ਅੰਮ੍ਰਿਤਸਰ : ਸਿੱਖ ਕੌਮ ਦੇ ਵਿੱਚ ਜੂਨ 1984 ਦਾ ਪਹਿਲਾ ਹਫਤਾ ਘੱਲੂਘਾਰਾ ਦਿਵਸ ਅਤੇ ਖੂਨੀ ਸਾਕੇ ਵਜੋਂ ਜਾਣਿਆ ਜਾਂਦਾ ਹੈ, ਸਾਲ 1984 ਦੇ ਵਿੱਚ ਭਾਰਤੀ ਫੌਜ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਘੇਰਾ ਪਾ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਅਤੇ ਸੁਪਰੀਮ ਮੰਨੇ ਜਾਂਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਇਸ ਖੂਨੀ ਸਾਕੇ ਨੂੰ ਚੰਦ ਦਿਨਾਂ ਤੱਕ 40 ਸਾਲ ਪੂਰੇ ਹੋਣ ਜਾ ਰਹੇ ਹਨ।
ਗੋਲੀ ਨਾਲ ਨੁਕਸਾਨੇ ਗਏ ਸਵਰੂਪ ਦੇ ਦਰਸ਼ਨ: ਹਰ ਸਾਲ ਸੰਗਤਾਂ ਇਸ ਘੱਲੂਘਾਰੇ ਦਿਵਸ ਤੇ ਇੱਕ ਜੂਨ ਤੋਂ 6 ਜੂਨ ਤੱਕ ਇਸ ਖੂਨੀ ਸਾਕੇ ਦੇ ਵਿੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਨੁਕਸਾਨੇ ਗਏ ਹਿੱਸੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫੌਜ ਦੀ ਲੱਗੀ ਗੋਲੀ ਨਾਲ ਨੁਕਸਾਨੇ ਗਏ ਸਵਰੂਪ ਦੇ ਦਰਸ਼ਨ ਅਤੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਸ ਸਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 40ਵਾਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਤਸਵੀਰਾਂ ਰਾਹੀਂ ਨਹੀਂ ਬਲਕਿ ਇੱਕ ਮਾਡਲ ਦੇ ਰੂਪ ਵਿੱਚ 1984 ਵੇਲੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਕਾਰਨ ਨੁਕਸਾਨੇ ਗਏ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਮਾਡਲ ਨੂੰ ਸੰਗਤਾਂ ਦੇ ਦਰਸ਼ਨਾਂ ਦੇ ਲਈ ਰੱਖਿਆ ਗਿਆ ਹੈ।
- 'ਮੈਨੂੰ ਫਾਂਸੀ ਹੋ ਜਾਵੇ ਤਾਂ ਵੀ AAP ਖਤਮ ਨਹੀਂ ਹੋਵੇਗੀ, ਤਿਹਾੜ ਜਾਣ ਦੀ ਕੋਈ ਚਿੰਤਾ ਨਹੀਂ, ਪੜ੍ਹੋ ਕੇਜਰੀਵਾਲ ਦਾ ਇੰਟਰਵਿਊ - Arvind Kejriwal Interview
- ਕੇਦਾਰਨਾਥ ਧਾਮ 'ਚ ਹੈਲੀਕਾਪਟਰ ਦਾ ਰੂਡਰ ਖ਼ਰਾਬ ਹੋਣ ਕਾਰਨ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ - Helicopter Emergency Landing
- ਵੱਧਦੇ ਪਾਰੇ ਨੇ ਕੀਤਾ ਹਾਲ ਬੇਹਾਲ, ਬਾਜ਼ਾਰਾਂ 'ਚ ਵਿਹਲੇ ਬੈਠਣ ਲਈ ਮਜ਼ਬੂਰ ਦੁਕਾਨਦਾਰ - Heat Wave in Punjab
ਇਸ ਮੌਕੇ ਜਾਣਕਾਰੀ ਦਿੰਦਿਆ ਸਿਖ ਬੁਧੀਜੀਵੀ ਅਜੈਬ ਸਿੰਘ ਅਭਿਆਸੀ ਨੇ ਦੱਸਿਆ ਕਿ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕਰ ਸੰਪੂਰਨ ਹੌਣ ਤੇ ਭੋਗ ਪਾਏ ਜਾਂਦੇ ਹਨ ਅਤੇ ਸ਼ਹੀਦਾ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 1984 ਦੇ ਸਾਕੇ 'ਚ ਤਬਾਹ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਅਤੇ ਭਾਰਤੀ ਫੌਜਾਂ ਦੀ ਗੋਲੀਆ ਲਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਸੰਗਤਾ ਦੇ ਦਰਸ਼ਨ ਲਈ ਰਖੇ ਜਾਂਦੇ ਹਨ ਤਾਂ ਜੋ ਅਜ 40 ਸਾਲ ਬਾਅਦ ਵੀ ਲੋਕ ਆਪਣੇ ਸਾਕੇ ਆਪਣੇ ਇਤਿਹਾਸ ਨਾਲ ਰੂਬਰੂ ਹੋ ਸਕਣ ਅਤੇ ਜਿਨ੍ਹਾਂ ਇਸ ਮੌਕੇ ਸ਼ਹਾਦਤ ਦੇ ਜਾਮ ਪੀਤੇ ਸੰਤ ਬਾਬਾ ਜਰਨੈਲ ਖਾਲਸਾ ਭਿੰਡਰਾਵਾਲੇ, ਸੰਤ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਸੰਤ ਖਾਰਾ ਸਿੰਘ ਅਤੇ ਹੋਰ ਸੰਤਾ ਅਤੇ ਸੰਗਤਾਂ ਦੀ ਸ਼ਹਾਦਤ ਨੂੰ ਯਾਦ ਕਰ ਇਸ ਦਿਨ ਨੂੰ ਮਨਾਇਆ ਜਾਵੇਗਾ।