ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਅੱਜ ਕਾਂਗਰਸੀ ਆਗੂ ਰਾਜਕੁਮਾਰ ਚੱਬੇਵਾਲ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਕਾਂਗਰਸੀ ਆਗੂਆਂ ਦੇ ਸਿਆਸੀ ਤੰਜ ਸਾਹਮਣੇ ਆ ਰਹੇ ਹਨ। ਸੀਨੀਅਰ ਕਾਂਗਰਸ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੈਂ ਚੱਬੇਵਾਲ ਨੂੰ ਦੋ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਸੰਗਲ ਤੁਸੀਂ ਵਿਧਾਨ ਸਭਾ ਵਿੱਚ ਲੈ ਕੇ ਗਏ ਸੀ ਸੀਐੱਮ ਭਗਵੰਤ ਮਾਨ ਨੂੰ ਦੇਣ ਦੇ ਲਈ ਕਿ ਉਹ ਸੰਗਲ ਤੁਸੀਂ ਹੁਣ ਆਪਣੇ ਗੱਲ ਵਿੱਚ ਪਵਾ ਲਿਆ।
ਕਰਜ਼ੇ ਦੀ ਪੰਡ ਦਾ ਸੌਦਾ: ਉਨ੍ਹਾਂ ਕਿਹਾ ਕਿ ਜਿਹੜੇ ਕਰਜ਼ ਦੀ ਪੰਡ ਚੁੱਕ ਕੇ ਤੁਸੀਂ ਵਿਧਾਨ ਸਭਾ ਵਿੱਚ ਗਏ ਸੀ। ਉਸ ਕਰਜ਼ੇ ਦੀ ਪੰਡ ਦਾ ਕੀ ਸੌਦਾ ਹੋਇਆ। ਚੱਬੇਵਾਲ ਉਸ ਦਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀਭਗਵੰਤ ਮਾਨ ਬਾਰ-ਬਾਰ ਇਹ ਦਾਅਵਾ ਕਰ ਰਹੇ ਹਨ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਅੰਦਰ 13 ਜ਼ੀਰੋ ਨਾਲ ਆਮ ਆਦਮੀ ਪਾਰਟੀ ਜਿੱਤੇਗੀ। ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਦੀਵਾਲੀਆ ਪਨ ਹੋਇਆ ਪਿਆ ਹੈ ਅਤੇ ਉਹ ਕਾਂਗਰਸ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਵਿੱਚ ਲੈ ਕੇ ਜਾ ਰਹੇ ਹਨ। ਇਸ ਤੋਂ ਜਾਪਦਾ ਹੈ ਕਿ ਉਨ੍ਹਾਂ ਕੋਲ ਆਪਣਾ ਕੋਈ ਵੀ ਉਮੀਦਵਾਰ ਨਹੀਂ ਬਚਿਆ ਜਿਸ ਉੱਤੇ ਲੋਕ ਨੂੰ ਇਤਬਾਰ ਨਾ ਹੋਵੇ। ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਤੁਸੀਂ ਸਾਰੇ ਆਪਣੇ ਮੰਤਰੀ 13 ਦੀਆਂ 13 ਸੀਟਾਂ ਉੱਤੇ ਖੜ੍ਹੇ ਕਰ ਲਓ ਫਿਰ ਵੀ ਤੁਹਾਡੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਹਨ।
- ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਸਰਕਾਰ ਖਿਲਾਫ਼ ਇੰਨ੍ਹਾਂ ਮੁੱਦਿਆਂ ਨੂੰ ਲੈਕੇ ਦਿੱਤਾ ਮੰਗ ਪੱਤਰ
- ਪੰਜਾਬ ਪੁਲਿਸ ਨੇ ਕਾਬੂ ਕੀਤੇ ਨਾਮੀ ਗੈਂਗਸਟਰ, DGP ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
- ਬੱਚਿਆਂ ਦੇ ਹੁਨਰ ਦੀ ਪਛਾਣ ਕਰੇਗਾ 'ਆਇਕੋਨਿਕ ਕਿਡਜ਼ ਸ਼ੋਅ' ਅਮੀਸ਼ਾ ਪਟੇਲ ਤੇ ਅਰਬਾਜ਼ ਖਾਣ ਹੋਣਗੇ ਜੱਜ
ਪੰਜਾਬ ਕਾਂਗਰਸ ਪ੍ਰਧਾਨ ਦਾ ਤੰਜ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਜਕੁਮਾਰ ਚੱਬੇਵਾਲ ਨੇ ਬੀਤੇ ਦਿਨ ਹੀ ਉਨ੍ਹਾਂ ਨਾਲ ਕਿਸੇ ਹੋਰ ਮਾਮਲੇ ਉੱਤੇ ਗੱਲ ਕੀਤੀ ਅਤੇ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਵੜਿੰਗ ਮੁਤਾਬਿਕ ਕਾਂਗਰਸ ਨੇ ਉਨ੍ਹਾਂ ਨੂੰ ਹਰ ਵਾਰ ਟਿਕਟ ਦਿੱਤੀ ਅਤੇ ਇਸ ਵਾਰ ਜੇਕਰ ਟਿਕਟ ਵਿੱਚ ਨਾਮ ਨਹੀਂ ਦਿਖਿਆ ਤਾਂ ਚੱਬੇਵਾਲ ਨੇ ਮਾਂ ਪਾਰਟੀ ਨੂੰ ਹੀ ਅਲਵਿਦਾ ਆਖ ਦਿੱਤਾ। ਅੱਗੇ ਉਨ੍ਹਾਂ ਕਿਹਾ ਕਿ ਸੀਐੱਮ ਮਾਨ ਉੱਤੇ ਤਮਾਮ ਤਰ੍ਹਾਂ ਦੇ ਤੰਜ ਕੱਸਣ ਵਾਲੇ ਚੱਵੇਬਾਲ ਅੱਜ ਉਨ੍ਹਾਂ ਦੇ ਨਾਮ ਦੀ ਮਾਲਾ ਜਪ ਰਹੇ ਨੇ। ਆਪਣੀ ਹੋਂਦ ਗਵਾ ਕੇ ਚੱਬੇਵਾਲ ਲੋਕਾਂ ਦੀ ਕਚਹਿਰੀ ਵਿੱਚ ਸਫਲ ਨਹੀਂ ਹੋ ਸਕਣਗੇ।