ਪਾਬੰਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫੈਸਲੇ ਨੂੰ ਲੈ ਕੇ ਡਾਕਟਰਾਂ ਨੇ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਦੇਰ ਆਇਆ ਹੈ ਪਰ ਦਰੁਸਤ ਆਇਆ ਹੈ। ਪੇਟ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰਾਜੀਵ ਗਰੋਵਰ ਨੇ ਦੱਸਿਆ ਕਿ ਅੱਜ ਕੱਲ ਸਾਡਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ ਹੈ, ਜਿਸ ਕਰਕੇ ਬਿਮਾਰੀਆਂ ਸਾਨੂੰ ਜਕੜ ਰਹੀਆਂ ਹਨ ਜੇਕਰ ਅਸੀਂ ਆਪਣੇ ਆਪ ਨੂੰ ਰੋਗ ਮੁਕਤ ਰੱਖਣਾ ਹੈ ਤਾਂ ਫਿਰ ਆਪਣੀ ਸਿਹਤ ਦਾ ਖਿਆਲ ਰੱਖਣਾ ਜਰੂਰੀ ਹੋਵੇਗਾ ਜਿਸ ਦੇ ਵਿੱਚ ਸਹੀ ਸਮੇਂ ਤੇ ਪੋਸ਼ਟਿਕ ਖਾਣਾ ਅਤੇ ਵਰਜਿਸ ਕਰਨਾ ਬੇਹਦ ਜਰੂਰ ਹੈ। ਉਹਨਾਂ ਸਾਡੀ ਟੀਮ ਨਾਲ ਗੱਲਬਾਤ ਦੌਰਾਨ ਜੰਕ ਫੂਡ ਅਤੇ ਫਾਸਟ ਫੂਡ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ।
ਜੈਸਾ ਅੰਨ ਵੈਸਾ ਤਨ ਅਤੇ ਮਨ : ਯੂਜੀਸੀ ਵੱਲੋਂ ਜਾਰੀ ਗਾਈਡਲਾਈਨਜ ਦੇ ਮੁਤਾਬਿਕ ਹੁਣ ਕਾਲਜ ਦੀਆਂ ਕੰਟੀਨਾਂ ਦੇ ਵਿੱਚ ਫਾਸਟ ਫੂਡ ਨਹੀਂ ਪਰੋਸਿਆ ਜਾਵੇਗਾ, ਜਿਸ ਵਿੱਚ ਬਰਗਰ ਪੀਜ਼ਾ ਆਦਿ ਸ਼ਾਮਿਲ ਹੈ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਨੇ ਅਤੇ ਲਗਾਤਾਰ ਰਿਸਰਚ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਭਾਰਤ ਵਿੱਚ ਹਰ ਚੌਥਾ ਨਾਗਰਿਕ ਪੇਟ ਦੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਹੈ। ਜਿਸ ਦੀ ਪੁਸ਼ਟੀ ਡਾਕਟਰ ਰਾਜੀਵ ਗਰੋਵਰ ਨੇ ਵੀ ਕੀਤੀ ਹੈ। ਉਹਨਾਂ ਦੱਸਿਆ ਕਿ ਸਾਡਾ ਭੋਜਨ ਬਰਗਰ ਪੀਜ਼ਾ ਫਾਸਟ ਫੂਡ ਆਦ ਕਦੇ ਵੀ ਨਹੀਂ ਰਿਹਾ। ਕਿਉਂਕਿ ਇਹ ਜਿਆਦਾ ਕੈਲੋਰੀ ਦੇਣ ਵਾਲੇ ਭੋਜਨ ਹਨ ਜੋ ਕਿ ਲੰਮਾ ਸਮਾਂ ਪਚਾਉਣ ਦੇ ਵਿੱਚ ਲੈਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣਾ ਰਵਾਇਤੀ ਖਾਣਾ ਹੀ ਖਾਣਾ ਚਾਹੀਦਾ ਹੈ। ਕਿਉਂਕਿ ਪੇਟ ਤੋਂ ਹੀ ਬਿਮਾਰੀਆਂ ਜਨਮ ਲੈਂਦੀਆਂ ਹਨ ਜਿਨਾਂ ਦੇ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਫੈਟੀ ਲੀਵਰ, ਹਾਈ ਕਲੈਸਟਰੋਲ ਆਦ ਸ਼ਾਮਿਲ ਹੈ। ਜਿਸ ਨਾਲ ਸਾਡੀ ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ ਅਤੇ ਉਸ ਨਾਲ ਕਬਜ਼ ਵਰਗੀਆਂ ਬਿਮਾਰੀਆਂ ਸ਼ੁਰੂ ਹੁੰਦੀਆਂ ਹਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਹਨਾਂ ਛੋਟੀ-ਛੋਟੀ ਬਿਮਾਰੀਆਂ ਤੋਂ ਅੱਗੇ ਭਿਆਨਕ ਬਿਮਾਰੀਆਂ ਰੂਪ ਧਾਰ ਲੈਂਦੀਆਂ ਹਨ ਜਿਨਾਂ ਦੇ ਵਿੱਚ ਕੈਂਸਰ ਸ਼ਾਮਿਲ ਹੈ।
ਰਿਵਾਇਤੀ ਭੋਜਨ ਅਤੇ ਵਰਜਿਸ਼: ਸਿਰਫ ਰਿਵਾਇਤੀ ਭੋਜਨ ਖਾਣ ਨਾਲ ਹੀ ਸਾਡੀ ਸਿਹਤ ਤੰਦਰੁਸਤ ਨਹੀਂ ਰਹਿ ਸਕਦੀ ਸਾਨੂੰ ਨਿਰੰਤਰ ਵਰਜਿਸ਼ ਕਰਨ ਦੀ ਵੀ ਬੇਹਦ ਲੋੜ ਹੈ ਭਾਵੇਂ ਅਸੀਂ ਸੈਰ ਕਰੀਏ ਜਾਂ ਫਿਰ ਯੋਗਾ ਕਰੀਏ ਇਹ ਬੇਹਦ ਜਰੂਰੀ ਹੈ ਜੋ ਕਿ ਪੱਛਮੀ ਸੱਭਿਆਚਾਰ ਵੱਲੋਂ ਵੀ ਅਪਣਾਇਆ ਗਿਆ ਹੈ। ਡਾਕਟਰ ਰਾਜੀਵ ਨੇ ਕਿਹਾ ਕਿ ਅਸੀਂ ਆਪਣੀਆਂ ਚੰਗੀਆਂ ਆਦਤਾਂ ਛੱਡ ਕੇ ਮਾੜੀਆਂ ਆਦਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪੈਕਡ ਫੂਡ ਸਾਡੇ ਲਈ ਜਾਨਲੇਵਾ ਹੈ ਅਤੇ ਅਸੀਂ ਆਪਣੇ ਘਰ ਦੀ ਭੋਜਨ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਹੈ। ਉਹਨਾਂ ਕਿਹਾ ਕਿ ਪੁਰਾਣੇ ਬਜ਼ੁਰਗ ਜੋ ਕਹਿੰਦੇ ਸਨ ਸੱਚ ਕਹਿੰਦੇ ਸਨ। ਜਿਸ ਤਰ੍ਹਾਂ ਦਾ ਅਸੀਂ ਖਾਣਾ ਖਾਂਦੇ ਹਨ ਭਾਵ ਕਿ ਜਿਸ ਤਰ੍ਹਾਂ ਦਾ ਸਾਡਾ ਅੰਨ ਹੁੰਦਾ ਹੈ ਸਾਡਾ ਤਨ ਅਤੇ ਮਨ ਵੀ ਉਵੇਂ ਦਾ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਹਰ ਤਰ੍ਹਾਂ ਦੀਆਂ ਸਬਜ਼ੀਆਂ ਹਰ ਤਰ੍ਹਾਂ ਦਾ ਫਰੂਟ ਉੱਗਦਾ ਹੈ। ਜਿਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਸੀਜ਼ਨਲ ਫਰੂਟ ਸੀਜ਼ਨਲ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜੋ ਸਾਡੀ ਸਿਹਤ ਲਈ ਲਾਹੇਵੰਦ ਹਨ। ਉਹਨਾਂ ਕਿਹਾ ਕਿ ਪੱਛਮੀ ਸੱਭਿਆਚਾਰ ਵੱਲੋ ਫਾਸਟ ਫੂਡ ਸਾਡੇ ਲਈ ਸਹੀ ਨਹੀਂ ਹੈ। ਖਾਸ ਕਰਕੇ ਉਹਨਾਂ ਕੋਲਡ ਡਰਿੰਕ ਤੋਂ ਵੀ ਦੂਰ ਰਹਿਣ ਦੀ ਲੋਕਾਂ ਨੂੰ ਸਲਾਹ ਦਿੱਤੀ ਹੈ। ਆਈਸਕ੍ਰੀਮ ਨਾ ਖਾਈ ਜਾਵੇ ਉਹਨਾਂ ਕਿਹਾ ਕਿ ਜੇਕਰ ਫਾਸਟ ਫੂਡ ਖਾਣਾ ਹੈ ਤਾਂ 15 ਦਿਨ ਵਿੱਚ ਇੱਕ ਵਾਰ ਥੋੜੀ ਮਾਤਰਾ ਵਿੱਚ ਸਵਾਦ ਲਈ ਖਾਇਆ ਜਾ ਸਕਦਾ ਹੈ।
ਨੌਜਵਾਨ ਹੋਣ ਜਾਗਰੂਕ : ਡਾਕਟਰ ਰਾਜੀਵ ਗਰੋਵਰ ਦੱਸਦੇ ਹਨ ਕਿ ਖਾਣਾ ਹਮੇਸ਼ਾ ਦੇਰ ਰਾਤ ਤੱਕ ਨਹੀਂ ਖਾਣਾ ਚਾਹੀਦਾ ਉਹਨਾਂ ਕਿਹਾ ਕਿ ਸਵੇਰੇ ਚੰਗਾ ਭਾਰੀ ਨਾਸ਼ਤਾ ਕੀਤਾ ਜਾਵੇ ਉਸ ਤੋਂ ਬਾਅਦ ਦੁਪਹਿਰ ਵੇਲੇ ਆਮਨਾਸ਼ਤਾ ਕੀਤਾ ਜਾਵੇ ਅਤੇ ਰਾਤ ਨੂੰ ਜਿੰਨਾ ਘੱਟ ਹੋ ਸਕਦਾ ਹੈ, ਉਹਨਾਂ ਘੱਟ ਖਾਣਾ ਖਾਦਾ ਜਾਵੇ। ਉਹਨਾਂ ਕਿਹਾ ਕਿ ਜਦੋਂ ਰਾਤ ਨੂੰ ਜਿਆਦਾ ਖਾਣਾ ਖਾ ਕੇ ਅਸੀਂ ਬੈਡ ਤੇ ਸੋ ਜਾਂਦੇ ਹਨ ਦੇਰ ਰਾਤ ਤੱਕ ਖਾਣਾ ਖਾਂਦੇ ਹਨ ਤਾਂ ਉਸ ਨੂੰ ਪਹੁੰਚਾਉਣ ਦੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੀ ਆਦਤਾਂ ਬਦਲਣ ਦੀ ਲੋੜ ਹੈ ਜੇਕਰ ਅਸੀਂ ਆਪਣੀ ਆਦਤਾਂ ਬਦਲਾਂਗੇ ਤਾਂ ਸਾਡੇ ਬੱਚੇ ਵੀ ਸਾਡੇ ਤੋਂ ਸਿੱਖਣਗੇ ਅਤੇ ਸਾਡੀਆਂ ਆਦਤਾਂ ਪਾਉਣਗੇ ਉਹਨਾਂ ਕਿਹਾ ਕਿ ਜਲਦੀ ਉੱਠਣਾ ਸਵੇਰੇ ਉੱਠ ਕੇ ਨਿਤਨੇਮ ਕਰਨਾ ਸਵੇਰੇ ਉੱਠ ਕੇ ਪਖਾਨੇ ਜਾਣਾ ਅਤੇ ਫਿਰ ਸਾਦਾ ਭੋਜਨ ਕਰਨਾ ਵਰਜਿਸ਼ ਕਰਨੀ ਇਹ ਸਾਡੀ ਦਿਨਚਰਿਆ ਦਾ ਹਿੱਸਾ ਜਰੂਰ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਬਿਮਾਰੀਆਂ ਵੱਧ ਰਹੀਆਂ ਹਨ ਸਾਨੂੰ ਸਤਰਕ ਰਹਿਣ ਦੀ ਲੋੜ ਹੈ।
- ਇਨਸਾਨੀਅਤ ਦੀ ਮਿਸਾਲ: ਦੋ ਸਮਾਜਸੇਵੀ 350 ਦੇ ਕਰੀਬ ਲਵਾਰਿਸ ਕੁੱਤਿਆਂ ਦੀ ਕਰ ਰਹੇ ਸੇਵਾ - Caring for stray dogs
- ਅੰਮ੍ਰਿਤਸਰ 'ਚ ਖਿਡਾਰੀਆਂ ਨੂੰ ਫਰਜ਼ੀ ਸਰਟੀਫਿਕੇਟ ਵੰਡਣ ਵਾਲਾ ਕਾਬੂ, ਖੋਲ੍ਹ ਰੱਖੀ ਸੀ ਫਰਜ਼ੀ ਖੇਡ ਸੰਸਥਾ, ਚੜ੍ਹ ਗਏ ਪੁਲਿਸ ਅੜਿੱਕੇ - Issuer fake certificate arrested
- ਮਿਲੋ ਪੰਜਾਬ ਦੀ ਪਹਿਲੀ ਡ੍ਰੋਨ ਦੀਦੀ ਨਾਲ; ਜੋ ਚਲਾਉਂਦੀ ਹੈ 16 ਲੱਖ ਦਾ ਡ੍ਰੋਨ, ਦੇਖੋ ਤਾਂ ਜ਼ਰਾ ਹੋਰ ਕੀ ਹੈ ਉਨ੍ਹਾਂ ਦੀ ਖਾਸੀਅਤ - Ludhiana drone owner Mandeep Kaur