ਲੁਧਿਆਣਾ: ਭਾਰਤ ਵਿੱਚ ਮਹਿਲਾਵਾਂ ਦੀ ਸੁਰੱਖਿਆ ਦਾ ਮੁੱਦਾ ਇਸ ਸਮੇਂ ਗਰਮਾਇਆ ਹੋਇਆ ਹੈ ਕਿਉਂਕਿ ਕੋਲਕਾਤਾ ਵਿੱਚ ਟ੍ਰੇਨੀ ਮਹਿਲਾ ਡਾਕਟਰ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਵਰਗੀਆਂ ਘਟਨਾਵਾਂ ਤੋਂ ਬਾਅਦ ਦੇਸ਼ ਦੇ ਲੋਕਾਂ ਦੇ ਵਿੱਚ ਗੁੱਸਾ ਹੈ। ਉੱਥੇ ਹੀ ਹੁਣ ਏਡੀਆਰ ਭਾਵ ਕਿ ਐਸੋਸੀਏਸ਼ਨ ਆਫ ਡੈਮੋਕਰੇਟਿਕ ਦੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਈ ਨੇਤਾਵਾਂ ਦੇ ਉੱਤੇ ਵੀ ਮਹਿਲਾਵਾਂ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦੁਨੀਆਂ ਸਾਹਮਣੇ ਨਸ਼ਰ ਹੋਏ ਹਨ।
ਕੁੱਲ 151 ਸਿਆਸੀ ਆਗੂ ਉੱਤੇ ਮਾਮਲੇ ਦਰਜ: ਰਿਪੋਰਟ ਦੇ ਵਿੱਚ ਕੁੱਲ 151 ਆਗੂਆਂ ਦਾ ਖੁਲਾਸਾ ਹੋਇਆ ਹੈ ਜੋ ਕਿ ਇਸ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜਾਂ ਫਿਰ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮਾਨ ਸੰਭਾਲ ਰਹੇ ਹਨ। ਏਡੀਆਰ ਦੀ ਰਿਪੋਰਟ ਦੇ ਮੁਤਾਬਿਕ 28 ਸੂਬਿਆਂ ਅਤੇ ਅੱਠ ਕੇਂਦਰ ਸ਼ਾਸਿਤ ਸ਼ਹਿਰਾਂ ਦੇ ਵਿੱਚ ਮੌਜੂਦਾ ਸਮੇਂ ਅੰਦਰ 776 ਵਿੱਚੋਂ 755 ਮੈਂਬਰ ਪਾਰਲੀਮੈਂਟ ਅਤੇ 4033 ਵਿੱਚੋਂ 3938 ਮੌਜੂਦਾ ਵਿਧਾਇਕਾਂ ਵੱਲੋਂ ਚੋਣਾਂ ਦੇ ਦੌਰਾਨ ਦਾਖਲ ਕੀਤੇ ਗਏ ਹਲਫੀਆ ਬਿਆਨਾਂ ਦੀ ਘੋਖ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਡਾਟਾ ਨਿਕਲ ਕੇ ਸਾਹਮਣੇ ਆਇਆ ਹੈ। ਇਹਨਾਂ ਵਿੱਚ 151 ਆਗੂ ਅਜਿਹੇ ਹਨ ਜਿਨਾਂ ਉੱਤੇ ਮਹਿਲਾਵਾਂ ਦੇ ਖਿਲਾਫ ਜੁਲਮ ਕਰਨ ਦੇ ਮਾਮਲੇ ਚੱਲ ਰਹੇ ਹਨ।
ਪੰਜਾਬ ਦੇ ਕਿੰਨੇ ਆਗੂ: ਇਸ ਮਾਮਲੇ ਨੂੰ ਲੈਕੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇਸ਼ ਅੰਦਰ 16ਵੇਂ ਨੰਬਰ ਉੱਤੇ ਹੈ। ਪੰਜਾਬ ਦੇ ਮੌਜੂਦਾ 3 ਸਿਆਸੀ ਆਗੂ ਅਜਿਹੇ ਹਨ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਹਨਾਂ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦਾ ਨਾਂ ਸ਼ਾਮਿਲ ਹੈ ਜੋ ਕਿ ਤਰਨ ਤਰਨ ਨਾਲ ਸਬੰਧਿਤ ਹੈ। 2022 ਦੌਰਾਨ ਪੰਜਾਬ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣਾਂ ਦੇ ਦੌਰਾਨ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਵਿਧਾਇਕ ਬਣੇ ਸਨ ਅਤੇ ਇਨ੍ਹਾਂ ਦੇ ਉੱਤੇ ਮਹਿਲਾ ਅਪਰਾਧ ਦੇ ਪੰਜ ਮਾਮਲੇ ਚੱਲ ਰਹੇ ਹਨ। ਦੂਜੇ ਵਿਧਾਇਕ ਦਾ ਨਾਮ ਦਲਜੀਤ ਸਿੰਘ ਭੋਲਾ ਗਰੇਵਾਲ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹਨ। ਲੁਧਿਆਣਾ ਪੂਰਬ ਤੋਂ ਦਲਜੀਤ ਭੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ, ਉੱਥੇ ਹੀ ਤੀਜਾ ਨਾਂ ਸੁਖਵਿੰਦਰ ਸਿੰਘ ਸਰਕਾਰੀਆ ਦਾ ਹੈ ਜੋ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਵਿਧਾਇਕ ਹਨ ਅਤੇ ਰਾਜਾਸੰਸੀ ਵਿਧਾਨ ਸਭਾ ਹਲਕੇ ਤੋਂ ਉਹ 2022 ਦੇ ਵਿੱਚ ਐਮਐਲਏ ਬਣੇ ਸਨ।
- ਬਠਿੰਡਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਵਿੱਚੋਂ 3 ਤਿੰਨ ਕੀਤੇ ਗ੍ਰਿਫਤਾਰ - Bathinda police
- ਮੁੰਬਈ ਦੌਰੇ ਦੌਰਾਨ ਸਨਅਤਕਾਰਾਂ ਨਾਲ ਸੀਐੱਮ ਮਾਨ ਨੇ ਕੀਤੀ ਮੁਲਾਕਾਤ, ਕਿਹਾ-ਨਿਵੇਸ਼ ਪ੍ਰਾਜੈਕਟਾਂ ਦਾ ਰਾਹ ਹੋਇਆ ਪੱਧਰਾ, ਸਨਅਤਕਾਰਾਂ ਨੇ ਨਿਵੇਸ਼ ਕਰਨ ਦੀ ਜਤਾਈ ਇੱਛਾ - Bhagwant Mann met industrialists
- ਲੋਕਾਂ ਨੂੰ ਅਜਨਾਲਾ 'ਚ ਪਰੋਸੇ ਜਾ ਰਹੇ ਸੁਸਰੀ ਵਾਲੇ ਭਟੂਰੇ, ਵੀਡੀਓ ਸੋਸ਼ਲ ਮੀਡੀਓ ਉੱਤੇ ਵਾਇਰਲ, ਫੂਡ ਸੇਫਟੀ ਵਿਭਾਗ ਨੇ ਵਿੱਢੀ ਕਾਰਵਾਈ - harmful bhature in Ajnala
ਭਾਜਪਾ ਦੇ ਸਭ ਤੋਂ ਜ਼ਿਆਦਾ ਨਾਮ: ਇਹਨਾਂ ਦੇ ਵਿੱਚ 16 ਮੌਜੂਦਾ ਮੈਂਬਰ ਪਾਰਲੀਮੈਂਟ ਹਨ ਅਤੇ 135 ਮੌਜੂਦਾ ਐਮਐਲਏ ਹਨ ਜਿਨ੍ਹਾਂ ਉੱਤੇ ਗੰਭੀਰ ਅਪਰਾਧ ਦਰਜ ਹਨ, ਇੱਥੋਂ ਤੱਕ ਕਿ 14 ਵਿਧਾਇਕਾਂ ਅਤੇ 2 ਮੈਂਬਰ ਪਾਰਲੀਮੈਂਟ ਉੱਤੇ ਮਹਿਲਾਵਾਂ ਦਾ ਬਲਾਤਕਾਰ ਕਰਨ ਦੇ ਵੀ ਇਲਜ਼ਾਮ ਹਨ। ਭਾਜਪਾ ਅਤੇ ਕਾਂਗਰਸ ਦੇ ਪੰਜ-ਪੰਜ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਸ਼ਾਮਿਲ ਹਨ। ਇਹਨਾਂ ਵਿੱਚੋਂ ਭਾਜਪਾ ਦੇ ਤਿੰਨ ਐਮਐਲਏ ਅਤੇ ਦੋ ਮੈਂਬਰ ਪਾਰਲੀਮੈਂਟ ਹਨ ਜਦੋਂ ਕਿ ਕਾਂਗਰਸ ਦੇ ਪੰਜ ਐਮਐਲਏ ਹਨ। ਇਸ ਸੂਚੀ ਵਿੱਚ ਟੀਡੀਪੀ, ਬੀਜੇਡੀ, ਆਮ ਆਦਮੀ ਪਾਰਟੀ, ਭਾਰਤ ਆਦਿਵਾਸੀ ਪਾਰਟੀ ਦੇ ਵੀ ਇੱਕ-ਇੱਕ ਵਿਧਾਇਕ ਸ਼ਾਮਿਲ ਹਨ। ਇਸ ਲਿਸਟ ਵਿੱਚ ਪੱਛਮੀ ਬੰਗਾਲ ਸਭ ਤੋਂ ਮੋਹਰੀ ਸੂਬਾ ਹੈ ਜਿਸ ਦੇ 25 ਆਗੂ ਔਰਤਾਂ ਖਿਲਾਫ ਅਪਰਾਧਿਕ ਮਾਮਲਿਆ ਲਈ ਸ਼ਾਮਿਲ ਹਨ ਜਦੋਂ ਕਿ ਆਂਧਰਾ ਪ੍ਰਦੇਸ਼ ਦੇ 21 ਅਤੇ ਉੜੀਸਾ ਦੇ 17 ਸਿਆਸੀ ਆਗੂ ਸ਼ਾਮਿਲ ਹਨ। ਹੁਣ ਤੱਕ ਦੀ ਰਿਪੋਰਟ ਮੁਤਾਬਿਕ ਸਭ ਤੋਂ ਜ਼ਿਆਦਾ ਬੀਜੇਪੀ ਦੇ 55, ਕਾਂਗਰਸ ਦੇ 44 ਅਤੇ ਆਮ ਆਦਮੀ ਪਾਰਟੀ ਦੇ 13 ਸਿਆਸੀ ਆਗੂ ਸ਼ਾਮਿਲ ਹਨ।