ਲੁਧਿਆਣਾ: ਰਾਜਗੁਰੂ ਨਗਰ ਵਿੱਚ ਸਥਿਤ ਮਸ਼ਹੂਰ ਸਿੰਧੀ ਬੇਕਰੀ ਦੇ ਵਿੱਚ ਅੱਜ ਗੋਲੀ ਚੱਲ ਗਈ। ਇਸ ਦੌਰਾਨ ਦੁਕਾਨ ਦੇ ਵਿੱਚ ਬੈਠਾ ਮਾਲਕ ਦਾ ਬੇਟਾ ਜ਼ਖਮੀ ਹੋ ਗਿਆ। ਉਸ ਦੀ ਗਰਦਨ ਦੇ ਨੇੜੇ ਗੋਲੀ ਲੱਗੀ, ਜਿਸ ਨੂੰ ਜ਼ਖਮੀ ਹਾਲਤ ਦੇ ਵਿੱਚ ਮੈਡੀਸਿਟੀ ਹਸਪਤਾਲ ਲਿਜਾਇਆ ਗਿਆ। ਬੇਕਰੀ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਕਾਮਿਆਂ ਨੇ ਦੱਸਿਆ ਕਿ ਸਾਢੇ ਚਾਰ ਵਜੇ ਦੇ ਕਰੀਬ ਇਹ ਵਾਰਦਾਤ ਹੋਈ ਹੈ।
ਦੁਕਾਨ ਮਾਲਕ ਦੇ ਬੇਟੇ ਨੂੰ ਵੱਜੀ ਗੋਲ਼ੀ: ਦੋ ਨਕਾਬਪੋਸ਼ ਹਮਲਾਵਰ ਸਕੂਟਰ ਉੱਤੇ ਬੈਠ ਕੇ ਆਏ ਅਤੇ ਉਹਨਾਂ ਨੇ ਪਹਿਲਾਂ ਆਕੇ ਪੁੱਛਿਆ ਕਿ ਦੁਕਾਨ ਦਾ ਮਾਲਿਕ ਕੌਣ ਹੈ ਅਤੇ ਜਦੋਂ ਉਹਨਾਂ ਨੇ ਦੱਸਿਆ ਤਾਂ ਹਮਲਾਵਰਾਂ ਨੇ ਫਾਇਰਿੰਗ ਕਰ ਦਿੱਤੀ। ਇੱਕ ਫਾਇਰ ਦੁਕਾਨ ਦੇ ਬਾਹਰ ਕੀਤਾ ਗਿਆ ਜਦੋਂ ਕਿ ਦੋ ਦੁਕਾਨ ਦੇ ਅੰਦਰ ਹੋਏ। ਜਿਸ ਵਿੱਚ ਇੱਕ ਗੋਲੀ ਦੁਕਾਨ ਦੇ ਮਾਲਕ ਦੇ ਬੇਟੇ ਦੀ ਗਰਦਨ ਦੇ ਕੋਲ ਲੱਗੀ ਹੈ। ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਗੋਲੀਬਾਰੀ ਦੇ ਦੌਰਾਨ ਇੱਕ ਗੋਲੀ ਦਾ ਸ਼ਰਾ ਦੁਕਾਨ ਉੱਤੇ ਕੰਮ ਕਰਨ ਵਾਲੇ ਕਰਿੰਦੇ ਨੂੰ ਵੀ ਲੱਗਿਆ ਹੈ। ਜਿਸ ਨੇ ਇਸ ਪੂਰੀ ਵਾਰਦਾਤ ਬਾਰੇ ਜਾਣਕਾਰੀ ਸਾਂਝੀ ਕੀਤੀ। ਵਾਰਦਾਤ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
- ਬਲਾਤਕਾਰ ਮਾਮਲੇ ਵਿੱਚ ਬਰੀ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ, ਖੁਦ ਵੀਡੀਓ ਸਾਂਝੀ ਕਰਕੇ ਦਿੱਤੀ ਜਾਣਕਾਰੀ - Shehnaaz Gill Father Santokh Singh
- ਪੈਨਸ਼ਨ ਨੂੰ ਲੈ ਕੇ ਟੈਨਸ਼ਨ 'ਚ ਸੇਵਾ ਮੁਕਤ ਸਰਕਾਰੀ ਮੁਲਾਜ਼ਮ, ਪੁਰਾਣੀ ਪੈਨਸ਼ਨ ਸਕੀਮ ਹਟਾ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਕੀਤੀ ਪੇਸ਼, ਜਾਣੋ ਕੀ ਫਾਇਦਾ ਕੀ ਨੁਕਸਾਨ - unified pension scheme
- "ਡਿੰਪੀ ਅੱਧੇ ਮਨ ਨਾਲ ਪਾਰਟੀ 'ਚ ਨਾ ਆਈਂ, ਆ ਮੈਨੂੰ ਮਨਜ਼ੂਰ ਨਹੀਂ", ਮੁੱਖ ਮੰਤਰੀ ਨੇ ਸਭ ਦੇ ਸਾਹਮਣੇ ਡਿੰਪੀ ਢਿੱਲੋਂ ਨੂੰ ਕਿਉਂ ਆਖੀ ਆ ਗੱਲ? - dimpy dhillon will join app
ਪੁਲਿਸ ਕਰ ਰਹੀ ਕਾਰਵਾਈ: ਮੌਕੇ ਉੱਤੇ ਪਹੁੰਚੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਐੱਸਐੱਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ। ਤਿੰਨ ਗੋਲੀਆਂ ਚੱਲੀਆਂ ਹਨ, ਇੱਕ ਗੋਲ਼ੀ ਦੁਕਾਨ ਮਾਲਕ ਦੇ ਬੇਟੇ ਨੂੰ ਗੋਲੀ ਲੱਗੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ, ਜਿਸ ਦੇ ਬਿਆਨ ਪੁਲਿਸ ਵੱਲੋਂ ਦਰਜ ਕੀਤੇ ਜਾ ਰਹੇ ਹਨ। ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।