ਅੰਮ੍ਰਿਤਸਰ : ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮੈਗਾ ਪੀਟੀਐੱਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਭਰ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਅੱਜ (ਮੰਗਲਵਾਰ) ਨੂੰ ਮੈਗਾ ਪੇਰੈਂਟਸ ਟੀਚਰ ਮੀਟਿੰਗ (PTM) ਹੋਈ। ਜਿਥੇ 27 ਲਖ ਦੇ ਕਰੀਬ ਮਾਪਿਆਂ ਨੇ ਅਧਿਆਪਕਾਂ ਨਾਲ ਮੁਲਾਕਤ ਕੀਤੀ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦੀ ਜੀਵਨੀ ਬਾਰੇ ਵਿਚਾਰ ਚਰਚਾ ਕੀਤੀ। ਉਥੇ ਹੀ ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀ ਅਤੇ ਵਿਧਾਇਕ ਵੀ ਪੀ.ਟੀ.ਐਮ. ਵਿੱਚ ਸ਼ਾਮਿਲ ਹੋਏ।
ਗੱਲ ਕੀਤੀ ਜਾਵੇ ਅਜਨਾਲਾ ਦੀ ਤਾਂ ਇਥੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਸਕੂਲਾਂ ਵਿੱਚ ਦੌਰਾ ਕੀਤਾ ਅਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਪੂਰੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਬੱਚਿਆਂ ਦੇ ਸੁਖਾਲੇ ਭਵਿੱਖ ਲਈ ਭਰੋਸਾ ਵੀ ਦਿੱਤਾ। ਇਸ ਮੌਕੇ ਮੰਤਰੀ ਅਧਿਆਪਕਾਂ ਨੂੰ ਵੀ ਮਿਲੇ ਅਤੇ ਸਕੂਲ ਦੇ ਹਲਾਤਾਂ ਵਾਰੇ ਚਰਚਾ ਕੀਤੀ। ਉਥੇ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਜੋ ਵੀ ਕਮੀਆਂ ਪੇਸ਼ੀਆਂ ਹੋਣਗੀਆਂ ਉਹਨਾਂ ਉੱਤੇ ਕੰਮ ਕੀਤਾ ਜਾਵੇਗਾ।
ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਇਤਿਹਾਸਕ ਦਿਨ ਹੈ ਜਦੋਂ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਮਾਪੇ ਅਧਿਆਪਕ ਮਿਲਣੀ ਹੋ ਰਹੀ ਹੈ… ਮਾਪੇ ਬੱਚਿਆਂ ਦੀ ਪੜ੍ਹਾਈ ਅਤੇ ਸਿੱਖਿਆ ਦੇ ਮਾਹੌਲ ਬਾਰੇ ਜਾਣੂ ਹੋ ਰਹੇ ਨੇ ਅਤੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ਪ੍ਰਦਰਸ਼ਨ ਬਾਰੇ ਦੱਸਣ ਦਾ ਮੌਕਾ ਮਿਲ ਰਿਹਾ ਹੈ…
— Bhagwant Mann (@BhagwantMann) October 22, 2024
Today marks a historic moment… pic.twitter.com/yRieS3HS08
ਸਰਕਾਰ ਦੇ ਉਪਰਾਲੇ ਦੀ ਸ਼ਲਾਘਾ
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਕਿ ਸਰਕਾਰ ਵੱਲੋਂ ਅਧਿਆਪਕ ਮਾਪੇ ਮਿਲਣੀ ਕਰਵਾਉਂਨ ਅਤੇ ਬੱਚਿਆਂ ਉੱਤੇ ਪੜ੍ਹਾਈ ਅਤੇ ਨਿਜੀ ਪੱਖ ਤੋਂ ਨਿਗਰਾਨੀ ਰੱਖਣਾ ਅਤੇ ਉਹਨਾਂ ਦੀਆਂ ਖੂਬੀਆਂ ਖਾਮੀਆਂ ਨੂੰ ਸਮਝਣ ਦਾ ਮੌਕਾ ਦੇਣਾ ਸ਼ਲਾਘਾਯੋਗ ਹੈ।
ਉੱਥੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਹਨਾਂ ਵੱਲੋਂ ਇਹ PTM ਰੱਖੀ ਗਈ ਹੈ। ਉਹਨਾਂ ਕਿਹਾ ਕਿ ਇਸ ਨਾਲ ਸਾਨੂੰ ਪਤਾ ਲੱਗੇ ਕਿ ਸਾਡੇ ਬੱਚੇ ਸਕੂਲ ਵਿੱਚ ਕਿਸ ਤਰ੍ਹਾਂ ਪੜ੍ਹ ਰਹੇ ਹਨ ਤੇ ਕਿੰਨੇ ਨੰਬਰ ਲੈ ਕੇ ਆ ਰਹੇ ਹਨ ਤੇ ਕਿਹੜੇ ਸਬਜੈਕਟ ਵਿੱਚ ਉਹ ਕਮਜ਼ੋਰ ਹਨ। ਉਹਨਾਂ ਕਿਹਾ ਕਿ ਅਸੀਂ ਗਰੀਬ ਲੋਕ ਮਿਹਨਤ ਕਰਦੇ ਹਾਂ ਕਿ ਸਾਡੇ ਬੱਚੇ ਪੜ੍ਵ ਲਿਖ ਜਾਮ ਤੇ ਅੱਗੇ ਵਧਣ 'ਤੇ ਸਾਡੀ ਗਰੀਬੀ ਦੂਰ ਹੋਵੇ। ਬਹੁਤ ਵਧੀਆ ਲੱਗਾ ਇੱਥੇ ਆ ਕੇ ਮੰਤਰੀ ਸਾਹਿਬ ਵੀ ਆਏ ਹਨ। ਉਹਨਾਂ ਵਲੋਂ ਵੀ ਬੱਚਿਆਂ ਦੀ ਹੌਸਲਾ ਵਜਾਈ ਕੀਤੀ ਗਈ ਹੈ। ਸਰਕਾਰ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ।