ਬਰਨਾਲਾ: ਪਿੰਡ ਚੀਮਾ ਵਿਖੇ ਕੁੱਝ ਲੋਕਾਂ ਤੋਂ ਤੰਗ ਆ ਕੇ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਮਹੀਨਾਵਾਰ ਕਮੇਟੀਆਂ ਦੇ ਲੈਣ-ਦੇਣ ਦੇ ਵਿਵਾਦ ਤੋਂ ਮ੍ਰਿਤਕ ਦੁਖੀ ਸੀ। ਪਿੰਡ ਦੇ ਕੁੱਝ ਲੋਕਾਂ ਉਪਰ ਤੰਗ ਪ੍ਰੇਸ਼ਾਨ ਕਰਨ ਅਤੇ ਧਮਕਾਉਣ ਦੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਹਨ। ਪੁਲਿਸ ਵਲੋਂ 6 ਵਿਅਕਤੀਆਂ ਵਿਰੁੱਧ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪੁੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਨੱਥਾ ਸਿੰਘ ਨੂੰ ਪਿੰਡ ਦੇ ਕੁੱਝ ਲੋਕਾਂ ਵਲੋਂ ਧਮਕਾਇਆ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ। ਉਹਨਾਂ ਕਿਹਾ ਕਿ ਮੈਂ ਫ਼ੌਜ ਵਿੱਚ ਨੌਕਰੀ ਕਰਦਾ ਹਾਂ। ਅੱਜ ਸਵੇਰ ਸਮੇਂ ਉਸ ਨੂੰ ਪਿਤਾ ਦੀ ਮੌਤ ਬਾਰੇ ਸੂਚਨਾ ਮਿਲੀ ਤਾਂ ਉਹ ਤੁਰੰਤ ਜਲੰਧਰ ਆਪਣੀ ਡਿਊਟੀ ਤੋਂ ਪਿੰਡ ਆਇਆ ਅਤੇ ਆ ਕੇ ਦੇਖਿਆ ਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਉਸਦੀ ਪਤਨੀ ਅਤੇ ਪਿੰਡ ਦੇ ਲੋਕਾਂ ਦਾ ਪਿੰਡ ਪੱਧਰ ਉੱਤੇ ਪੈਸਿਆਂ ਦੀਆਂ ਮਹੀਨਾਂਵਾਰ ਕਮੇਟੀਆਂ ਦਾ ਲੈਣ ਦੇਣ ਚੱਲਦਾ ਸੀ। ਪਿੰਡ ਦੇ ਕੁੱਝ ਲੋਕ ਕਮੇਟੀਆਂ ਦੇ ਪੈਸੇ ਲੈ ਵੀ ਗਏ, ਇਸ ਦੇ ਬਾਵਜੂਦ ਸਾਡੇ ਪਰਿਵਾਰ ਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਇਹਨਾਂ ਲੋਕਾਂ ਵੱਲੋਂ ਮੇਰੇ ਪਿਤਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਤੇਰੇ ਪੁੱਤ ਨੂੰ ਨੌਕਰੀ ਤੋਂ ਕਢਵਾ ਦਿਆਂਗੇ ਅਤੇ ਤੇਰੀ ਨੂੰਹ ਉਪਰ ਪਰਚਾ ਦਰਜ਼ ਕਰਵਾ ਦਿਆਂਗੇ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਤੋਂ ਤੰਗ ਆ ਕੇ ਮੇਰੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਹੈ। ਉਹਨਾਂ ਦੱਸਿਆ ਕਿ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਪ੍ਰਸਾ਼ਸ਼ਨ ਤੋਂ ਮੰਗ ਹੈ ਕਿ ਜਿਹਨਾਂ ਲੋਕਾਂ ਤੋਂ ਤੰਗ ਆ ਕੇ ਮੇਰੇ ਪਿਤਾ ਨੇ ਸੁਸਾਇਡ ਕੀਤਾ ਹੈ, ਉਹਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
- ਸੰਯੁਕਤ ਕਿਸਾਨ ਮੋਰਚਾ ਦਾ ਐਲਾਨ, ਕਿਹਾ- ਮੰਗਾਂ ਮਨਵਾਉਣ ਲਈ 14 ਮਾਰਚ ਨੂੰ ਕਰਾਂਗੇ ਦਿੱਲੀ ਕੂਚ, ਡੱਕਣ ਉੱਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਸਰਕਾਰ
- ਰਾਮਲੀਲਾ ਮੈਦਾਨ ਦਿੱਲੀ ਦੀ ਕਿਸਾਨ ਮਹਾਂ ਰੈਲੀ ਲਈ ਬੀਕੇਯੂ ਉਗਰਾਹਾਂ ਨੇ ਖਿੱਚੀ ਸੂਬਾਈ ਪੱਧਰੀ ਤਿਆਰੀ
- ਸ੍ਰੀ ਦਰਬਾਰ ਸਾਹਿਬ ਪਹੁੰਚੇ ਐਮਪੀ ਰਵਨੀਤ ਬਿੱਟੂ; ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਸੂਬਾ ਸਰਕਾਰ 'ਤੇ ਵੀ ਸਾਧਿਆ ਨਿਸ਼ਾਨਾ
ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ ਦੇ ਨੱਥਾ ਸਿੰਘ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਪਤਾ ਲੱਗਿਆ ਸੀ। ਜਿਸ ਸਬੰਧੀ ਉਹਨਾਂ ਨੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੇ ਬਿਆਨ ਦਰਜ਼ ਕਰਕੇ ਖੁ਼ਦਕੁਸ਼ੀ ਲਈ ਮਜਬੂਰ ਕਰਨ ਵਾਲੇ 6 ਵਿਅਕਤੀਆਂ ਵਿਰੁੱਧ ਪਰਚਾ ਦਰਜ਼ ਕਰਕੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਡੈਡਬਾਡੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।