ਅੰਮ੍ਰਿਤਸਰ: ਛੇਹਰਟਾ ਬਜ਼ਾਰ ਵਿੱਚ ਗੱਡੀ ਲਗਾਉਣ ਤੋਂ ਰੋਕਣ ਨੂੰ ਲੈਕੇ ਖੂਨੀ ਝਗੜਾ ਹੋਇਆ। ਗੱਡੀ ਦੇ ਮਾਲਿਕ ਅਤੇ ਉਸ ਦੇ ਸਾਥੀ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਪੀੜਤ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਅੰਦਰ ਦਾਖਿਲ ਕਰਵਾਇਆ ਗਿਆ। ਇਸ ਮੌਕੇ ਪੀੜਤ ਨੌਜਵਾਨ ਮੋਹਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜਾਰ ਵਿੱਚ ਗੱਡੀ ਲਗਾਉਣ ਤੋਂ ਉਸ ਦੇ ਵੱਲੋਂ ਰੋਕਿਆ ਗਿਆ ਸੀ, ਜਿਸ ਦੇ ਚਲਦੇ ਦੂਜੀ ਧਿਰ ਦੇ ਚਾਰ ਪੰਜ ਹਮਲਾਵਰਾਂ ਨੇ ਹਮਲਾ ਕੀਤਾ।
ਪੁਲਿਸ ਉੱਤੇ ਰਾਜ਼ੀਨਾਮੇ ਲਈ ਦਬਾਅ ਬਣਾਉਣ ਦਾ ਇਲਜ਼ਾਮ: ਪੀੜਤ ਨੇ ਦੱਸਿਆ ਕਿ ਜਿਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ ਉਨ੍ਹਾਂ ਦੀ ਦੁਕਾਨ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਉਸ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੋਵੇਗੀ। ਅਸੀਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਪਰ ਉਹ ਅਜੇ ਤੱਕ ਨਹੀਂ ਆਏ। ਪੀੜਤ ਮੋਹਿਤ ਨੇ ਦੱਸਿਆ ਕਿ ਮੈਨੂੰ ਪੁਲਿਸ ਅਧਿਕਾਰੀ ਦਾ ਫ਼ੋਨ ਆਇਆ ਅਤੇ ਪੁਲਿਸ ਵੱਲੋਂ ਹੀ ਰਾਜੀਨਾਮਾ ਕਰਨ ਨੂੰ ਦਬਾਅ ਬਣਾਇਆ ਜਾ ਰਿਹਾ ਸੀ। ਪੀੜਤ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।
- ਲੁਧਿਆਣਾ 'ਚ ਅੱਜ ਆਪ ਤੇ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ, ਇੱਕੋ ਦਿਨ ਦੋਵਾਂ ਪਾਰਟੀਆਂ ਦਾ ਰੋਡ ਸ਼ੋਅ - Road Show Of AAP and Congress
- ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਹੋਇਆ ਸੜ ਕੇ ਸੁਆਹ - fire at the scrap shop in Barnala
- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਡੀਸੀ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਆਂ ਨਾਲ ਹੋਈ ਮੀਟਿੰਗ, ਚੋਣਾਂ ਪ੍ਰਬੰਧਾਂ ਬਾਰੇ ਕੀਤਾ ਵਿਚਾਰ ਵਟਾਂਦਰਾ - Lok Sabha Elections 2024
ਪੁਲਿਸ ਨੇ ਨਕਾਰੇ ਇਲਜ਼ਾਮ: ਸਮਾਜ ਸੇਵਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਸ ਪੀੜਤ ਨੌਜਵਾਨ ਦੀ ਉਮਰ 18 ਸਾਲ ਦੇ ਕਰੀਬ ਹੈ ਅਤੇ ਇਸ ਉੱਤੇ 42 ਸਾਲ ਦੇ ਇੱਕ ਕੇਬਲ ਨੈੱਟਵਰਕ ਦੇ ਮਾਲਿਕ ਵੱਲੋਂ ਹਮਲਾ ਕੀਤਾ ਗਿਆ। ਨੌਜਵਾਨ ਦੀ ਮਾਤਾ ਨੂੰ ਧਮਕੀ ਵੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਕਾਰਵਾਈ ਕਰੋਗੇ ਤਾਂ ਨਤੀਜਾ ਬੁਰਾ ਹੋਵੇਗਾ । ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਵੱਲੋ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕੇਸ ਐੱਸਆਈ ਅਵਤਾਰ ਸਿੰਘ ਕੋਲ ਹੈ ਅਤੇ ਉਨ੍ਹਾਂ ਦੀ ਅਦਾਲਤ ਵਿੱਚ ਡਿਊਟੀ ਚਲ ਰਹੀ ਹੈ। ਰਾਜੀਨਾਮਾ ਕਰਵਾਉਣ ਦੀ ਗੱਲ ਤੋਂ ਪੁਲਿਸ ਮੁਲਾਜ਼ਮ ਸ਼ਰੇਆਮ ਕਿਨਾਰਾ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਜਾਰੀ ਹੈ।