ਮੋਗਾ: ਜਿੱਥੇ ਪੂਰੇ ਪੰਜਾਬ ਵਿੱਚ ਕਈ ਥਾਵਾਂ ਤੇ ਪਾਣੀ ਦਾ ਪੱਧਰ ਨੀਵਾਂ ਹੋਣ ਜਾਣ ਕਾਰਨ ਕਈ ਬਲਾਕ ਡਾਰਕ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਉੱਥੇ ਹੀ ਜਿਲ੍ਹਾ ਮੋਗਾ ਦੇ ਚਾਰ ਬਲਾਕ ਵੀ ਪਹਿਲਾਂ ਹੀ ਡਾਰਕ ਜੋਨ ਵਿੱਚ ਆ ਚੁੱਕੇ ਹਨ ਅਤੇ ਪਿਛਲੀ ਵਾਰ ਜਿੱਥੇ ਪਾਣੀ ਦੀ ਬੱਚਤ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ 20 ਜੂਨ ਨੂੰ ਝੋਨੇ ਦੀ ਲਗਵਾਈ ਦੀ ਤਰੀਕ ਮਿੱਥੀ ਗਈ ਸੀ। ਪਰ ਇਸ ਵਾਰ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਵੋਟ ਬੈਂਕ ਨੂੰ ਵਧਾਉਣ ਲਈ ਝੋਨੇ ਦੀ ਲਗਵਾਈ 11 ਜੂਨ ਤੋਂ ਸ਼ੁਰੂ ਕਰਵਾ ਦਿੱਤੀ।
ਪਾਣੀ ਦਾ ਵਧੇਰੇ ਨੁਕਸਾਨ : ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦਧਾਹੂਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਇਸ ਵਾਰ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਉਹ 20 ਜੂਨ ਤੋਂ ਬਾਅਦ ਹੀ ਝੋਨੇ ਦੀ ਲਗਵਾਈ ਸ਼ੁਰੂ ਕਰਨਗੇ। ਪਰ ਸਰਕਾਰ ਵੱਲੋਂ 11 ਜੂਨ ਨੂੰ ਝੋਨੇ ਦੀ ਲਗਵਾਈ ਸ਼ੁਰੂ ਕਰ ਦੇ ਨਾਲ-ਨਾਲ ਹੁਣ ਕਿਸਾਨਾਂ ਵੱਲੋਂ ਵੱਧ ਟਾਈਮ ਅਤੇ ਵੱਧ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਲਗਵਾਈ ਕੀਤੀ ਜਾ ਰਹੀ ਹੈ। ਜਿਸ ਨਾਲ ਜਿੱਥੇ ਪਾਣੀ ਦਾ ਵਧੇਰੇ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਜਿੰਮੇਵਾਰ ਪੰਜਾਬ ਸਰਕਾਰ ਹੀ ਹੈ। ਕਿਹਾ ਕਿ ਕੋਈ ਵੀ ਕਿਸਾਨ ਭਰਾ ਅਜਿਹਾ ਨਹੀਂ ਚਾਹੁੰਦਾ ਕਿ ਲੋੜ ਤੋਂ ਵੱਧ ਪਾਣੀ ਦਾ ਨੁਕਸਾਨ ਹੋਵੇ ਪਰ ਕਿਸਾਨ ਦੀ ਢਿੱਲ ਕਾਰਨ ਹੀ ਇਹ ਸਭ ਕੁਝ ਹੋ ਰਿਹਾ ਹੈ।
ਘੱਟ ਪਾਣੀ ਲੈਣ ਵਾਲੇ ਝੋਨੇ ਦੀਆਂ ਕਿਸਮਾਂ: ਇਸ ਮੌਕੇ ਤੇ ਲਵਜੀਤ ਸਿੰਘ ਦਾ ਹੋਰ ਨੇ ਕਿਹਾ ਕਿ ਪੰਜਾਬ ਸਰਕਾਰ ਸੈਲਰਾਂ ਵਾਲਿਆਂ ਨਾਲ ਰਲ ਕੇ ਪੰਜਾਬ ਦੀ ਕਿਸਾਨੀ ਨੂੰ ਡੋਬਣ ਵੱਲ ਤੁਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਸਵਾਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਘੱਟ ਪਾਣੀ ਲੈਣ ਵਾਲੇ ਝੋਨੇ ਦੀਆਂ ਕਿਸਮਾਂ ਤੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇ ਤਾਂ ਜੋ ਜੇਕਰ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਝਾੜ ਘੱਟ ਰਹਿੰਦਾ ਹੈ ਤਾਂ ਉਸ ਦੀ ਭਰਭਾਈ ਹੋ ਸਕੇ ।
ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ: ਉੱਧਰ ਦੂਸਰੇ ਪਾਸੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਡਾਕਟਰ ਯਸ਼ਪ੍ਰੀਤ ਕੌਰ ਨੇ ਅੱਜ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਜਾਗਰੂਕ ਕੈਂਪ ਲਗਵਾਏ ਅਤੇ ਕਿਸਾਨਾਂ ਨੂੰ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਗਿਆ। ਉੱਥੇ ਹੀ ਕਿਸਾਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰਿਕਮੈਂਡ ਕੀਤੀਆਂ ਝੋਨੇ ਦੀਆਂ ਕਿਸਮਾਂ ਹੀ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਉਹ ਆਪਣਾ ਫਰਜ਼ ਸਮਝ ਕੇ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੇ ਜੇਕਰ ਅਸੀਂ ਪਾਣੀ ਨੂੰ ਨਾ ਸੰਭਾਲਿਆ ਤਾਂ ਕਿਤੇ ਅਜਿਹਾ ਦਿਨ ਆ ਜਾਵੇ ਕਿ ਸਾਡਾ ਪੰਜਾਬ ਵੀ ਰੇਗਿਸਤਾਨ ਨਾ ਬਣ ਜਾਵੇ।
- ਗੋਇੰਦਵਾਲ ਸਾਹਿਬ ਵਿਖੇ ਸਕਰੈਪ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਮੌਕੇ 'ਤੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ - Terrible fire in the scrap factory
- ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨਾ ਹੈ ਬਹੁਤ ਮਾੜੀ ਗੱਲ :- ਅੰਮ੍ਰਿਤਸਰ ਵਾਸੀ - Increase electricity rates
- ਪੰਜਾਬ ਤੋਂ ਹਿਮਾਚਲ ਘੁੰਮਣ ਗਏ ਸਪੈਨਿਸ਼ ਜੋੜੇ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਦੋ ਦਿਨ ਬਾਅਦ ਆਈ ਹੋਸ਼ - NRI couple beaten up in himachal