ETV Bharat / state

ਪੰਜਾਬ ਦੇ 13 ਲੋਕ ਸਭਾ ਹਲਕਿਆਂ ‘ਚ ਕੁੱਲ 2.14 ਕਰੋੜ ਵੋਟਰ: ਸਿਬਿਨ ਸੀ - Lok Sabha Elections 2024 - LOK SABHA ELECTIONS 2024

ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ 14 ਮਈ ਤੱਕ ਜਾਰੀ ਰਹੇਗਾ। 11 ਅਤੇ 12 ਮਈ ਨੂੰ ਛੁੱਟੀਆਂ ਹੋਣ ਕਰਕੇ ਕਾਗਜ਼ ਜਮ੍ਹਾਂ ਨਹੀਂ ਹੋਣਗੇ। 15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਉਮੀਦਵਾਰੀ ਵਾਪਸ ਲੈਣ ਦੀ ਅੰਤਿਮ ਤਾਰੀਖ ਹੈ।

LOK SABHA ELECTIONS 2024
LOK SABHA ELECTIONS 2024 (Etv Bharat)
author img

By ETV Bharat Punjabi Team

Published : May 7, 2024, 10:38 PM IST

ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿਚ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ 14 ਮਈ ਤੱਕ ਜਾਰੀ ਰਹੇਗਾ। 11 ਅਤੇ 12 ਮਈ ਨੂੰ ਛੁੱਟੀਆਂ ਹੋਣ ਕਰਕੇ ਕਾਗਜ਼ ਜਮ੍ਹਾਂ ਨਹੀਂ ਹੋਣਗੇ। 15 ਮਈ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 17 ਮਈ ਉਮੀਦਵਾਰੀ ਵਾਪਸ ਲੈਣ ਦੀ ਅੰਤਿਮ ਤਾਰੀਖ ਹੈ। 1 ਜੂਨ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।

ਜ਼ਿਆਦਾ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 4 ਮਈ ਪੰਜਾਬ ਵਿਚ ਨਵੀਆਂ ਵੋਟਾਂ ਬਣਾਉਣ ਦੀ ਅੰਤਿਮ ਤਾਰੀਖ ਸੀ ਅਤੇ 6 ਮਈ ਨੂੰ ਜਾਰੀ ਕੀਤੀ ਗਈ ਵੋਟਰ ਸੂਚੀ ਅਨੁਸਾਰ ਪੰਜਾਬ ਵਿਚ ਕੁੱਲ ਵੋਟਰਾਂ ਦੀ ਗਿਣਤੀ 2 ਕਰੋੜ 14 ਲੱਖ 21 ਹਜ਼ਾਰ 555 (2,14,21,555) ਹੈ। ਇਸ ਵਿਚ 1 ਕਰੋੜ 12 ਲੱਖ 67 ਹਜ਼ਾਰ 19 (1,12,67,019) ਮਰਦ ਵੋਟਰ, 1 ਕਰੋੜ 1 ਲੱਖ 53 ਹਜ਼ਾਰ 767 (1,01,53,767) ਮਹਿਲਾ ਵੋਟਰ ਅਤੇ 769 ਹੋਰ ਵੋਟਰ ਹਨ। 4 ਮਈ ਤੱਕ ਨਵੀਆਂ ਵੋਟਾਂ ਬਣਨ ਲਈ ਜਮ੍ਹਾਂ ਕਰਵਾਏ ਗਏ ਫਾਰਮਾਂ ਦਾ ਨਿਪਟਾਰਾ 14 ਮਈ ਤੱਕ ਕੀਤਾ ਜਾਣ ਹੈ, ਇਸ ਲਈ ਕੁੱਲ ਵੋਟਰਾਂ ਦੀ ਅੰਤਿਮ ਪ੍ਰਕਾਸ਼ਨਾ ਇਸ ਮਿਤੀ ਤੋਂ ਬਾਅਦ ਸਾਹਮਣੇ ਆਵੇਗੀ।

5.28 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ: ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ 5 ਲੱਖ 28 ਹਜ਼ਾਰ 864 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ ਜੋ ਕਿ ਪਹਿਲੀ ਵਾਰ ਵੋਟ ਪਾਉਣਗੇ। ਇਨ੍ਹਾਂ ਵਿਚ 3 ਲੱਖ 16 ਹਜ਼ਾਰ 670 ਮੁੰਡੇ, 2 ਲੱਖ 12 ਹਜ਼ਾਰ 178 ਕੁੜੀਆਂ ਅਤੇ 16 ਹੋਰ ਵੋਟਰ ਹਨ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 832 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ, ਜਿਨ੍ਹਾਂ ਵਿਚ 88,169 ਮਰਦ, 1,01,661 ਮਹਿਲਾਵਾਂ ਅਤੇ 2 ਹੋਰ ਵੋਟਰ ਹਨ।

ਸਿਬਿਨ ਸੀ ਨੇ ਦੱਸਿਆ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ, ਜਿਨ੍ਹਾਂ ਵਿਚੋਂ 16,517 ਪਿੰਡਾਂ ਵਿਚ ਅਤੇ 7,934 ਸ਼ਹਿਰਾਂ ਵਿਚ ਬਣਾਏ ਗਏ ਹਨ। ਪੰਜਾਬ ਵਿਚ 100 ਫੀਸਦੀ ਫੋਟੋ ਪਹਿਚਾਣ ਪੱਤਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਬੰਦੋਬਸਤ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਵੋਟਰ ਵੱਧ-ਚੜ੍ਹ ਕੇ ਵੋਟਾਂ ਪਾਉਣ।

ਕਿਸ ਲੋਕ ਸਭਾ ਹਲਕੇ ਵਿਚ ਕਿੰਨੇ ਵੋਟਰ: ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੁੱਲ 16 ਲੱਖ 3 ਹਜ਼ਾਰ 628 ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 48 ਹਜ਼ਾਰ 196 ਮਰਦ ਵੋਟਰ, 7 ਲੱਖ 55 ਹਜ਼ਾਰ 396 ਮਹਿਲਾ ਵੋਟਰ ਅਤੇ 36 ਟਰਾਂਸਜੈਂਡਰ ਵੋਟਰ ਹਨ। ਅੰਮ੍ਰਿਤਸਰ ਵਿੱਚ 16 ਲੱਖ 8 ਹਜ਼ਾਰ 391 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 43 ਹਜ਼ਾਰ 985 ਮਰਦ ਵੋਟਰ, 7 ਲੱਖ 64 ਹਜ਼ਾਰ 343 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।

ਖਡੂਰ ਸਾਹਿਬ ਵਿੱਚ 16 ਲੱਖ 64 ਹਜ਼ਾਰ 199 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 74 ਹਜ਼ਾਰ 470 ਮਰਦ ਵੋਟਰ, 7 ਲੱਖ 89 ਹਜ਼ਾਰ 662 ਮਹਿਲਾ ਵੋਟਰ ਅਤੇ 67 ਟਰਾਂਸਜੈਂਡਰ ਵੋਟਰ ਹਨ। ਜਲੰਧਰ ਵਿੱਚ 16 ਲੱਖ 50 ਹਜ਼ਾਰ 849 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 58 ਹਜ਼ਾਰ 239 ਮਰਦ ਵੋਟਰ, 7 ਲੱਖ 92 ਹਜ਼ਾਰ 566 ਮਹਿਲਾ ਵੋਟਰ ਅਤੇ 44 ਟਰਾਂਸਜੈਂਡਰ ਵੋਟਰ ਹਨ।

ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 16 ਲੱਖ 43 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 30 ਹਜ਼ਾਰ 54 ਮਰਦ ਵੋਟਰ, 7 ਲੱਖ 69 ਹਜ਼ਾਰ 946 ਮਹਿਲਾ ਵੋਟਰ ਹਨ ਅਤੇ 43 ਟਰਾਂਸਜੈਂਡਰ ਵੋਟਰ ਹਨ। ਅਨੰਦਪੁਰ ਸਾਹਿਬ ਵਿਖੇ 17 ਲੱਖ 27 ਹਜ਼ਾਰ 844 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 9 ਲੱਖ 1 ਹਜ਼ਾਰ 917 ਮਰਦ ਵੋਟਰ, 8 ਲੱਖ 25 ਹਜ਼ਾਰ 864 ਮਹਿਲਾ ਵੋਟਰ ਅਤੇ 63 ਟਰਾਂਸਜੈਂਡਰ ਵੋਟਰ ਹਨ।

ਲੁਧਿਆਣਾ ਵਿਖੇ 17 ਲੱਖ 54 ਹਜ਼ਾਰ 11 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 9 ਲੱਖ 34 ਹਜ਼ਾਰ 744 ਮਰਦ ਵੋਟਰ, 8 ਲੱਖ 19 ਹਜ਼ਾਰ 135 ਮਹਿਲਾ ਵੋਟਰ ਹਨ ਅਤੇ 132 ਟਰਾਂਸਜੈਂਡਰ ਵੋਟਰ ਹਨ। ਫਤਿਹਗੜ੍ਹ ਸਾਹਿਬ ਵਿੱਚ 15 ਲੱਖ 50 ਹਜ਼ਾਰ 734 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 22 ਹਜ਼ਾਰ 493 ਮਰਦ ਵੋਟਰ, 7 ਲੱਖ 28 ਹਜ਼ਾਰ 209 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ।

ਉੱਧਰ ਫਰੀਦਕੋਟ ਵਿੱਚ 15 ਲੱਖ 87 ਹਜ਼ਾਰ 461 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 38 ਹਜ਼ਾਰ 605 ਮਰਦ ਵੋਟਰ, 7 ਲੱਖ 48 ਹਜ਼ਾਰ 775 ਮਹਿਲਾ ਵੋਟਰ ਅਤੇ 81 ਟਰਾਂਸਜੈਂਡਰ ਵੋਟਰ ਹਨ। ਫਿਰੋਜ਼ਪੁਰ ਵਿੱਚ 16 ਲੱਖ 68 ਹਜ਼ਾਰ 113 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 79 ਹਜ਼ਾਰ 704 ਮਰਦ ਵੋਟਰ, 7 ਲੱਖ 88 ਹਜ਼ਾਰ 361 ਮਹਿਲਾ ਵੋਟਰ ਅਤੇ 48 ਟਰਾਂਸਜੈਂਡਰ ਵੋਟਰ ਹਨ। ਬਠਿੰਡਾ ਵਿੱਚ 16 ਲੱਖ 48 ਹਜ਼ਾਰ 866 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 68 ਹਜ਼ਾਰ 959 ਮਰਦ ਵੋਟਰ, 7 ਲੱਖ 79 ਹਜ਼ਾਰ 873 ਮਹਿਲਾ ਵੋਟਰ ਅਤੇ 34 ਟਰਾਂਸਜੈਂਡਰ ਵੋਟਰ ਹਨ।

ਸੰਗਰੂਰ ਵਿੱਚ 15 ਲੱਖ 55 ਹਜ਼ਾਰ 370 ਕੁੱਲ ਵੋਟਰ ਹਨ ਜਿਨ੍ਹਾਂ ਵਿੱਚ 8 ਲੱਖ 23 ਹਜ਼ਾਰ 448 ਮਰਦ ਵੋਟਰ, 7 ਲੱਖ 31 ਹਜ਼ਾਰ 876 ਮਹਿਲਾ ਵੋਟਰ ਅਤੇ 46 ਟਰਾਂਸਜੈਂਡਰ ਵੋਟਰ ਹਨ। ਪਟਿਆਲਾ ਵਿੱਚ ਕੁੱਲ 18 ਲੱਖ 2 ਹਜ਼ਾਰ 46 ਵੋਟਰ ਹਨ ਜਿਨ੍ਹਾਂ ਵਿੱਚ 9 ਲੱਖ 42 ਹਜ਼ਾਰ 205 ਮਰਦ ਵੋਟਰ, 8 ਲੱਖ 59 ਹਜ਼ਾਰ 761 ਮਹਿਲਾ ਵੋਟਰ ਅਤੇ 80 ਟਰਾਂਸਜੈਂਡਰ ਵੋਟਰ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.