ਪਠਾਨਕੋਟ: ਤੇਜ਼ ਰਫਤਾਰ ਨੂੰ ਨੱਥ ਪਾਉਣ ਦੇ ਲਈ ਟਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਇਸ ਸਭ ਦੇ ਬਾਵਜੂਦ ਆਏ ਦਿਨ ਸੜਕੀ ਹਾਦਸੇ ਵੇਖਣ ਨੂੰ ਮਿਲ ਜਾਂਦੇ ਹਨ। ਜਿਸ ਦੇ ਵਿੱਚ ਬੇਕਸੂਰ ਲੋਕ ਅਜਾਏ ਹੀ ਮਾਰੇ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਸ਼ਹਿਰ ਦੇ ਸੈਲੀ ਰੋਡ 'ਤੇ ਵੇਖਣ ਨੂੰ ਮਿਲਿਆ। ਜਿੱਥੇ ਇੱਕ ਬਜ਼ੁਰਗ ਸਕੂਟਰ 'ਤੇ ਆਪਣੀ ਬੇਟੀ ਦੇ ਨਾਲ ਘਰ ਨੂੰ ਜਾ ਰਿਹਾ ਸੀ ਜਦ ਉਹ ਆਪਣੇ ਘਰ ਦਾ ਮੋੜ ਕੱਟਣ ਲੱਗਿਆ ਤਾਂ ਦੂਜੇ ਪਾਸੇ ਤੇਜ਼ ਰਫਤਾਰ ਨਾਲ ਆ ਰਹੇ ਇੱਕ ਬਾਈਕ ਸਵਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਜਿਸ ਦੀ ਸੀਸੀ ਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਵਿਖਾਉਂਦੀਆਂ ਨੇ ਕਿ ਹਾਦਸਾ ਕਿਨਾਂ ਦਰਦਨਾਕ ਸੀ।
- ਚੱਲਦੀ ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਡਰਾਈਵਰ, ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਸੀ ਗੱਡੀ - Fire In Car In Panipat
- ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ, ਮਾਂ ਸੋਨੀਆ ਨਾਲ ਨਾਮਜ਼ਦਗੀ ਲਈ ਦਿੱਲੀ ਤੋਂ ਅਮੇਠੀ ਪਹੁੰਚੇ - Rahul Gandhi File Nomination
- ਨੰਗਲੋਈ ਦੇ ਸਕੂਲ 'ਚ ਬੰਬ ਦੀ ਧਮਕੀ, ਪੁਲਿਸ ਨੇ ਈਮੇਲ ਭੇਜਣ ਵਾਲਾ ਲੱਭਿਆ, ਪੜ੍ਹੋ ਕੌਣ ਹੈ ਮਾਸਟਰਮਾਈਂਡ? - Police Traced Email Sender
ਇੱਕ ਲੜਕੀ ਅਤੇ ਮੋਟਰਸਾਈਕਲ ਸਵਾਰ ਜ਼ਖਮੀ : ਉਥੇ ਹੀ ਇਸ ਘਟਨਾ ਦੇ ਵਿੱਚ ਮੋਟਰਸਾਈਕਲ ਸਵਾਰ ਨੂੰ ਵੀ ਸਟਾ ਲੱਗੀਆਂ ਨੇ ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਦ ਮ੍ਰਿਤਕ ਦੇ ਭਤੀਜੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਦੇ ਸੈਲੀ ਰੋਡ 'ਤੇ ਘਰ ਜਾ ਰਹੇ ਉਹਨਾਂ ਦੇ ਚਾਚਾ ਜੀ ਨਾਲ ਜਦ ਇਹ ਹਾਦਸਾ ਵਾਪਰਿਆ ਤਾਂ ਉਹ ਨੇੜੇ ਤੋਂ ਹੀ ਲੰਘ ਰਹੇ ਸਨ। ਹਾਦਸਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਰੁਕ ਕੇ ਦੇਖਿਆ ਤਾਂ ਉਹਨਾਂ ਦੇ ਚਾਚਾ ਜੀ ਸੀ। ਜਖਮੀ ਚਾਚਾ ਅਤੇ ਭੈਣ ਨੂੰ ਸਥਾਨਕ ਵਾਸੀਆਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਬਜ਼ੁਰਗ ਨੂੰ ਮ੍ਰਿਤ ਐਲਾਨ ਕਰ ਦਿਤਾ। ਊਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੇਜ਼ ਰਫਤਾਰ 'ਤੇ ਨੱਥ ਪਾਉਣ ਦੇ ਲਈ ਸਖਤ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਉਧਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।