ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਟਰੱਕ ਦੀ ਲਪੇਟ 'ਚ ਆਉਣ ਕਰਕੇ ਇੱਕ 47 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਚੱਲਦੇ ਹੀ ਮੌਕੇ 'ਤੇ ਪਹੁੰਚੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ। ਉਥੇ ਹੀ ਸੂਚਨਾਂ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮ੍ਰਿਤਕ ਘਰ ਤੋਂ ਬਾਜ਼ਾਰ ਸਮਾਨ ਲੈਣ ਗਿਆ ਸੀ ਕਿ ਅਚਾਨਕ ਹੀ ਇੱਕ ਟਰੱਕ ਡਰਾਈਵਰ ਵੱਲੋਂ ਬਾਰੀ ਖੋਲੀ ਗਈ ਤਾਂ ਬਾਰੀ ਉਹਨਾਂ ਦੇ ਮੂੰਹ 'ਤੇ ਵੱਜਣ ਕਰਕੇ ਉਹ ਹੇਠਾਂ ਡਿੱਗ ਪਏ। ਦੂਜੀ ਤਰਫੋਂ ਆ ਰਹੇ ਟੱਰਕ ਨੇ ਵੀ ਇਸ ਨੂੰ ਕੁਚਲ ਦਿੱਤਾ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਮ੍ਰਿਤਕ ਦੀ ਧੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਪਿਤਾ ਦਾ ਜਿਸ ਵੀ ਵਿਅਕਤੀ ਵੱਲੋਂ ਐਕਸੀਡੈਂਟ ਕਰਕੇ ਉਹਨਾਂ ਦੀ ਜਾਨ ਲਈ ਗਈ ਹੈ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ: ਉਥੇ ਹੀ ਮ੍ਰਿਤਕ ਦੇ ਭਤੀਜੇ ਨੇ ਵੀ ਕਿਹਾ ਕਿ ਚਾਚੇ ਦੀ ਜਾਨ ਲੈਣ ਵਾਲੇ ਡਰਾਈਵਰ ਨੂੰ ਫੜ੍ਹਿਆ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟਰੱਕ ਨੂੰ ਹਿਰਾਸਤ ਵਿੱਚ ਲਿਆ ਲਿੱਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਿਹਾ ਅਤੇ ਉਸਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਅਜਿਹੀਆਂ ਘਟਨਾਵਾਂ ਕਰਕੇ ਬਨ ਰਿਹਾ ਸੀ ਕਾਨੂੰਨ : ਇੱਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹਿਟ ਐਨ ਰਨ ਦਾ ਕਾਨੂੰਨ ਇਸੇ ਕਰਕੇ ਹੀ ਡਰਾਈਵਰ ਲਈ ਬਣਾਇਆ ਗਿਆ ਸੀ ਤਾਂ ਜੋ ਕਿ ਕਿਸੇ ਵੀ ਤਰਹਾਂ ਦੀ ਘਟਨਾ ਹੁੰਦੀ ਹੈ ਤਾਂ ਉਸਦਾ ਜਿੰਮੇਵਾਰ ਖੁਦ ਡਰਾਈਵਰ ਨੂੰ ਬਣਾਇਆ ਜਾਵੇ। ਲੇਕਿਨ ਉਸ ਵੇਲੇ ਹੇਟ ਐਂਡ ਰਨ ਦਾ ਕਾਫੀ ਵਿਰੋਧ ਵੀ ਕੀਤਾ ਗਿਆ ਸੀ ਅਤੇ ਡਰਾਈਵਰਾਂ ਵੱਲੋਂ ਚੱਕਾ ਜਾ ਵੀ ਕੀਤਾ ਗਿਆ । ਇਸ ਤੋਂ ਬਾਅਦ ਕਿਸੇ ਦੇ ਸਰਕਾਰ ਵੱਲੋਂ ਉਸ ਦੇ ਉੱਤੇ ਦੁਬਾਰਾ ਤੋਂ ਵਿਚਾਰ ਕਰਕੇ ਇਸ ਕਾਨੂੰਨ ਨੂੰ ਵਾਪਸ ਲਿੱਤਾ ਗਿਆ ਸੀ ।ਉਥੇ ਹੀ ਹੁਣ ਪਰਿਵਾਰ ਵੱਲੋਂ ਉਹਨਾਂ ਡਰਾਈਵਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਨਾਂ ਵੱਲੋਂ ਉਹਨਾਂ ਦੇ ਪਿਤਾ ਦਾ ਐਕਸੀਡੈਂਟ ਨਾਲ ਮੌਤ ਕੀਤੀ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਕਦੋਂ ਤੱਕ ਆਰੋਪੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰਦੇ ਹਨ ਅਤੇ ਉਸ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ।