ETV Bharat / state

ਸਭ ਤੋਂ ਵੱਧ ਮੂਰਤੀਆਂ ਵਾਲੇ ਸ਼੍ਰੀ ਕ੍ਰਿਸ਼ਨ ਮੰਦਰ ਦੇ 'ਚ ਆਇਆ ਸ਼ਰਧਾਲੂਆਂ ਦਾ ਆਇਆ ਹੜ, ਰਾਤ ਨੂੰ ਹੋਣਗੇ ਵਿਸ਼ੇਸ਼ ਸਮਾਗਮ - Sri Krishna temple

ਅੱਜ ਦੇਸ਼ ਭਰ ਵਿੱਚ ਕ੍ਰਿਸ਼ਨ ਜਨਮ ਅਸ਼ਠਮੀ ਦੀ ਧੂਮ ਹੈ। ਹਰ ਕੋਈ ਮੰਦਿਰਾਂ ਵਿੱਚ ਮੱਥਾ ਟੇਕਣ ਲਈ ਜਾ ਰਿਹਾ ਹੈ ਅਤੇ ਇਸ ਮੌਕੇ ਵੱਡੇ ਵੱਡੇ ਮੰਦਿਰ ਫੁੱਲਾਂ ਨਾਲ ਸਜਾਏ ਗਏ ਹਨ।

A flood of devotees came to the Sri Krishna temple with the largest number of idols ludhiana
ਸ਼੍ਰੀ ਕ੍ਰਿਸ਼ਨ ਮੰਦਰ ਦੇ 'ਚ ਆਇਆ ਸ਼ਰਧਾਲੂਆਂ ਦਾ ਆਇਆ ਹੜ (ਲੁਧਿਆਣਾ ਪੱਤਰਕਾਰ)
author img

By ETV Bharat Punjabi Team

Published : Aug 26, 2024, 4:51 PM IST

ਸ਼੍ਰੀ ਕ੍ਰਿਸ਼ਨ ਮੰਦਰ ਦੇ 'ਚ ਆਇਆ ਸ਼ਰਧਾਲੂਆਂ ਦਾ ਆਇਆ ਹੜ (ਲੁਧਿਆਣਾ ਪੱਤਰਕਾਰ)

ਲੁਧਿਆਣਾ: ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਮੌਕੇ ਮੰਦਰਾਂ ਦੇ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਹੜ ਆਇਆ ਹੋਇਆ ਹੈ। ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਸਥਿਤ ਸ਼੍ਰੀ ਕ੍ਰਿਸ਼ਨ ਮੰਦਿਰ ਸਭ ਤੋਂ ਵੱਧ ਮੂਰਤੀਆਂ ਵਾਲਾ ਮੰਦਿਰ ਹੈ ਜਿੱਥੇ 500 ਦੇ ਕਰੀਬ ਵੱਖ-ਵੱਖ ਮੂਰਤੀਆਂ ਹਨ। ਇਸ ਤੋਂ ਇਲਾਵਾ 30 ਫੁੱਟ ਤੋਂ ਵੱਡੀ ਭਗਵਾਨ ਹਨੂਮਾਨ ਜੀ ਦੀ ਵੀ ਮੂਰਤੀ ਸਥਾਪਿਤ ਹੈ। ਜਨਮਅਸ਼ਟਮੀ ਦੇ ਮੌਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਰਾਤ 12:01 ਤੇ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ। ਰਾਤ 2 ਵਜੇ ਤੱਕ ਇਹ ਸਮਾਗਮ ਚਲਦੇ ਹਨ। ਇਸ ਤੋਂ ਪਹਿਲਾਂ ਅੱਜ 100 ਦੇ ਕਰੀਬ ਪੰਡਿਤਾਂ ਨੂੰ ਅਤੇ ਸਾਧੂਆਂ ਨੂੰ ਬੁਲਾ ਕੇ ਉਹਨਾਂ ਨੂੰ ਲੰਗਰ ਛਕਾਇਆ ਗਿਆ ਹੈ ਅਤੇ ਨਾਲ ਹੀ ਭੇਟਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ।

ਮੰਦਿਰ ਦੀ ਖਾਸ ਮਾਨਤਾ: ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ ਅਤੇ ਖੁਦ ਭਗਵਾਨ ਭੋਲੇਨਾਥ ਇੱਥੇ ਬਿਰਾਜਮਾਨ ਹਨ। ਜਿਸ ਕਰਕੇ ਇਥੇ ਮਨ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਜਿਸ ਕਰਕੇ ਲੋਕ ਵੱਡੀ ਗਿਣਤੀ ਦੇ ਵਿੱਚ ਇਥੇ ਆਉਂਦੇ ਹਨ ਅੱਜ ਵੀ ਇੱਥੇ ਵਿਸ਼ੇਸ਼ ਸਮਾਗਮਾਂ ਦੇ ਪ੍ਰਬੰਧ ਕਰਵਾਏ ਗਏ ਹਨ। ਮੰਦਰ ਦੇ ਪ੍ਰਬੰਧਕਾਂ ਦੇ ਦੱਸਿਆ ਕਿ ਅੱਜ ਦੇ ਦਿਨ ਭਗਵਾਨ ਦਾ ਹਰ ਸ਼ਿੰਗਾਰ ਕਰਵਾਇਆ ਜਾਂਦਾ ਹੈ ਅਤੇ ਫਿਰ ਉਹਨਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਉਹਨਾਂ ਨੂੰ ਝੂਲੇ ਦੇ ਵਿੱਚ ਬਿਰਾਜਮਾਨ ਕਰਵਾਇਆ ਜਾਂਦਾ ਹੈ ਅਤੇ ਲੋਕ ਝੂਲਾ ਝੁਲਾ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ।

ਮੁਰਾਦਾਂ ਪੂਰੀਆਂ ਕਰਦਾ ਮੰਦਿਰ : ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ 40 ਤੋਂ ਵੱਧ ਸਾਲ ਪੁਰਾਣਾ ਮੰਦਿਰ ਹੈ ਜਿੱਥੇ ਕਈ ਪ੍ਰਕਾਰ ਦੀਆਂ ਮੂਰਤੀਆਂ ਸਥਾਪਿਤ ਨੇ ਜੇਕਰ ਪੂਰੇ ਮੰਦਿਰ ਦੀ ਗੱਲ ਕੀਤੀ ਜਾਵੇ, ਤਾਂ ਲੱਗਭਗ 500 ਦੇ ਕਰੀਬ ਮੂਰਤੀਆਂ ਲਗਾਈਆਂ ਗਈਆਂ ਨੇ। ਉਨ੍ਹਾ ਕਿਹਾ ਕਿ ਭੰਡਾਰੇ ਚੱਲ ਰਹੇ ਨੇ ਅਤੇ ਇਸ ਮੰਦਿਰ ਦੀ ਮਾਨਤਾ ਹੈ ਕਿ ਸ਼ਰਧਾਲੂ ਸੱਚੇ ਮਨ ਦੇ ਨਾਲ ਕੋਈ ਵੀ ਮੁਰਾਦ ਮੰਗਦੇ ਹਨ ਤਾਂ ਉਹਨਾਂ ਦੀਆਂ ਇਹ ਮੁਰਾਦਾਂ ਪੂਰੀਆਂ ਹੁੰਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.