ਫਿਰੋਜ਼ਪੁਰ/ਮਮਦੋਟ: ਮਮਦੋਟ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਨਾਲ-ਨਾਲ 1086 ਏਕੜ ’ਚ ਫੈਲਿਆ ਚੱਕ ਸਰਕਾਰ ਦੇ ਦੋਨਾ ਜੈਮਲਵਾਲਾ ਦੇ ਜੰਗਲ ’ਚ ਭਿਆਨਕ ਅੱਗ ਲੱਗ ਗਈ, ਸਥਾਨਕ ਲੋਕਾਂ, ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਦੱਸ ਦਈਏ ਕਿ ਇਸ ਜੰਗਲ ’ਚ ਦੁਪਹਿਰ 12 ਵਜੇ ਦੇ ਕਰੀਬ ਅੱਗ ਲੱਗ ਗਈ, ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦਫ਼ਤਰ ਨੂੰ ਦਿੱਤੀ ਗਈ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਸਥਾਨ ਤੇ ਪੂਰੇ ਤਿੰਨ ਘੰਟਿਆਂ ਬਾਅਦ ਪੁੱਜੀ, ਦੇਰੀ ਕਾਰਨ ਅੱਗ ਕਾਫ਼ੀ ਏਰੀਏ ਅੰਦਰ ਫੈਲ ਗਈ, ਜਿਸ ਕਾਰਨ ਛੋਟੇ ਪੌਦੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਅਤੇ ਵੱਡੇ ਦਰੱਖ਼ਤ ਵੀ ਬੁਰੀ ਤਰ੍ਹਾਂ ਝੁਲਸ ਗਏ।
ਇਸ ਅੱਗ ਨਾਲ ਜੰਗਲ ਅੰਦਰ ਨੀਲਗਾਵਾਂ ਤੋਂ ਇਲਾਵਾ ਜੰਗਲੀ ਜਾਨਵਰਾਂ, ਪੰਛੀਆਂ ਦਾ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਮਮਦੋਟ ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਸਥਾਨਕ ਲੋਕਾ ਵੱਲੋਂ ਵੀ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮੌਕੇ ’ਤੇ ਹਾਜ਼ਰ ਕਿਸਾਨ ਆਗੂ ਗੁਰਮੀਤ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਕਰਨਜੀਤ ਸੋਨੂ ਸਮੇਤ ਆਸ-ਪਾਸ ਦੇ ਕਿਸਾਨਾਂ ਨੇ ਵੀ ਜੰਗਲ ’ਚ ਲੱਗੀ ਅੱਗ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਜੰਗਲ ਦੇ ਨਾਲ ਲੱਗਦੇ ਖੇਤਾਂ ਵਿਚ ਕਣਕ ਪੱਕੀ ਹੋਈ ਹੈ ਅਤੇ ਇਹ ਅੱਗ ਦੀ ਘਟਨਾ ਜੰਗਲਾਤ ਵਿਭਾਗ ਦੀ ਅਣਗਹਿਲੀ ਕਾਰਨ ਵਾਪਰੀ ਹੈ। ਕਿਸਾਨਾਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਬਾਹਰੀ ਵਿਅਕਤੀ ਨੂੰ ਜੰਗਲ ਵਿਚ ਦਾਖ਼ਲ ਨਾ ਹੋਣ ਦਿੱਤਾ ਜਾਵੇ।
- ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਦੀ 14 ਅਪ੍ਰੈਲ ਨੂੰ ਸ਼ੁਰੂਆਤ - Sri Guru Amardas Ji
- ਕਿਸਾਨ ਸ਼ੁਭਕਰਨ ਦੀ ਮੌਤ ਮਾਮਲੇ 'ਚ ਜਾਂਚ ਕਮੇਟੀ ਨੂੰ ਹਾਈਕੋਰਟ ਨੇ ਦਿੱਤਾ 6 ਹਫਤਿਆਂ ਦਾ ਸਮਾਂ, ਜਾਂਚ ਕਮੇਟੀ ਹਰਿਆਣਾ ਜਾਕੇ ਕਰੇਗੀ ਬਿਆਨ ਦਰਜ - Court has given 6 weeks time
- ਪਤੰਗ ਉਡਾਣ ਨੂੰ ਲੈਕੇ ਦੋ ਗਰੁੱਪਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ, ਇੱਕ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਕੀਤੇ ਕਾਬੂ - young man died in Amritsar
ਇਸ ਮੌਕੇ ਫੋਰੈਸਟ ਗਾਰਡ ਕੁਲਵੰਤ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਸੇਵਾਦਾਰ ਤੇ ਕਰਮਚਾਰੀ ਘੱਟ ਆਉਂਦੇ ਹਨ। ਇਸ ਦਾ ਫ਼ਾਇਦਾ ਉਠਾਉਂਦੇ ਹੋਏ ਸ਼ਹਿਦ ਲਾਹੁਣ ਵਾਲੇ ਕੁਝ ਲੋਕ ਜੰਗਲ ਦੇ ਅੰਦਰ ਘੁਸਪੈਠ ਕਰ ਜਾਂਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਮੱਖੀਆਂ ਤੋਂ ਬਚਾਉਣ ਲਈ ਅੱਗ ਲਗਾਈ ਹੋਵੇ, ਜਿਸ ਕਾਰਨ ਇਹ ਨੁਕਸਾਨ ਹੋਇਆ। ਉਨ੍ਹਾਂ ਦੱਸਿਆ ਕਿ ਚਾਰ ਤੋਂ ਪੰਜ ਥਾਵਾਂ ’ਤੇ ਅੱਗ ਲੱਗੀ ਸੀ, ਜਿਸ ਨੂੰ ਸਥਾਨਕ ਲੋਕਾਂ, ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ ਗਿਆ ਹੈ।