ETV Bharat / state

ਬਰਨਾਲਾ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਗੰਨ ਪੁਆਇੰਟ ਉੱਤੇ ਦੁਕਾਨ 'ਚ ਲੁੱਟ ਨੂੰ ਅੰਜਾਮ ਦੇਕੇ ਹੋਏ ਫਰਾਰ - Shop robbery at gunpoint - SHOP ROBBERY AT GUNPOINT

Shop robbery at gunpoint: ਬਰਨਾਲਾ ਵਿਖੇ ਲੁਟੇਰਿਆਂ ਵੱਲੋਂ ਇੱਕ ਦੁਕਾਨ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਲੁੱਟ ਨੂੰ ਗੰਨ ਪੁਆਇੰਟ ਉੱਤੇ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਮਗਰੋਂ ਪੂਰੇ ਬਰਨਾਲਾ ਸ਼ਹਿਰ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Shop robbery at gunpoint
ਬਰਨਾਲਾ ਵਿਖੇ ਲੁਟੇਰਿਆਂ ਵੱਲੋਂ ਇੱਕ ਦੁਕਾਨ 'ਤੇ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ
author img

By ETV Bharat Punjabi Team

Published : Apr 5, 2024, 7:38 PM IST

ਬਰਨਾਲਾ ਵਿਖੇ ਲੁਟੇਰਿਆਂ ਵੱਲੋਂ ਇੱਕ ਦੁਕਾਨ 'ਤੇ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ

ਬਰਨਾਲਾ: ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ, ਜਿਸ ਤਹਿਤ ਬਰਨਾਲਾ ਵਿੱਚ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ। ਕਈ ਥਾਵਾਂ 'ਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਬਾਵਜੂਦ ਵੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਤਹਿਤ ਅੱਜ ਸਵੇਰੇ ਹੀ ਬਰਨਾਲਾ ਵਿਖੇ ਲੁਟੇਰਿਆਂ ਵੱਲੋਂ ਇੱਕ ਦੁਕਾਨ ਵਿੱਚ ਦਾਖਲ ਹੋ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਲੁੱਟ ਪਿਸਤੌਲ ਦੀ ਨੋਕ ਉੱਪਰ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਬਰਨਾਲਾ ਸ਼ਹਿਰ ਦੀਆਂ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਘਟਨਾ ਬਰਨਾਲਾ ਦੇ ਪੁਰਾਣਾ ਬੱਸ ਸਟੈਂਡ ਨਜ਼ਦੀਕ ਪੱਕਾ ਕਾਲਜ ਰੋਡ ਉਪਰ ਇੱਕ ਬੇਅਰਿੰਗ ਸਪੇਅਰ ਪਾਰਟਸ ਦੀ ਦੁਕਾਨ 'ਤੇ ਵਾਪਰੀ: ਉੱਥੇ ਪੁਲਿਸ ਪ੍ਰਸ਼ਾਸਨ ਪੂਰੀ ਸਰਗਰਮੀ ਨਾਲ ਲੁਟੇਰਿਆਂ ਦੀ ਭਾਲ ਵਿੱਚ ਜੁੱਟ ਗਿਆ ਹੈ। ਇਹ ਘਟਨਾ ਬਰਨਾਲਾ ਦੇ ਪੁਰਾਣਾ ਬੱਸ ਸਟੈਂਡ ਨਜ਼ਦੀਕ ਪੱਕਾ ਕਾਲਜ ਰੋਡ ਉਪਰ ਇੱਕ ਬੇਅਰਿੰਗ ਸਪੇਅਰ ਪਾਰਟਸ ਦੀ ਦੁਕਾਨ 'ਤੇ ਵਾਪਰੀ ਹੈ। ਜਿੱਥੇ ਦੋ ਨਕਾਬਪੋਸ਼ ਵਿਅਕਤੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੀੜਤ ਦੁਕਾਨਦਾਰ ਤੋਂ 5000 ਰੁਪਏ ਲੁੱਟ ਕੇ ਲੈ ਗਏ ਹਨ। ਲੁੱਟ ਦੀ ਨੱਕ ਦੀ ਭਾਵੇਂ ਬਹੁਤ ਘੱਟ ਸੀ। ਪਰ ਲੁਟੇਰਿਆਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਉਹ ਹੁਣ ਦੁਕਾਨਾਂ ਦੇ ਅੰਦਰ ਦਾ ਦਾਖਲ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਦੁਕਾਨਦਾਰ ਜੀਵਨ ਕੁਵਾਰ ਦੇ ਬਿਆਨ: ਇਸ ਸੰਬੰਧ ਵਿੱਚ ਪੀੜਤ ਦੁਕਾਨਦਾਰ ਜੀਵਨ ਕੁਵਾਰ ਨੇ ਦੱਸਿਆ ਕਿ ਉਹ ਅੱਜ ਸਵੇਰ ਸਮੇਂ ਜਿਉਂ ਹੀ ਉਹ ਦੁਕਾਨ ਖੋਲ ਕੇ ਦਾਖਲ ਹੋਇਆ ਤਾਂ ਇੱਕ ਕਾਰ ਉੱਪਰ ਸਵਾਰ ਦੋ ਵਿਅਕਤੀ ਦੁਕਾਨ 'ਤੇ ਆਏ ਅਤੇ ਕੋਈ ਬੈਲਟ ਵਗੈਰਾ ਦੀ ਮੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੇਰੇ ਨਾਲ ਖਿੱਚ-ਤੂ ਕਰਦੇ ਹੋਏ ਦਰਾਜ ਵਿੱਚ ਪਏ ਪੈਸੇ ਖੋਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇੱਕ ਨੌਜਵਾਨ ਨੇ ਪਿਸਤੌਲ ਦਿਖਾ ਕੇ ਡਰਾਉਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਤੋਂ ਬਾਅਦ ਉਹ ਦਰਾਜ ਵਿੱਚ ਪਏ 5 ਹਜਾਰ ਰੁਪਏ ਲੈ ਕੇ ਫਰਾਰ ਹੋ ਗਏ। ਉਨ੍ਹਾਂ ਲਾਅ ਐਂਡ ਆਰਡਰ ਦੀ ਸਥਿਤੀ ਉੱਪਰ ਸਵਾਲ ਖੜੇ ਕੀਤੇ ਅਤੇ ਪੁਲਿਸ ਤੋਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਉੱਥੇ ਹੀ ਇਸ ਮੌਕੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧ ਰਹੀ ਹਨ। ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਪੁਲਿਸ ਲੁਟੇਰਿਆਂ ਨੂੰ ਜਲਦ ਕੀਤਾ ਜਾਵੇਗਾ ਕਾਬੂ: ਇਨ੍ਹਾਂ ਸਾਰੀਆਂ ਵਾਰਦਾਤਾਂ ਸਬੰਧੀ ਡੀ.ਐਸ.ਪੀ ਬਰਨਾਲਾ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੁਟੇਰਿਆਂ ਕੋਲ ਪਿਸਤੌਲ ਸੀ ਜਾਂ ਨਹੀਂ ਇਹ ਅਜੇ ਜਾਂਚ ਦਾ ਵਿਸ਼ਾ ਹੈ। ਪੁਲਿਸ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਦੋਵੇਂ ਮੁਲਜ਼ਮਾਂ ਵਿਰੁੱਧ ਐਫ ਆਈ ਆਰ ਦਰਜ ਕਰ ਲਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.