ਫਰੀਦਕੋਟ: ਕੈਂਟ ਰੋਡ ਉੱਤੇ ਇੱਕ ਪਰਾਲੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਭਾਜੜ ਪੈ ਗਈ ਅਤੇ ਨਜ਼ਦੀਕੀ ਲੋਕਾਂ ਵੱਲੋਂ ਤੁਰੰਤ ਫਾਇਰ ਬ੍ਰਗੇਡ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਉੱਤੇ ਪੁੱਜੀਆਂ, ਜਿਨ੍ਹਾਂ ਵੱਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।ਜ਼ਿਕਰਯੋਗ ਹੈ ਕੇ ਜਿਸ ਜਗ੍ਹਾ ਉੱਤੇ ਪਰਾਲੀ ਨਾਲ ਭਰੀ ਟਰਾਲੀ ਨੂੰ ਅੱਗ ਲੱਗੀ ਉਸ ਦੇ ਦੋਨੋ ਪਾਸੇ ਪੇਟ੍ਰੋਲ ਪੰਪ ਸਨ ਪਰ ਸਮਾਂ ਰਹਿੰਦੇ ਅੱਗ ਨੂੰ ਕਾਬੂ ਪਾਉਣ ਤੋਂ ਬਾਅਦ ਵੱਡਾ ਹਾਦਸਾ ਟਲ ਗਿਆ।
ਟਰੈਕਟਰ ਟਰਾਲੀ ਚਾਲਕ ਉੱਤੇ ਇਲਜ਼ਾਮ: ਮੌਕੇ ਉੱਤੇ ਮੌਜੂਦ ਪੇਟ੍ਰੋਲ ਪੰਪ ਮਾਲਕ ਟੋਨੀ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਦੇ ਚੌਕੀਦਾਰ ਨੇ ਸੂਚਨਾ ਦਿੱਤੀ ਕਿ ਟਰਾਲੀ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।ਉਨ੍ਹਾਂ ਨੇ ਆਪਣੇ ਪੇਟ੍ਰੋਲ ਪੰਪ ਤੋਂ ਫਾਇਰ ਕੰਟਰੋਲ ਸਿਲੰਡਰ ਲਿਆ ਕੇ ਅੱਗ ਬੁਝਾਉਣ ਦੀ ਵੀ ਕੋਸ਼ਸ ਕੀਤੀ ਪਰ ਅੱਗ ਅਚਾਨਕ ਬਹੁਤ ਵਧ ਗਈ। ਜਿਸ ਨੂੰ ਫਾਇਰ ਬ੍ਰਿਗੇਡ ਨੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਟਰਾਲੀ ਦਾ ਵਿੱਢ ਕਾਫੀ ਉੱਚਾ ਸੀ ਜੋ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਰਗੜ ਹੋਇਆ, ਜਿਸ ਤੋਂ ਬਾਅਦ ਸਪਾਰਕ ਹੋਣ ਕਾਰਨ ਅੱਗ ਲੱਗੀ। ਉਨ੍ਹਾਂ ਇਸ ਪੂਰੇ ਘਟਨਾਕ੍ਰਮ ਲਈ ਟਰੈਕਟਰ ਟਰਾਲੀ ਚਾਲਕ ਨੂੰ ਜ਼ਿਮੇਵਾਰ ਦੱਸਿਆ।
- ਰਾਮੋਜੀ ਗਰੁੱਪ ਦੇ ਸੰਸਥਾਪਕ ਤੇ ਚੇਅਰਮੈਨ ਰਾਮੋਜੀ ਰਾਓ ਦਾ ਦਿਹਾਂਤ, ਪ੍ਰਧਾਨ ਮੰਤਰੀ ਸਮੇਤ ਕਈ ਸਿਆਸੀ ਹਸਤੀਆਂ ਨੇ ਜਤਾਇਆ ਦੁੱਖ - ramoji rao passed away
- ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ, 9 ਜੂਨ ਨੂੰ ਨਵੀਂ ਸਰਕਾਰ ਦੀ ਚੁੱਕੀ ਜਾਵੇਗੀ ਸਹੁੰ - PRESIDENT DROUPADI MURMU
- ਜੈਪੁਰ ਦੇ ਦੁਕਾਨਦਾਰ ਨੇ US ਦੀ ਮਹਿਲਾ ਨੂੰ 6 ਕਰੋੜ ਰੁਪਏ ਦੇ ਨਕਲੀ ਗਹਿਣੇ ਵੇਚੇ, ਪਰਦਾਫਾਸ਼ ਹੋਣ ਮਗਰੋਂ ਮੁਲਜ਼ਮ ਫਰਾਰ - JAIPUR SHOP SELLS FAKE JEWELLERY
ਲਾਪਰਵਾਹੀ ਵਰਤਣ ਦੀ ਗੱਲ ਨੂੰ ਨਕਾਰਿਆ: ਦੂਜੇ ਪਾਸੇ ਟਰਾਲੀ ਮਾਲਕ ਨੇ ਦੱਸਿਆ ਕਿ ਉਹ ਕਮਿਆਣਾ ਪਿੰਡ ਤੋਂ ਪਰਾਲੀ ਲੱਦ ਕੇ ਦੋ ਟਰਾਲੀਆਂ ਲੈਕੇ ਆ ਰਹੇ ਸਨ। ਇੱਕ ਟਰਾਲੀ ਅੱਗੇ ਲੰਘ ਗਈ ਪਰ ਦੂਜੀ ਨੂੰ ਅੱਗ ਪੈ ਗਈ।ਉਸ ਨੇ ਸ਼ੰਕਾ ਜਾਹਰ ਕੀਤੀ ਕਿ ਕਿਸੇ ਨੇ ਸ਼ਰਾਰਤ ਨਾਲ ਪਿੱਛੋਂ ਪਰਾਲੀ ਨੂੰ ਅੱਗ ਲਾਈ ਹੈ। ਟਰੈਕਟਰ ਚਾਲਕ ਨੇ ਕੋਈ ਵੀ ਲਾਪਰਵਾਹੀ ਵਰਤਣ ਦੀ ਗੱਲ ਨੂੰ ਨਕਾਰਿਆ ਹੈ। ਉਸ ਨੇ ਆਖਿਆ ਕਿ ਤਿੰਨ ਸ਼ੱਕੀ ਮੋਟਰਸਾਈਕਲ ਸਵਾਰਾਂ ਨੇ ਇਹ ਕਾਂਢ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।