ETV Bharat / state

'ਆਪ' ਐਮਐਲਏ ਦੀ ਵਾਇਰਲ ਆਡੀਓ ਤੇ ਬੋਲੇ 'ਆਪ' ਉਮੀਦਵਾਰ, ਕਿਹਾ ਮਜੀਠੀਏ ਦੀਆਂ ਖੁਦ ਦੀਆਂ ਆਡੀਓ ਵਾਇਰਲ, ਵਪਾਰੀਆਂ 'ਤੇ ਵੀ ਬੋਲੇ - AAP candidate Ashok Pappi Ludhiana - AAP CANDIDATE ASHOK PAPPI LUDHIANA

AAP candidate Ashok Pappi from Ludhiana: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਵੱਲੋਂ ਅੱਜ ਕਾਰੋਬਾਰੀ ਦੇ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਵਪਾਰੀਆਂ ਦੇ ਜਿੰਨੇ ਵੀ ਮਸਲੇ ਹਨ, ਉਹ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ। ਪੜ੍ਹੋ ਪੂਰੀ ਖਬਰ...

AAP candidate Ashok Pappi from Ludhiana
ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ (Etv Bharat Ludhiana)
author img

By ETV Bharat Punjabi Team

Published : May 27, 2024, 11:14 PM IST

ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ (Etv Bharat Ludhiana)

ਲੁਧਿਆਣਾ : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਵੱਲੋਂ ਅੱਜ ਕਾਰੋਬਾਰੀ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਕਿਹਾ ਕਿ ਵਪਾਰੀਆਂ ਦੇ ਜਿੰਨੇ ਵੀ ਮਸਲੇ ਹਨ, ਉਹ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ। ਜਦੋਂ ਵੀ ਉਹ ਇੱਕ ਵਾਰੀ ਪਾਰਲੀਮੈਂਟ ਪਹੁੰਚ ਜਾਣਗੇ। ਉਨ੍ਹਾਂ ਕਿਹਾ ਕਿ ਭਾਜਪਾ ਜੋ ਮਰਜ਼ੀ ਕਹਿੰਦੀ ਰਹੇ, ਪੰਜਾਬ ਦੇ ਵਿੱਚ ਉਹ 13-0 ਦੇ ਨਾਲ ਹਾਰਨ ਜਾ ਰਹੇ ਹਨ। ਉਨ੍ਹਾਂ ਕਿਹਾ ਇਸ ਕਰਕੇ ਉਨ੍ਹਾਂ ਦੀ ਸਰਕਾਰ ਨਹੀਂ ਬਣਨ ਵਾਲੀ, ਨਸ਼ੇ ਦੇ ਮੁੱਦੇ ਤੇ ਵੀ ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੁੱਤੇ ਪਏ ਸੀ। ਉਨ੍ਹਾਂ ਨੇ ਉਦੋਂ ਪਹਿਲਾਂ ਨਸ਼ੇ ਦੇ ਮੁੱਦੇ ਕਿਉਂ ਨਹੀਂ ਹੱਲ ਕੀਤੇ, ਉਨ੍ਹਾਂ ਕਿਹਾ ਬਾਕੀ ਇਹ ਕੁਝ ਵੀ ਕਹਿਣ ਇਨ੍ਹਾਂ ਦੀ ਸਰਕਾਰ ਨਹੀਂ ਬਣ ਰਹੀ।

ਵਪਾਰੀਆਂ ਦੇ ਮੁੱਦਿਆਂ ਨੂੰ ਪਹਿਲ: ਇਸ ਦੌਰਾਨ ਆਪ ਉਮੀਦਵਾਰ ਨੇ ਬਿਕਰਮ ਮਜੀਠੀਆ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਦੇ ਵਿੱਚ ਵਾਇਰਲ ਹੋਈ ਆਡੀਓ ਦੇ ਮੁੱਦੇ ਤੇ ਕਿਹਾ ਕਿ ਅੱਜ ਕੱਲ ਫਰਜ਼ੀ ਆਡੀਓ ਕਾਫੀ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਆਡੀਓ ਤਾਂ ਮਜੀਠੀਆ ਦੀ ਵੀ ਅਸੀਂ ਪੇਸ਼ ਕਰਦੇ ਰਹਾਂਗੇ, ਪਰ ਇਸ ਗੱਲ ਦੇ ਵਿੱਚ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪ ਦੀ ਐਮ.ਐਲ.ਏ. ਮਿਹਨਤ ਕਰ ਰਹੀ ਹੈ, ਉਹ ਇਸ ਤਰ੍ਹਾਂ ਦਾ ਕੰਮ ਕਿਉਂ ਕਰੇਗੀ। ਉੱਥੇ ਹੀ ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਏ ਜਾਣਗੇ। ਦੂਜੇ ਪਾਸੇ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਕਿਉਂ ਧਮਕਾਉਣਾ ਹੈ ਕਿਉਂਕਿ ਅਸੀਂ ਤਾਂ ਲੁਧਿਆਣਾ 'ਚ ਹੀ ਰਹਿਣਾ ਹੈ। ਇੱਕ ਤਰੀਕ ਸ਼ਾਮ 5 ਵਜੇ ਰਾਜਾ ਵੜਿੰਗ ਜਰੂਰ ਇੱਥੋਂ ਚਲੇ ਜਾਣਗੇ।

ਪੰਜਾਬੀਆਂ ਦਾ 8 ਹਜਾਰ ਕਰੋੜ ਰੁਪਏ ਜੋ ਆਰ.ਡੀ.ਐਫ. ਦਾ ਫੰਡ: ਅਸ਼ੋਕ ਪੱਪੀ ਨੇ ਅੱਜ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਹ ਖੁਦ ਮੇਰੇ ਆਪਣੇ ਕੇਂਦਰੀ ਹਲਕੇ ਦੇ ਵਿੱਚ ਪ੍ਰਚਾਰ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਰਵਾਂ ਹੁੰਗਾਰਾ ਸਾਨੂੰ ਮਿਲਣ ਵਾਲਾ ਹੈ। 13 ਦੀਆਂ 13 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੰਸਦ ਦੇ ਵਿੱਚ ਪਹੁੰਚਣ ਤੇ ਉਹ ਸਾਰਿਆਂ ਦੇ ਮਸਲੇ ਉੱਥੇ ਪਹਿਲ ਦੇ ਆਧਾਰ ਤੇ ਚੱਕਣਗੇ ਅਤੇ ਹੱਲ ਕਰਨਗੇ। ਉਨ੍ਹਾਂ ਭਾਜਪਾ ਦੇ ਮੁੱਦੇ ਤੇ ਕਿਹਾ ਕਿ ਭਾਜਪਾ ਪਹਿਲਾਂ ਸਾਡੇ ਪੰਜਾਬੀਆਂ ਦਾ 8 ਹਜਾਰ ਕਰੋੜ ਰੁਪਏ ਜੋ ਆਰ.ਡੀ.ਐਫ. ਦਾ ਫੰਡ ਬਕਾਇਆ ਹੈ ਉਹ ਵਾਪਸ ਕਰੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.