ਫਰੀਦਕੋਟ: ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਅਦਾਕਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਚੁਣੌਤੀ ਦਿੱਤੀ ਗਈ ਸੀ ਅਤੇ ਇਸ ਮਾਮਲੇ ਦੀ ਸ਼ਿਕਾਇਤ ਰਾਖਵਾਂਕਰਨ ਬਚਾਓ ਮੋਰਚਾ ਦੇ ਆਗੂ ਅਤੇ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਅਤੇ ਅਕਾਲੀ ਦਲ ਵੱਲੋਂ ਰਿਟਰਨਿੰਗ ਅਫਸਰ ਵਿਨੀਤ ਕੁਮਾਰ ਨੂੰ ਕੀਤੀ ਗਈ ਸੀ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਜਾਤੀ ਸਰਟੀਫਿਕੇਟ ਦੀ ਜਾਂਚ ਕਰਵਾਈ ਅਤੇ ਜਾਂਚ ਤੋਂ ਬਾਅਦ ਇਨ੍ਹਾਂ ਸ਼ਿਕਾਇਤਾਂ ਨੂੰ ਰੱਦ ਕਰ ਦਿੱਤਾ।
ਅਨੁਸੂਚਿਤ ਜਾਤੀ ਸਰਟੀਫਿਕੇਟ ਤਿਆਰ ਕੀਤਾ ਗਿਆ: ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਜਾਤੀ ਸਰਟੀਫਿਕੇਟ ਨੂੰ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਅਤੇ ਅਕਾਲੀ ਦਲ ਦੇ ਆਗੂ ਮਨਤਾਰ ਸਿੰਘ ਬਰਾੜ ਨੇ ਚੁਣੌਤੀ ਦਿੱਤੀ ਸੀ। ਆਪਣੀ ਸ਼ਿਕਾਇਤ ਵਿੱਚ ਅਵਤਾਰ ਸਿੰਘ ਸਹੋਤਾ ਨੇ ਦੱਸਿਆ ਕਿ ਕਰਮਜੀਤ ਅਨਮੋਲ ਵੱਲੋਂ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਤਿਆਰ ਕੀਤਾ ਗਿਆ ਹੈ।
ਸਰਟੀਫਿਕੇਟ ਸਹੀ ਹੋਣ ਦੀ ਪੁਸ਼ਟੀ: ਉਸਦੀ ਜਾਤ ਮਰਾਸੀ ਹੈ ਜੋ ਪੰਜਾਬ ਰਾਜ ਗਜ਼ਟ ਵਿੱਚ ਬੀਸੀ ਸ਼੍ਰੇਣੀ ਵਿੱਚ ਆਉਂਦੀ ਹੈ। ਇਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਕਰਮਜੀਤ ਅਨਮੋਲ ਦਾ ਜਾਤੀ ਸਰਟੀਫਿਕੇਟ ਜਾਰੀ ਕਰਨ ਵਾਲੇ ਤਹਿਸੀਲਦਾਰ ਮੋਹਾਲੀ ਤੋਂ ਜਾਂਚ ਕਰਵਾਈ ਅਤੇ ਸਰਟੀਫਿਕੇਟ ਸਹੀ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਸ਼ਿਕਾਇਤਾਂ ਨੂੰ ਰੱਦ ਕਰਦੇ ਹੋਏ ਕਰਮਜੀਤ ਅਨਮੋਲ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕਰ ਲਏ ਗਏ।
- ਪਿੰਡਾਂ 'ਚ ਕਿਹੜੇ ਮੁੱਦੇ ਭਾਰੂ; ਕਿਹੜੀ ਸਰਕਾਰ ਵੇਲ੍ਹੇ ਕਿੰਨੇ ਹੋਏ ਕੰਮ ਤੇ ਕਿਸ ਨੇ ਲਾਏ ਲਾਰੇ, ਸੁਣੋਂ ਲੋਕਾਂ ਦੀ ਜ਼ੁਬਾਨੀ - Lok Sabha Election 2024
- ਅੰਮ੍ਰਿਤਾ ਵੜਿੰਗ ਦਾ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਵੱਡਾ ਹਮਲਾ, ਕਿਹਾ-ਬੱਸਾਂ ਵਾਲੇ ਮਾਮਲੇ 'ਚ ਬਿੱਟੂ ਗੁਰੂਘਰ ਚੜ੍ਹ ਕੇ ਚੁੱਕੇ ਸਹੁੰ - Amrita Waring on BJP
- ਨੌਜਵਾਨ ਦਾ ਭਰੇ ਬਾਜ਼ਾਰ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ, ਤਸਵੀਰਾਂ ਸੀਸੀਟੀਵੀ 'ਚ ਕੈਦ - Ludhiana Crime
ਦੱਸ ਦਈਏ ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਸਹੋਤਾ ਨੇ ਭੜਾਸ ਕੱਢਦਿਆਂ ਕਿਹਾ ਕਿ ਪਹਿਲਾਂ ਮੁਹੰਮਦ ਸਦੀਕ ਨੂੰ ਫਰੀਦਕੋਟ ਵਿੱਚ ਪੈਰਾਸ਼ੂਟ ਉਮੀਦਵਾਰ ਵਾਂਗ ਉਤਾਰ ਦਿੱਤਾ ਗਿਆ ਅਤੇ ਹੁਣ ਚੰਡੀਗੜ੍ਹ ਵਿੱਚ ਵਸਦੇ ਇੱਕ ਅਦਾਕਾਰ ਨੂੰ ਉਤਾਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਫਰੀਦਕੋਟ ਦੇ ਲੋਕਾਂ ਨੂੰ ਇਨ੍ਹਾਂ ਛੁੱਟੀਆਂ ਮਨਾਉਣ ਆਏ ਉਮੀਦਵਾਰਾਂ ਤੋਂ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ।