ETV Bharat / state

ਸਵਾਲਾਂ ਦੇ ਘੇਰੇ 'ਚ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, ਕੁੱਟਮਾਰ ਮਾਮਲੇ 'ਚ ਬਜ਼ੁਰਗ ਨੂੰ ਇਨਸਾਫ ਲਈ ਖਾਣੇ ਪੈ ਰਹੇ ਧੱਕੇ - Amritsar news - AMRITSAR NEWS

Amritsar news : ਅੰਮ੍ਰਿਤਸਰ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੋ ਕਾਰੋਬਾਰੀਆਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਪੀੜਤ ਪੱਖ ਨੇ ਪੁਲਿਸ ਉੱਤੇ ਵੀ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਦੂਜੀ ਧਿਰ ਦੇ ਕਹਿਣ ਉੱਤੇ ਕਾਰਵਾਈ ਕਰਨ 'ਚ ਢਿੱਲ ਵਰਤੀ ਹੈ।

Action of Amritsar police under question, 60-year-old man is forced to eat for justice
ਸਵਾਲਾਂ ਦੇ ਘੇਰੇ 'ਚ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, 60 ਸਾਲ ਦੇ ਬਜ਼ੁਰਗ ਨੂੰ ਇਨਸਾਫ ਲਈ ਖਾਣੇ ਪੈ ਰਹੇ ਧਕੇ (ਅੰਮ੍ਰਿਤਸਰ ਪਤੱਰਕਾਰ)
author img

By ETV Bharat Punjabi Team

Published : Jul 21, 2024, 12:13 PM IST

ਬਜ਼ੁਰਗ ਨੂੰ ਇਨਸਾਫ ਲਈ ਖਾਣੇ ਪੈ ਰਹੇ ਧਕੇ (ਅੰਮ੍ਰਿਤਸਰ ਪਤੱਰਕਾਰ)

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੀ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ ਜਿੱਥੇ ਲੜਾਈ ਝਗੜੇ ਦੇ ਮਾਮਲੇ 'ਚ ਢਿੱਲੀ ਕਾਰਵਾਈ ਕਰਨ ਦੇ ਪੁਲਿਸ 'ਤੇ ਇਲਜ਼ਾਮ ਲੱਗੇ ਹਨ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਦਾ ਹੈ, ਜਿਥੇ ਇੱਕ 60 ਸਾਲ ਦੇ ਵਿਅਕਤੀ ਨੂੰ ਆਪਣੇ ਪੈਸੇ ਮੰਗਣੇ ਮਹਿੰਗੇ ਪੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਤਿੰਦਰ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਆਖਿਆ ਕਿ ਉਸ ਨੇ ਸ਼ੈਂਕੀ ਨਾਮ ਦੇ ਵਿਅਕਤੀ ਤੋਂ ਇੱਕ ਲੱਖ ਵੀਹ ਹਜ਼ਾਰ ਰੁਪਏੇ ਲੈਣੇ ਸਨ। ਇਸ ਲਈ ਉਹ ਸ਼ੈਂਕੀ ਦੀ ਦੁਕਾਨ 'ਤੇ ਗਿਆ ਪਰ ਉਸ ਨਾਲ ਹੱਥੋਂਪਾਈ ਕੀਤੀ ਗਈ ਹੈ। ਇਸ ਨਾਲ ਉਹਨਾਂ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਏ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀਂ ਮਹਾ ਸਿੰਘ ਗੇਟ ਵਿਖੇ ਜਦੋਂ ਉਹ ਆਪਣੇ ਦੋਸਤ ਦੀ ਦੁਕਾਨ 'ਤੇ ਗਏ ਸਨ ਤਾਂ ਸ਼ੈਂਕੀ ਅਤੇ ਉਸਦੇ ਪਿਤਾ ਵੱਲੋਂ ਉਸ ਉਪਰ ਹਮਲਾ ਕੀਤਾ ਗਿਆ ਅਤੇ ਉਸ ਨੂੰ ਜ਼ਖਮੀ ਕੀਤਾ ਗਿਆ. ਉਸਦੀ ਬਾਂਹ ਉਪਰ ਸਟ ਲਾਈ ਹੈ। ਜਿਸ ਦੀ ਮੈਡੀਕਲ ਰਿਪੋਰਟ ਅਤੇ ਪੁਲਿਸ ਸ਼ਿਕਾਇਤ ਤੋਂ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਨੇ ਇਨਸਾਫ ਨਹੀਂ ਕੀਤਾ।

ਪੁਲਿਸ ਦੀ ਕਾਰਵਾਈ ਨਾ ਹੋਣ ਤੋਂ ਮਾਨਸਿਕ ਪ੍ਰੇਸ਼ਾਨ: ਪੀੜਤ ਜਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਪੁਲਿਸ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਕੁਝ ਦਿਨ ਬੀਤ ਜਾਣ ਤੋਂ ਮਗਰੋਂ ਜਦੋਂ ਮਾਮਲੇ ਸਬੰਧੀ ਅੱਪਡੇਟ ਮੰਗੀ ਗਈ ਤਾਂ ਪੁਲਿਸ ਨੇ ਇਹ ਕਹਿ ਕੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮਾਮਲਾ ਉਹਨਾਂ ਦੇ ਜਾਂਚ ਅਧੀਨ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਰਾਮਬਾਗ ਥਾਣਾ ਲੱਗਦਾ ਹੈ। ਇਸ ਮਾਮਲੇ 'ਚ ਹਤਾਸ਼ ਹੋਣ ਤੋਂ ਬਾਅਦ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਪੁਲਿਸ ਥਾਣਾ ਬੀ ਡਿਵੀਜ਼ਨ ਦੇ ਐਸ ਐਚ ਓ ਵੱਲੋਂ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਇਹ ਮਾਮਲਾ ਪੁਲਿਸ ਥਾਣੇ ਦੀ ਜਾਂਚ ਅਧੀਨ ਨਹੀਂ ਸੀ ਤਾਂ ਪਹਿਲਾਂ ਹੀ ਕਹਿ ਦੇਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ ਮੈਂਨੂੰ ਖਜਲ ਅਆਰ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਮੈਂ ਘਟਨਾ ਦੀ ਸੀਸੀਟੀਵੀ ਫੁਟੇਜ ਅਤੇ ਡਾਕਟਰੀ ਰਿਪੋਰਟ ਵੀ ਪੁਲਿਸ ਨੂੰ ਦਿੱਤੀ ਹੈ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਇਸ ਤੋਂ ਸਾਫ ਜ਼ਾਹਿਰ ਹੈ ਕਿ ਪੁਲਿਸ ਦੂਜੀ ਪਾਰਟੀ ਦੇ ਦਬਾਅ ਹੇਠ ਹੈ।

ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ: ਉਧਰ ਇਸ ਸੰਬਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਥਾਣਾ ਬੀ ਡਿਵੀਜ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦੋਵੇਂ ਧਿਰਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਜਦੋਂ ਦੋਵੇਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਕੋਈ ਵੀ ਨਹੀਂ ਆਉਂਦਾ। ਕਦੇ ਕੋਈ ਆਉਂਦਾ ਹੈ ਕਦੇ ਕੋਈ ਨਹੀਂ ਆਉਂਦਾ ਜਿਸ ਕਾਰਨ ਮਾਮਲਾ ਟਲਦਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.