ਕਪੂਰਥਲਾ: ਸ਼ਹਿਰ ਦੇ ਇੱਕ ਨਾਮੀ ਕਿਤਾਬਾਂ ਦੇ ਸਟੋਰ ਚ ਅੱਗ ਲਗ ਗਈ। ਸਤਿ ਨਾਰਾਇਣ ਮੰਦਰ ਬਾਜ਼ਾਰ 'ਚ ਸਥਿਤ ਕਿਤਾਬਾਂ ਦੇ ਸਟੋਰ 'ਚ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਹਰ ਪਾਸੇ ਹਫੜਾ ਦਫੜੀ ਦਾ ਮਾਹੌਲ ਹੋ ਗਿਆ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਮੁਹਿੰਮ ਚਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਅੱਗ 'ਤੇ ਕਾਬੂ ਪਾਉਣ ਲਈ ਤਕਰੀਬਨ 4 ਤੋਂ 5 ਗੱਡੀਆਂ ਪਹੁੰਚੀਆਂ।
ਲੱਖਾਂ ਰੁਪਏ ਦਾ ਨੁਕਸਾਨ ਹੋਇਆ : ਦੂਜੇ ਪਾਸੇ ਬੁੱਕ ਸਟੋਰ ਦੇ ਮਾਲਕ ਅਨੁਸਾਰ ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਅਨੁਸਾਰ ਰਾਤ ਕਰੀਬ 2.55 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰਾਜੇਸ਼ ਬੁੱਕ ਸਟੋਰ ਨੂੰ ਅੱਗ ਲੱਗੀ ਹੈ। ਉਹ ਤੁਰੰਤ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਚਲਾਇਆ। ਅੱਗ ਬੁਝਾਉਣ ਲਈ ਅਜੇ ਵੀ ਯਤਨ ਸਵੇਰ ਤੱਕ ਜਾਰੀ ਰਹੇ ਅਤੇ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ। ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
- ਗੜ੍ਹਸ਼ੰਕਰ ਦੇ ਹੰਸ ਰਾਜ ਆਰੀਆ ਹਾਈ ਸਕੂਲ 'ਚ ਅੱਗ ਲੱਗਣ ਕਾਰਨ ਸਮਾਨ ਸੜ ਕੇ ਹੋਇਆ ਸੁਆਹ - Fire broke out Garhshankar school
- ਲੁਧਿਆਣਾ 'ਚ ਕਿਸ ਉਮੀਦਵਾਰ ਦਾ ਕਿਸ ਨਾਲ ਹੈ ਮੁਕਾਬਲਾ, ਆਮ ਲੋਕਾਂ ਨੇ ਕਿਹਾ - ਆਜ਼ਾਦ ਉਮੀਦਵਾਰ ਦਾ ਵੀ ਲੱਗ ਸਕਦੈ ਦਾਅ - Lok Sabha Elections 2024
- ਭਾਜਪਾ ਆਗੂਆਂ ਅਤੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ - Piyush Goyal reached Amritsar
ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਅ: ਘਟਨਾ ਵਿੱਚ ਆਸ-ਪਾਸ ਦੀਆਂ ਦੁਕਾਨਾਂ ਨੂੰ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾਅ ਹੋ ਗਿਆ। ਬੁੱਕ ਸਟੋਰ ਦੇ ਮਾਲਕ ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 2:45 ਵਜੇ ਉਨ੍ਹਾਂ ਨੂੰ ਗੁਆਂਢੀ ਵਿਅਕਤੀ ਨੇ ਫ਼ੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਫਿਰ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉਹ ਖੁਦ ਮੌਕੇ 'ਤੇ ਪਹੁੰਚ ਗਏ।