ਲੁਧਿਆਣਾ: ਬੀਤੇ ਦਿਨ ਰਿਕਸ਼ਾ ਚਾਲਕ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਤਿੰਨ ਘੰਟਿਆਂ ਦੇ ਅੰਦਰ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸ ਦਈਏ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਨੇੜੇ ਲੱਕੜ ਦੀ ਦੁਕਾਨ ਦੇ ਬਾਹਰ ਸੁੱਤੇ ਪਏ ਰਿਕਸ਼ਾ ਚਾਲਕ ਦੇ ਉੱਤੇ ਪੱਥਰਾਂ ਦੇ ਨਾਲ ਵਾਰ ਕੀਤਾ ਗਿਆ ਸੀ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੇ ਅਧਾਰ ਉੱਤੇ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ। ਕਤਲ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਦੇ ਦੋਸਤ ਨੇ ਹੀ ਕੀਤਾ ਸੀ, ਜੋਕਿ ਅਕਸਰ ਹੀ ਰੋਜਾਨਾ ਉਸ ਨਾਲ ਸੌਂਦਾ ਸੀ।
ਪੁਲਿਸ ਨੇ ਦਿੱਤੀ ਜਾਣਕਾਰੀ: ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕੀ ਕੱਲ੍ਹ ਕੰਟਰੋਲ ਰੂਮ ਉੱਤੇ ਜਾਣਕਾਰੀ ਆਈ ਸੀ ਜਿਸ ਵਿੱਚ ਅੰਨ੍ਹੇ ਕਤਲ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚਿਆ ਤਾਂ ਪਤਾ ਚੱਲਿਆ ਕਿ ਮ੍ਰਿਤਕ ਪੱਪੂ ਦੇ ਨਾਲ ਹੀ ਗੁਰਵਿੰਦਰ ਸਿੰਘ ਨਾਮਕ ਵਿਅਕਤੀ ਸੌਂਦਾ ਸੀ ਜੋ ਕੂੜਾ ਚੁੱਕਣ ਦਾ ਕੰਮ ਕਰਦਾ ਸੀ ਅਤੇ ਇਹ ਦੋਵੇਂ ਹੀ ਸੜਕ ਉੱਤੇ ਇੱਕ ਲੱਕੜ ਦੀ ਦੁਕਾਨ ਦੇ ਬਾਹਰ ਸੌਂਦੇ ਸਨ। ਇਹ ਰਾਤ ਦੇ ਸਮੇਂ ਇਕੱਠੇ ਹੀ ਬੱਸ ਸਟੈਂਡ ਤੋਂ ਨਿਕਲੇ ਅਤੇ ਜਦੋਂ ਭਾਰਤ ਨਗਰ ਚੌਂਕ ਨੇੜੇ ਲੱਕੜ ਦੀ ਦੁਕਾਨ ਦੇ ਬਾਹਰ ਪਹੁੰਚੇ ਤਾਂ ਉੱਥੇ ਇਹਨਾਂ ਵਿੱਚ ਆਪਸੀ ਬਹਿਸਬਾਜੀ ਹੋ ਗਈ ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਪੱਥਰ ਚੱਕ ਕੇ ਮ੍ਰਿਤਕ ਰਿਕਸ਼ਾ ਚਾਲਕ ਪੱਪੂ ਦੇ ਸਿਰ ਵਿੱਚ ਮਾਰਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ ਹਾਲਾਂਕਿ ਉਹਨਾਂ ਕਿਹਾ ਕਿ ਇਸ ਬਾਬਤ ਮਾਮਲਾ ਦਰਜ ਕਰ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਮੁਲਜ਼ਮ ਤੋਂ ਪੁੱਛਗਿੱਛ ਜਾਰੀ: ਕਤਲ ਕਰਨ ਦੇ ਕਾਰਨ ਪਹਿਲੀ ਜਾਂਚ ਦੇ ਵਿੱਚ ਆਪਸੀ ਬਹਿਸਬਾਜ਼ੀ ਅਤੇ ਤਕਰਾਰਬਾਜ਼ੀ ਹੀ ਸਾਹਮਣੇ ਆਇਆ ਹੈ। ਰਿਕਸ਼ਾ ਚਾਲਕ ਪੱਪੂ ਕਤਲ ਕਰਨ ਵਾਲੇ ਦੇ ਨਾਲ ਹੀ ਰਹਿੰਦਾ ਸੀ ਜਦੋਂ ਉਸਨੇ ਉਸ ਦਾ ਕਤਲ ਕੀਤਾ ਤਾਂ ਦੋਵੇਂ ਸੌਂਣ ਲਈ ਜਾ ਰਹੇ ਸਨ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
- ਲੁਧਿਆਣਾ ਦਾ ਕਾਰਕਸ ਬਣਿਆ ਸਿਆਸਤ ਦਾ ਧੁਰਾ ! 18 ਕਰੋੜ ਦੀ ਲਾਗਤ ਵਾਲਾ ਮ੍ਰਿਤ ਜਾਨਵਰਾਂ ਦੀ ਪ੍ਰੋਸੈਸਿੰਗ ਕਰਨ ਵਾਲਾ ਹੱਡਾ ਰੋੜੀ ਪ੍ਰਾਜੈਕਟ ਬਣਿਆ ਚਿੱਟਾ ਹਾਥੀ
- ਕੀ ਇਹ ਹੈ ਸਿੱਖਿਆ ਕ੍ਰਾਂਤੀ!, ਪੰਜਾਬ ਦਾ ਅਜਿਹਾ ਪ੍ਰਾਇਮਰੀ ਸਮਾਰਟ ਸਕੂਲ, ਜਿੱਥੇ 1 ਬੱਚਾ ਤੇ ਇੱਕ ਅਧਿਆਪਕ
- Budget Session 2024 Updates: ਆਈਯੂਐਮਐਲ ਦੇ ਸੰਸਦ ਮੈਂਬਰਾਂ ਵਲੋਂ ਗਿਆਨਵਾਪੀ ਮਾਮਲੇ ਨੂੰ ਲੈ ਕੇ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ