ETV Bharat / state

ਅਲੋਪ ਹੋ ਚੁੱਕੀ ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਫੁਲਕਾਰੀ ਨੂੰ ਮੁੜ ਸੁਰਜੀਤ ਕਰ ਰਹੀ ਇਹ ਸੰਸਥਾ, ਦੇਖੋ ਤਸਵੀਰਾਂ - Phulkari

author img

By ETV Bharat Punjabi Team

Published : Jul 23, 2024, 10:42 AM IST

Phulkari In Punjab: ਬਠਿੰਡਾ ਜਿਲ੍ਹੇ ਦੇ 11 ਪਿੰਡਾ ਵਿੱਚ ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਫੁਲਕਾਰੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਘਰੇਲੂ ਔਰਤਾਂ ਤੇ ਲੜਕੀਆਂ ਵੱਲੋਂ ਤਿਆਰ ਕੀਤੀਆਂ ਫੁਲਕਾਰੀਆਂ ਵੱਡੇ-ਵੱਡੇ ਐਗਜੀਵੇਸ਼ਨਾਂ ਦਾ ਸ਼ਿੰਗਾਰ ਬਣ ਗਈਆਂ ਹਨ। ਪੜ੍ਹੋ ਪੂਰੀ ਖਬਰ...

Phulkari is the symbol of Punjabiat
ਫੁਲਕਾਰੀ ਨੂੰ ਪ੍ਰਫੁੱਲਤ ਕਰਨ ਲਈ ਵੱਖਰਾ ਉਪਰਾਲਾ (ETV Bharat (Reporter,Bathinda))

ਬਠਿੰਡਾ: ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਫੁਲਕਾਰੀ ਨੂੰ ਪ੍ਰਫੁੱਲਤ ਕਰਨ ਲਈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਵੱਖ ਵੱਖ ਪਿੰਡਾਂ ਵਿੱਚ ਇੱਕ ਨਿੱਜੀ ਸੰਸਥਾ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉੱਥੇ ਹੀ ਬਠਿੰਡਾ ਦੇ 11 ਪਿੰਡਾ ਵਿੱਚ ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਫੁਲਕਾਰੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਨਾਲ ਜਿੱਥੇ ਪਿੰਡਾਂ ਦੀਆਂ ਔਰਤਾਂ ਅਤੇ ਲੜਕੀਆਂ ਵਿਰਸੇ ਦੇ ਪ੍ਰਤੀਕ ਫੁਲਕਾਰੀ ਨਾਲ ਜੁੜ ਰਹੀਆਂ ਹਨ।

ਫੁਲਕਾਰੀਆਂ ਵੱਡੇ-ਵੱਡੇ ਐਗਜੀਵੇਸ਼ਨਾਂ ਦਾ ਸ਼ਿੰਗਾਰ : ਘਰੇਲੂ ਔਰਤਾਂ ਤੇ ਲੜਕੀਆਂ ਵੱਲੋਂ ਤਿਆਰ ਕੀਤੀਆਂ ਫੁਲਕਾਰੀਆਂ ਵੱਡੇ-ਵੱਡੇ ਐਗਜੀਵੇਸ਼ਨਾਂ ਦਾ ਸ਼ਿੰਗਾਰ ਬਣ ਗਈਆਂ ਹਨ। ਉੱਥੇ ਹੀ ਉਨ੍ਹਾਂ ਨੂੰ ਚੰਗਾ ਰੁਜ਼ਗਾਰ ਵੀ ਮਿਲ ਰਿਹਾ ਹੈ। ਪਿੰਡਾਂ ਦੀਆਂ ਔਰਤਾਂ ਅਤੇ ਲੜਕੀਆਂ ਵੱਲੋਂ ਟ੍ਰੇਨਿੰਗ ਲੈ ਕੇ ਫੁਲਕਾਰੀਆਂ ਤਿਆਰ ਕਰ ਰਹੀਆਂ ਹਨ। ਫੁਲਕਾਰੀਆਂ ਸ਼ਹਿਰਾਂ ਵਿੱਚ ਲੱਗਣ ਵਾਲੇ ਵਿਰਾਸਤੀ ਮੇਲੇ ਜਾਂ ਹੋਰ ਵੱਡੀਆਂ ਦੁਕਾਨਾਂ 'ਤੇ ਮਹਿੰਗੇ ਭਾਅ ਵਿੱਚ ਵਿਕਣ ਕਾਰਨ ਔਰਤਾਂ ਨੂੰ ਚੰਗਾ ਮੁਨਾਫਾ ਮਿਲਦਾ ਹੈ। ਪਿੰਡਾਂ ਦੀਆਂ ਔਰਤਾਂ ਦਾ ਵੀ ਕਹਿਣਾ ਹੈ ਕਿ ਘਰ ਦੇ ਕੰਮ ਦੇ ਨਾਲ-ਨਾਲ ਕੁਝ ਵਿਹਲੇ ਸਮੇਂ ਵਿੱਚ ਉਹ ਫੁਲਕਾਰੀ ਕੱਢਣ ਦਾ ਕੰਮ ਕਰਦੀਆਂ ਹਨ। ਇਕੱਲੀ ਫੁਲਕਾਰੀ ਹੀ ਨਹੀਂ ਸਗੋਂ ਸਾੜੀ ਵੀ ਹੱਥੀ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ।

ਫੁਲਕਾਰੀ ਕੱਢਣ ਦੀ ਟ੍ਰੇਨਿੰਗ: ਸੰਸਥਾ ਵੱਲੋਂ ਕੁਝ ਔਰਤਾਂ ਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਟਰੇਨਰ ਵੀ ਰੱਖ ਲਿਆ ਗਿਆ ਹੈ ਜੋ ਕਿ ਹੁਣ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਹੋਰ ਔਰਤਾਂ ਅਤੇ ਲੜਕੀਆਂ ਨੂੰ ਫੁਲਕਾਰੀ ਕੱਢਣ ਦੀ ਟ੍ਰੇਨਿੰਗ ਦਿੰਦੀਆਂ ਹਨ। ਸੰਸਥਾ ਵੱਲੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ 11 ਪਿੰਡਾਂ ਵਿੱਚ ਔਰਤਾਂ ਨੂੰ ਫੁਲਕਾਰੀ ਕੱਢਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪਿੰਡਾਂ ਦੀਆਂ ਔਰਤਾਂ ਮੰਨਦੀਆਂ ਹਨ ਕਿ ਹੱਥ ਨਾਲ ਕੱਢੀ ਹੋਈ ਫੁਲਕਾਰੀ ਅਤੇ ਮਸ਼ੀਨੀ ਤਿਆਰ ਕੀਤੀ ਫੁਲਕਾਰੀ ਦਾ ਦਿਨ ਰਾਤ ਦਾ ਫਰਕ ਹੈ, ਅਤੇ ਹੱਥ ਦੀ ਕੱਢੀ ਫੁਲਕਾਰੀ ਨੂੰ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.