ਫ਼ਤਹਿਗੜ੍ਹ ਸਾਹਿਬ : ਜਿਲਾ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਸਕੂਲੀ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਥਾਣੇ ਦਾ ਘਿਰਾਓ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਜਾਣਕਾਰਾਂ ਨੇ ਦੱਸਿਆ ਕਿ ਕੁੜੀ ਨੇ ਪਿਤਾ ਦੇ ਗਮ 'ਚ ਖੁਦਕੁਸ਼ੀ ਕੀਤੀ ਹੈ। ਦਰਅਸਲ,ਬੀਤੀ 6 ਜੁਲਾਈ ਨੂੰ ਅੰਬੇ ਮਾਜਰਾ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ ਵਿਅਕਤੀ ਦੀ ਹਾਲਤ ਗੰਭੀਰ ਹੋ ਗਈ ਅਤੇ ਉਹ ਕੌਮਾ 'ਚ ਚਲਾ ਗਿਆ। ਉਧਰ ਪੁਲਿਸ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸੁਣਵਾਈ ਹੋਈ ਜਿਸ ਤੋਂ ਬਾਅਦ ਪਰਿਵਾਰ ਦੀ 14 ਸਾਲਾ ਧੀ ਅੰਜਲੀ ਕਾਫੀ ਪਰੇਸ਼ਾਨ ਰਹਿ ਰਹੀ ਸੀ। ਜਿਸ ਦੀ ਬੀਤੇ ਦਿਨ ਪਿਤਾ ਦੀ ਹਾਲਤ ਦੇਖ ਕੇ ਤਬੀਅਤ ਖਰਾਬ ਹੋ ਗਈ। ਉਕਤ ਕੁੜੀ ਨੂੰ ਪਰਿਵਾਰ ਵੱਲੋਂ ਡਾਕਟਰ ਕੋਲ ਲਿਜਾਇਆ ਗਿਆ, ਪਰ ਉਹ ਠੀਕ ਨਹੀਂ ਹੋਈ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਉਸ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ।
ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ:ਪਰਿਵਾਰ ਦਾ ਸਾਥ ਦੇ ਰਹੇ ਲੋਕਾਂ ਨੇ ਪੁਲਿਸ ਤੱਕ ਪਹੁੰਚ ਕੀਤੀ ਹੈ ਅਤੇ ਉਹਨਾਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇ ਅਤੇ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਮ੍ਰਿਤਕ ਕੁੜੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਦੇ ਪਤੀ ਦਾ ਐਕਸੀਡੈਂਟ ਹੋਇਆ ਸੀ, ਤਾਂ ਸਕੂਲ ਮੈਨੇਜਮੈਂਟ ਵੱਲੋਂ ਮਦਦ ਦਾ ਭਰੋਸਾ ਦਿੱਤਾ ਗਿਆ ਸੀ ਕਿ ਇਲਾਜ ਦਾ ਖ਼ਰਚ ਚੁੱਕਿਆ ਜਾਵੇਗਾ। ਇਸ ਤੋਂ ਬਾਅਦ ਰਜ਼ਾਮੰਦੀ ਦੀ ਗੱਲ ਕੀਤੀ ਗਈ ਸੀ, ਪਰ ਬਾਅਦ ਵਿੱਚ ਐਕਸੀਡੈਂਟ ਦੇ ਮੁਲਜ਼ਮ ਬਸ ਡਰਾਈਵਰ ਅਤੇ ਸਕੂਲ ਮੈਨੇਜਮੈਂਟ ਨੇ ਮਦਦ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਨੁੰ ਇਲਾਜ ਲਈ ਮੁਸ਼ਕਿਲ ਹੋ ਰਹੀ ਹੈ। ਇਸ ਤਹਿਤ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪੀੜਤ ਔਰਤ ਨੇ ਕਿਹਾ ਕਿ, "ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਇੱਕ ਪਾਸੇ ਪਤੀ ਮੰਜੇ 'ਤੇ ਪਿਆ ਹੈ, ਜੋ ਕੌਮਾ ਵਿੱਚ ਹੈ ਅਤੇ ਦੁਜੇ ਪਾਸੇ ਧੀ ਨੇ ਜਾਨ ਦੇ ਦਿੱਤੀ। ਸਾਡਾ ਪੁਰਾ ਪਰਿਵਾਰ ਉਜੜ ਗਿਆ ਹੈ, ਸਾਨੁੰ ਇਨਸਾਫ ਦਿੱਤਾ ਜਾਵੇ।"
ਪੁਲਿਸ ਨੇ ਕਾਰਵਾਈ ਦਾ ਦਿੱਤਾ ਭਰੋਸਾ: ਉਧਰ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸਐਚਓ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਪਰਿਵਾਰ ਸਕੂਲ ਮੈਨੇਜਮੈਂਟ ਨਾਲ ਸਮਝੌਤੇ ਦੀ ਗੱਲ ਕਰ ਰਿਹਾ ਸੀ, ਇਸ ਲਈ ਉਹ ਇਹ ਕਾਰਵਾਈ ਨਹੀਂ ਚਾਹੁੰਦੇ ਸਨ,ਪਰ ਹੁਣ ਅਸੀਂ ਪਰਿਵਾਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਕਾਰਵਾਈ ਕਰਾਂਗੇ।
- ਪਰਿਵਾਰ ਦੇ ਸੁਪਨੇ ਹੋਏ ਚਕਨਾਚੂਰ, ਕੈਨੇਡਾ 'ਚ ਖੰਨਾ ਦੇ ਭੈਣ-ਭਰਾ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਾਸ਼ਾਂ ਜਲਦ ਭਾਰਤ ਲਿਆਂਉਣ ਦੀ ਕੀਤੀ ਮੰਗ - DEATH IN CANADA
- ਚੰਗੀ ਫ਼ਸਲ ਨਾ ਹੋਣ ਕਾਰਨ ਕਿਸਾਨ ਦੇ ਹੋਏ ਮਾੜੇ ਹਾਲਾਤ, ਕੀਤੀ ਖੁਦਕੁਸ਼ੀ - Young farmer commit suicide
- ਹੁਸ਼ਿਆਰਪੁਰ ਪੁਲਿਸ ਨੇ ਸੁਲਝੀ ਅਨ੍ਹੇ ਕਤਲ ਦੀ ਗੁੱਥੀ, ਫੌਜੀ ਨਿਕਲਿਆ ਕਾਤਲ, ਪੁਲਿਸ ਨੇ ਸਾਥੀਆਂ ਸਣੇ ਕੀਤਾ ਕਾਬੂ - police solved mystery blind murder
ਰਿਮਟ ਮਾਲਕਾਂ ਦੀ ਸਕੂਲ਼ ਬਸ ਨਾਲ ਹੋਇਆ ਸੀ ਹਾਦਸਾ: ਦੱਸ ਦੇਈਏ ਕਿ ਇਹ ਸਕੂਲ ਰਿਮਟ ਯੂਨੀਵਰਸਿਟੀ ਦੇ ਮਾਲਕਾਂ ਦਾ ਸਕੂਲ ਹੀ ਹੈ, ਜਿੱਥੇ ਬੀਤੇ ਦਿਨੀਂ ਲਾਇਬ੍ਰੇਰੀ ਵਿੱਚ ਕੰਮ ਕਰਦੀ ਇੱਕ ਲੜਕੀ ਦੀ ਲੋਹੇ ਦੀ ਪਲੇਟ ਡਿੱਗਣ ਕਾਰਨ ਮੌਤ ਹੋ ਗਈ ਸੀ, ਜਿਸ ਸਬੰਧੀ ਪਰਿਵਾਰ ਵੱਲੋਂ ਯੁਨੀਵਰਸਿਟੀ ਮਾਲਕਾਂ ਉਤੇ ਗੰਭੀਰ ਦੋਸ਼ ਲਾਏ ਗਏ ਸਨ ਉਥੇ ਹੀ ਹੁਣ ਪਿਤਾ ਦੇ ਐਕਸੀਡੈਂਟ ਤੋਂ ਬਾਅਦ 14 ਸਾਲਾ ਧੀ ਦੀ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਯੁਨੀਵਰਸਿਟੀ ਖਿਲਾਫ ਢਿੱਲੀ ਕਾਰਵਾਈ ਦੇ ਦੋਸ਼ ਲਾਏ ਜਾ ਰਹੇ ਹਨ।