ਲੁਧਿਆਣਾ : ਇਹਨੀਂ ਦਿਨੀਂ ਗਰਮੀ ਕਾਰਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਧਿਆਣਾ ਦੇ ਮਲਹਾਰ ਰੋਡ 'ਤੇ ਅੱਜ ਤੜਕੇ ਹੀ ਇੱਕ ਬੁਟੀਕ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾਂ ਮਿਲਦੇ ਹੀ ਸਥਾਨਕ ਲੋਕਾਂ ਵਿਚ ਹੜਕੰਪ ਮੱਚ ਗਿਆ ਅਤੇ ਫੌਰੀ ਤੌਰ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਇੰਨੀ ਭਿਆਨਕ ਸੀ ਕਿ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ। ਹਾਲਾਂਕਿ ਸਮਾਂ ਰਹਿੰਦੇ ਆ ਅੱਗ 'ਤੇ ਕਾਬੂ ਪਾ ਲਿਆ ਗਿਆ। ਪਰ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ : ਮੌਕੇ 'ਤੇ ਮੌਜੂਦ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ 9:10 ਕਾਲ ਆਈ ਸੀ ਕਿ ਬੁਟੀਕ ਦੇ ਵਿੱਚ ਅੱਗ ਲੱਗੀ ਹੈ, ਜਿਸ ਤੋਂ ਬਾਅਦ ਤੁਰੰਤ ਉਹ ਦੋ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਉਹਨਾਂ ਕਿਹਾ ਕਿ ਕੋਈ ਜਾਨੀ ਨੁਕਸਾਨ 'ਤੇ ਨਹੀਂ ਹੋਇਆ ਪਰ ਕੱਪੜੇ ਨੂੰ ਅੱਗ ਜਰੂਰ ਲੱਗ ਗਈ ਅਤੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਵਾਹ ਹੋ ਗਿਆ। ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਹੋਵੇ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਹੈ। ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਕਾਫੀ ਵਾਪਰ ਰਹੀਆਂ ਹਨ।
- ਗਰਮੀ ਤੋਂ ਰਾਹਤ ਮਿਲਣ ਦੀ ਖ਼ਬਰ ! ਜਾਣੋ, 17 ਜੂਨ ਤੋਂ ਕਿੱਥੇ ਵਰ੍ਹੇਗਾ ਮੀਂਹ ਤੇ ਕਿੱਥੇ ਰਹੇਗਾ ਹੀਟਵੇਵ ਅਲਰਟ - Weather Update
- ਹਿਮਾਚਲ 'ਚ ਸਪੈਨਿਸ਼ ਜੋੜੇ ਨਾਲ ਹੋਈ ਕੁੱਟਮਾਰ ਸੰਬੰਧੀ ਹਿਮਾਚਲ ਪੁਲਿਸ ਦਾ ਬਿਆਨ ਆਇਆ ਸਾਹਮਣੇ, ਕਿਹਾ - ਸਾਡੇ ਕੋਲ ਲਿਖ਼ਤੀ ... - TOURISTS BEATEN UP IN CHAMBA
- ਦੁਨੀਆ ਦੇ ਸਭ ਤੋਂ ਉੱਚੇ ਆਰਚ ਬ੍ਰਿਜ 'ਤੇ ਚੱਲੀ ਰੇਲ, ਰੇਲ ਮੰਤਰੀ ਨੇ ਸਫਲ ਟਰਾਇਲ ਦੀ ਵੀਡੀਓ ਕੀਤੀ ਸਾਂਝੀ - Chenab Bridge 1st trial train run
ਦੁਕਾਨ ਮਾਲਿਕ ਦਾ ਹੋਇਆ ਲੱਖਾਂ ਦਾ ਨੁਕਸਾਨ : ਉਥੇ ਹੀ ਬੁਟੀਕ ਦੇ ਮਾਲਕ ਨੇ ਦੱਸਿਆ ਕਿ ਸ਼ਾਰਟ ਸਰਕਟ ਕਰਕੇ ਬੁਟੀਕ ਨੂੰ ਅੱਗ ਲੱਗੀ ਹੈ, ਜਿਸ ਵਿੱਚ ਲਗਭਗ 40 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਇਹ ਬੁਟੀਕ ਦੀ ਦੁਕਾਨ ਸੀ ਜਿੱਥੇ ਕੱਪੜੇ ਵੱਡੀ ਗਿਣਤੀ ਦੇ ਵਿੱਚ ਪਏ ਸਨ। ਅੱਗ ਬੁਝਾਉਂਦੇ ਬੁਝਾਉਂਦੇ ਹੀ ਕੁਝ ਹੀ ਸਮੇਂ 'ਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜ਼ਿਕਰਯੋਗ ਹੈ ਕਿ ਅੱਜ ਕੱਲ ਕੀਤੇ ਨਾ ਕੀਤੇ ਅੱਗ ਲੱਗਣ ਦੀਆਂ ਘਟਨਵਾਂ ਸਾਹਮਣੇ ਆ ਰਹੀਆਂ ਹਨ ਜਿੰਨਾ ਤੋਂ ਰਾਹਤ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਵੇਲੇ ਧਿਆਨ ਰੱਖਣ ਕਿ ਬਹੁਤ ਜ਼ਿਆਦਾ ਲੂ ਨਾ ਹੋਵੇ ਉਦੋਂ ਹੀ ਬਾਹਰ ਜਾਣ ਅਤੇ ਦੂਜੇ ਪਾਸੇ ਦੁਕਾਨਾਂ ਅਤੇ ਘਰਾਂ ਦੇ ਐਸੀ ਆਦਿ ਦਾ ਵੀ ਧਿਆਨ ਰਖਿਆ ਜਾਵੇ।