ਫਰੀਦਕੋਟ: ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਬੀਤੇ ਕੱਲ੍ਹ ਹਦਾਇਤਾਂ ਪੂਰੇ ਪੰਜਾਬ ਦੇ ਪੁਲਿਸ ਅਫਸਰਾਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ SHO ਤੋਂ ਲੈ ਕੇ ADGP ਤੱਕ ਸਾਰੇ ਅਫਸਰ 11 ਵਜੇ ਤੋਂ 1 ਵਜੇ ਤੱਕ ਆਪੋ ਆਪਣੇ ਦਫਤਰਾਂ ਵਿੱਚ ਬੈਠਣਗੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਨਾਲ ਨਾਲ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ ਕਰਨਗੇ। ਡੀਜੀਪੀ ਦੀਆਂ ਹਦਾਇਤਾਂ ਦੀ ਜ਼ਮੀਨੀ ਪੱਧਰ ਉੱਤੇ ਪੁਲਿਸ ਅਫਸਰਾਂ ਵੱਲੋ ਪਾਲਣਾ ਕੀਤੀ ਜਾ ਰਹੀ। ਫਰੀਦਕੋਟ ਵਿੱਚ ਐਸ ਐਚ ਓ ਤੋਂ ਲੈ ਕੇ ਡੀਐਸਪੀ,ਐਸਪੀ, ਐਸਐਸਪੀ ਅਤੇ ਆਈ ਜੀ ਫਰੀਦਕੋਟ ਰੇਂਜ ਆਪੋ ਆਪਣੇ ਦਫਤਰਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨਜ਼ਰ ਆਏ।
ਲੋਕ ਹਨ ਖੁਸ਼: ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਕਸਬੇ ਮਲੋਟ ਅਤੇ ਮੋਗੇ ਤੋਂ ਆਈ ਜੀ ਫਰੀਦਕੋਟ ਦਫਤਰ ਆਪਣੇ ਕੰਮਾਂ ਲਈ ਕੁਝ ਵਿਅਕਤੀਆਂ ਨਾਲ ਆਏ ਸਿਵਕਵਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਡੀਜੇਪੀ ਵੱਲੋਂ ਜਿਹੜੀਆਂ ਹਦਾਇਤਾਂ ਆਈਆਂ ਸਨ, ਉਸ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ। ਅਸੀਂ ਅੱਜ ਪੂਰੇ ਖੁਸ਼ ਹਾਂ ਕਿਉਂਕਿ ਅਸੀਂ ਇਨੀ ਦੂਰ ਤੋਂ ਚਲਕੇ ਆਏ ਹਾਂ ਅਤੇ ਆਉਣ ਸਾਰ ਦੇਖਿਆ ਤਾਂ ਆਈ ਜੀ ਅਤੇ ਉਨ੍ਹਾਂ ਦਾ ਸਾਰਾ ਸਟਾਫ ਛੁੱਟੀ ਹੋਣ ਦੇ ਬਾਵਯੂਦ ਦਫਤਰ ਵਿੱਚ ਮੌਜ਼ੂਦ ਹੈ, ਜੇ ਇਹ ਨਵਾਂ ਐਲਾਨ ਨਾ ਹੋਇਆ ਹੁੰਦਾ ਤਾਂ ਹੋ ਸਕਦਾ ਸੀ ਸਾਨੂੰ ਖਾਲੀ ਹੱਥ ਵਾਪਿਸ ਮੁੜਨਾ ਪੈਂਦਾ। ਇਸ ਐਲਾਨ ਨਾਲ ਹਰ ਵਰਗ ਦੇ ਲੋਕਾਂ ਨੂੰ ਇਨਸਾਫ ਲੈਣ ਲਈ ਫਾਇਦਾ ਮਿਲੇਗਾ।
ਲੋਕਾਂ ਨੂੰ ਫਾਇਦਾ:ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ DGP ਪੰਜਾਬ ਦੇ ਹੁਕਮਾਂ ਅਨੁਸਾਰ ਅੱਜ ਸਾਰੇ ਅਫਸਰ ਆਪੋ ਆਪਣੇ ਦਫਤਰਾਂ ਵਿੱਚਚ 11 ਤੋਂ 1 ਵਜੇ ਤੱਕ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ, ਹਾਲਾਂਕਿ ਪੂਰਾ ਦਿਨ ਹੀ ਲੋਕਾਂ ਦੀਆਂ ਮੁਸ਼ਕਲਾਂ ਸਾਰੇ ਅਫਸਰ ਸੁਣਦੇ ਹਨ ਅਤੇ ਹੱਲ ਕਰਨ ਦੀ ਕੋਸ਼ਿਸ ਵੀ ਕੀਤੀ ਜਾਂਦੀ ਹੈ ਪਰ ਇਨ੍ਹਾਂ 2 ਘੰਟਿਆ ਦਾ ਦੂਰੋਂ ਆਏ ਲੋਕਾਂ ਨੂੰ ਪੂਰਾ ਫਾਇਦਾ ਹੋਵੇਗਾ।
- ਭਾਜਪਾ ਆਗੂ ਵਿਜੇ ਸਾਂਪਲਾ ਦਾ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਉੱਤੇ ਤਿੱਖਾ ਵਾਰ, ਕਿਹਾ-ਚੀਮਾ ਪੋਸਟ ਮੈਟ੍ਰਿਕ ਸਕੀਮ 'ਤੇ ਬੋਲ ਰਹੇ ਝੂਠ, ਕੇਂਦਰ ਨੇ ਨਹੀਂ ਰੋਕਿਆ ਪੈਸਾ - Vijay Sampla on Harpal Cheema
- ਪੀਐੱਮੋ ਮੋਦੀ ਦੀ ਸਿਆਸਤ 'ਚ ਹੈਟ੍ਰਿਕ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਦਾ ਬਿਆਨ, ਕਿਹਾ- ਮੋਦੀ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਸਭ ਤੋਂ ਉੱਪਰ ਰੱਖਿਆ - issues of farmers on top
- ਸੈਂਕੜਿਆਂ ਦੀ ਗਿਣਤੀ ਵਿੱਚ ਸ਼ੰਭੂ ਬਾਰਡਰ ਦੇ ਲਈ ਰਵਾਨਾ ਹੋਏ ਕਿਸਾਨ, ਬਾਰਡਰਾਂ ਉੱਤੇ ਕਿਸਾਨੀ ਮੋਰਚਾ ਲਗਾਤਾਰ ਜਾਰੀ - Kisan Mazdoor Struggle Committee
ਮੁਸ਼ਕਿਲਾਂ ਦਾ ਨਿਪਟਾਰਾ: ਇਸ ਮੌਕੇ 3 ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਫਰੀਦਕੋਟ ਰੇਂਜ ਦੇ IG ਗੁਰਸ਼ਰਨ ਸਿੰਘ ਸੰਧੂ ਵੱਲੋਂ ਜਾਣਕਰੀ ਦਿੰਦੇ ਦੱਸਿਆ ਗਿਆ ਕਿ DGP ਪੰਜਾਬ ਦੀਆਂ 11 ਤੋਂ 1 ਵਜੇ ਤੱਕ ਦਫਤਰਾਂ ਵਿੱਚ ਹਾਜ਼ਿਰ ਹੋਣ ਦੀਆਂ ਹਦਾਇਤਾਂ ਦੀ ਤਿੰਨਾਂ ਜ਼ਿਲ੍ਹਿਆਂ ਦੇ ਪੁਲਿਸ ਅਫਸਰਾਂ ਵੱਲੋਂ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਦੋ ਘੰਟੇ ਤਾਂ ਹਰ ਹਾਲਤ ਅਫਸਰ ਆਪੋ ਆਪਣੇ ਦਫਤਰਾਂ ਵਿੱਚ ਮੌੂਦ ਰਹਿਣਗੇ ਪਰ ਇਸ ਤੋਂ ਇਲਾਵਾ ਵੀ ਕਿਸੇ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਪਹਿਲਾਂ ਵੀ ਸਾਰੇ ਅਫਸਰ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਉਦੇ ਆ ਰਹੇ ਹਨ ਅਤੇ ਅੱਗੇ ਵੀ ਨਿਭਾਉਣਗੇ ਤਾਂ ਜੋ ਆਮ ਪਬਲਿਕ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ।