ਬਠਿੰਡਾ: ਲੋਕ ਸਭਾ ਚੋਣਾਂ 2024 'ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ। ਸਵਰਨਕਾਰ ਸੰਘ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨੀਂ ਪੱਟੀ ਨਜ਼ਦੀਕ ਇਕ ਵਰਕਰ ਰੈਲੀ ਦੌਰਾਨ ਸੁਨਿਆਰਾ ਅਤੇ ਰਾਮਗੜ੍ਹੀਆ ਬਰਾਦਰੀ ਸਬੰਧੀ ਕੀਤੀ ਟਿੱਪਣੀ ਨੂੰ ਲੈ ਕੇ ਦੇਸ਼ ਭਰ 'ਚ ਭਾਰੀ ਰੋਸ ਵੱਧਦਾ ਜਾ ਰਿਹਾ ਹੈ। ਭਾਈਚਾਰੇ ਵੱਲੋਂ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਖਡੂਰ ਸਾਹਿਬ ਤੋਂ ਮੰਤਰੀ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ।
ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਕੀਤੀ ਸੀ ਟਿੱਪਣੀ: ਦੱਸ ਦਈਏ ਕਿ ਬੀਤੇ ਦਿਨ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਮਾਹੀ ਰਿਜੋਰਟ ਪੱਟੀ ਵਿੱਚ ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਟਿੱਪਣੀ ਕੀਤੀ ਗਈ ਸੀ ਅਤੇ ਰਾਮਗੜ੍ਹੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦਾ ਅਪਮਾਨ ਕੀਤਾ ਗਿਆ ਸੀ। ਪੰਜਾਬ ਭਰ 'ਚ ਇਸ ਨੂੰ ਲੈ ਕੇ ਸੁਨਿਆਰਾ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਲੋਕਾਂ 'ਚ ਰੋਸ ਵੀ ਪਾਇਆ ਗਿਆ ਅਤੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਵੀ ਵਿਖਾਈ ਦਿੱਤੇ ਹਨ।
ਉਮੀਦਵਾਰੀ ਵਾਪਸ ਲਈ ਜਾਵੇ: ਸਵਰਨਕਾਰ ਸੰਘ ਦੇ ਮੈਂਬਰਾਂ ਨੇ ਇਸ ਮਾਮਲੇ ਸਬੰਧੀ ਬਠਿੰਡਾ 'ਚ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭਾਈਚਾਰੇ ਦਾ ਭੱਦੀ ਸ਼ਬਦਾਵਲੀ ਵਾਲੀ ਟਿੱਪਣੀ ਕਰਕੇ ਅਪਮਾਨ ਕਰਨ ਤੋਂ ਬਾਅਦ ਮੰਗੀ ਗਈ ਮਾਫੀ ਪ੍ਰਵਾਨ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਹੈ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਵਰਨਕਾਰ ਸੰਘ ਵੱਲੋਂ ਦੁਨੀਆਂ ਭਰ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
- ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ 12ਵੀਂ ਲਿਸਟ, ਜਾਣੋ ਪੰਜਾਬ ਤੋਂ ਕਿਸ ਨੂੰ ਕਿੱਥੋਂ ਮਿਲੀ ਟਿਕਟ - Lok Sabha Election 2024
- 'ਆਪ' ਨੇ ਪੰਜਾਬ ਦੀਆਂ ਰਹਿੰਦੀਆਂ 4 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ - AAP Candidate List
- ਇੱਕ ਮਹੀਨਾ ਪਹਿਲਾਂ ਕੈਨੇਡਾ ਗਏ ਮਜੀਠਾ ਦੇ ਨੌਜਵਾਨ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ - young man died in Canada
ਉਹਨਾਂ ਕਿਹਾ ਕਿ ਅਜਿਹਾ ਵਿਅਕਤੀ ਪਾਰਲੀਮੈਂਟ ਵਿੱਚ ਜਾ ਕੇ ਆਮ ਲੋਕਾਂ ਦੀ ਕੀ ਆਵਾਜ਼ ਉਠਾਉਣਗੇ, ਜੋ ਬੋਲਣ ਤੋਂ ਪਹਿਲਾਂ ਕੁੱਝ ਸੋਚਦਾ ਵੀ ਨਹੀਂ। ਉਹਨਾਂ ਕਿਹਾ ਕਿ ਸਵਰਨਕਾਰ ਭਾਈਚਾਰੇ ਦੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੱਖਾਂ ਦੀ ਗਿਣਤੀ ਵਿੱਚ ਵੋਟ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਵਰਨਕਾਰ ਸੰਘ ਭਾਈਚਾਰੇ ਵੱਲੋਂ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਗਿਆ ਸੀ, ਪਰ ਜੋ ਸ਼ਬਦਾਵਲੀ ਲਾਲ ਜੀ ਸਿੰਘ ਭੁੱਲਰ ਵੱਲੋਂ ਸਵਰਨਕਾਰ ਸੰਘ ਭਾਈਚਾਰੇ ਖਿਲਾਫ ਵਰਤੀ ਗਈ ਹੈ ਉਹ ਨਾ ਬਰਦਾਸ਼ਤ ਯੋਗ ਹੈ।