ETV Bharat / state

ਸਾਲੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਤਾਂ ਜੀਜੇ ਨੇ ਕੀਤਾ ਕਤਲ - Murder In Moga

Murder In Moga: ਮੋਗਾ ਦੇ ਪਿੰਡ ਹਿੰਮਤਪੁਰ ਤੋਂ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਜੀਜੇ ਨੇ ਆਪਣੀ ਸਾਲੀ ਦਾ ਕਤਲ ਕਰ ਦਿੱਤਾ। ਕਤਲ ਕਰਨ ਦੀ ਵਜ੍ਹਾਂ ਸਾਲੀ ਵਲੋਂ ਜੀਜੇ ਨਾਲ ਵਿਆਹ ਕਰਨ ਤੋਂ ਇਨਕਾਰ ਕਰਨਾ ਸੀ।

Accused killed his sister in law
Accused killed his sister in law
author img

By ETV Bharat Punjabi Team

Published : Mar 12, 2024, 7:07 AM IST

Updated : Mar 12, 2024, 10:05 AM IST

ਸਾਲੀ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ, ਤਾਂ ਜੀਜੇ ਨੇ ਕੀਤਾ ਕਤਲ

ਮੋਗਾ: ਵਿਆਹ ਤੋਂ ਇਨਕਾਰ ਕਰਨ 'ਤੇ ਸਿਰਫਿਰੇ ਜੀਜੇ ਨੇ ਸਾਲੀ ਦਾ ਕਤਲ ਕਰ ਦਿੱਤਾ। ਮੁਲਜ਼ਮ ਹਰਦੀਪ ਸਿੰਘ ਆਪਣੀ ਸਾਲੀ ਸ਼ਰਨਜੀਤ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ, ਜਦੋਂ ਸਾਲੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਗੁੱਸੇ 'ਚ ਆ ਕੇ ਉਸ ਨੇ ਆਪਣੀ ਸਾਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਮੁਲਜ਼ਮ ਨੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਅੰਤਿਮ ਸਸਕਾਰ ਵੀ ਕਰਵਾ ਦਿੱਤਾ ਗਿਆ।

ਭੈਣ ਦੇ ਘਰ ਰਹਿ ਰਹੀ ਸੀ ਸਾਲੀ: ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਦੀ ਭੈਣ ਅਮਨ ਕੌਰ ਪਿੰਡ ਹਿੰਮਤਪੁਰਾ ਵਿੱਚ ਹਰਦੀਪ ਸਿੰਘ ਨਾਲ ਵਿਆਹੀ ਹੋਈ ਹੈ, ਜਿੱਥੇ ਮ੍ਰਿਤਕ ਸ਼ਰਨਜੀਤ ਕੌਰ ਆਪਣੀ ਭੈਣ ਦੇ ਘਰ ਉਸ ਦੀ ਦੇਖਰੇਖ ਕਰਨ ਲਈ ਆਈ ਹੋਈ ਸੀ। ਇਸ ਦੌਰਾਨ ਜੀਜੇ ਵਲੋਂ ਸ਼ਰਨਜੀਤ ਨਾਲ ਨਾਜਾਇਜ ਸਬੰਧ ਬਣਾਏ ਗਏ ਅਤੇ ਵਿਆਹ ਕਰਵਾਉਣ ਦਾ ਜ਼ੋਰ ਪਾਇਆ ਗਿਆ। ਪਰ, ਸ਼ਰਨਜੀਤ ਕੌਰ ਨੇ ਹਰਦੀਪ ਨਾਲ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਨਾ ਹੋਣ ਉੱਤੇ ਮਾਰਨ ਦੀ ਯੋਜਨਾ: ਜਦੋਂ ਸ਼ਰਨਜੀਤ ਕੌਰ ਨੇ ਹਰਦੀਪ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ, ਤਾਂ ਮੁਲਜ਼ਮ ਹਰਦੀਪ ਯੋਜਨਾ ਤਹਿਤ 2 ਫਰਵਰੀ ਨੂੰ ਸ਼ਰਨਜੀਤ ਨੂੰ ਬਾਹਰ ਲੈ ਗਿਆ, ਜਿੱਥੇ ਗਲੇ ਵਿੱਚ ਪਰਨਾ ਬੰਨ੍ਹ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸਭ ਕਾਰਾ ਕਰਨ ਤੋਂ ਬਾਅਦ ਹਰਦੀਪ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਸ਼ਰਨਜੀਤ ਕੌਰ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ, ਫਿਰ ਪਿੰਡ ਭੈਣੀ ਫੱਤਾ ਲੈ ਜਾ ਕੇ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਖੁਦ ਕਬੂਲ ਕੀਤਾ ਗੁਨਾਹ : ਹਰਦੀਪ ਸਿੰਘ ਉੱਤੇ ਸ਼ੱਕ ਹੋਣ ਉੱਤੇ ਉਸ ਨੇ ਆਪਣੇ ਸਹੁਰੇ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਦੱਸ ਦਈਏ ਕਿ ਮੁਲਜ਼ਮ ਦੇ ਬੱਚੇ ਵੀ ਹਨ। ਫਿਲਹਾਲ ਪੁਲਿਸ ਵਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਅਦਾਲਤ ਵਲੋਂ ਪੁਲਿਸ ਨੂੰ ਹਰਦੀਪ ਲਈ ਰਿਮਾਂਡ ਵੀ ਹਾਸਿਲ ਹੋਇਆ ਹੈ, ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ।

Last Updated : Mar 12, 2024, 10:05 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.