ETV Bharat / state

ਸ਼ਰੇਆਮ ਪਿਓ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ, 2 ਬੱਚੇ ਵੀ ਜਖ਼ਮੀ, ਨਵਜੰਮੇ ਪੋਤਰੇ ਨੂੰ ਦੇਖਣ ਆਈ ਸੀ ਹਸਪਤਾਲ

ਹੁਸ਼ਿਆਰਪੁਰ ਵਿੱਚ ਮੋਟਰ ਸਾਈਕਲ ਸਵਾਰ ਕੁਝ ਵਿਅਕਤੀਆਂ ਵੱਲੋਂ ਪਿਓ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

MURDER OF FATHER AND SON
ਪਿਓ ਪੁੱਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ (ETV Bharat (ਪੱਤਰਕਾਰ , ਹੁਸ਼ਿਆਰਪੁਰ))
author img

By ETV Bharat Punjabi Team

Published : Oct 21, 2024, 10:35 AM IST

ਹੁਸ਼ਿਆਰਪੁਰ: ਦੇਰ ਸ਼ਾਮ ਮੋਟਰ ਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿਓ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਸ਼ਮੀਰੀ ਲਾਲ ਆਪਣੇ ਪੁੱਤਰ ਅਮਰਜੀਤ ਲਾਲ ਅਤੇ ਪੋਤਿਆਂ ਦੇ ਨਾਲ ਆਪਣੇ ਨਵ ਜੰਮੇ ਛੋਟੇ ਪੁੱਤਰ ਦੇ ਬੇਟੇ ਨੂੰ ਦੇਖਣ ਚੱਕੋਵਾਲ ਬ੍ਰਾਹਮਣਾਂ ਹਸਪਤਾਲ ਵਿਖੇ ਦੇਖਣ ਗਏ ਸਨ, ਜਦੋਂ ਉਹ ਦੇਖ ਕੇ ਹਸਪਤਾਲ ਦੇ ਬਾਹਰ ਨਿਕਲੇ, ਤਾਂ ਕੁਝ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਵਿਚ ਦੋ ਛੋਟੇ ਬੱਚੇ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਆਂਦਾ ਗਿਆ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ।

ਪਿਓ ਪੁੱਤ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ (ETV Bharat (ਪੱਤਰਕਾਰ , ਹੁਸ਼ਿਆਰਪੁਰ))

ਪਿਉ-ਪੁੱਤ ਸਣੇ 2 ਬੱਚੇ ਵੀ ਜਖਮੀ

ਮ੍ਰਿਤਕ ਕਸ਼ਮੀਰੀ ਲਾਲ ਦੇ ਛੋਟੇ ਬੇਟੇ ਨੇ ਦੱਸਿਆ ਕਿ ਉਹ ਸਾਰੇ ਉਸ ਦੇ ਨਵ ਜੰਮੇ ਬੱਚੇ ਨੂੰ ਦੇਖਣ ਹਸਪਤਾਲ ਜਾ ਰਹੇ ਸਨ। ਜਦੋਂ ਘਰ ਵਾਪਿਸ ਆਉਦੇ ਹਸਪਤਾਲ ਦੇ ਬਾਹਰ ਨਿਕਲੇ, ਤਾਂ ਕੁਝ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲਾਂ ਤੋਂ ਹੀ ਪੁਰਾਣੀ ਲੜਾਈ ਚਲਦੀ ਆ ਰਹੀ ਹੈ। ਜਿਸ ਦਾ ਪਹਿਲਾਂ ਹੀ ਥਾਣੇ ਵਿੱਚ ਕੇਸ ਚਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ 'ਤੇ ਗੋਲੀਆਂ ਨਾਲ ਫਾਇਰ ਕਰਕੇ ਹਮਲਾ ਕੀਤਾ ਗਿਆ ਹੈ। ਇਸ ਘਟਨਾ ਵਿੱਚ ਮ੍ਰਿਤਕਾਂ ਨਾਲ ਉਸ ਸਮੇਂ ਮੌਜੂਦ 2 ਪਰਿਵਾਰ ਦੇ ਬੱਚੇ (ਪੋਤਰੇ) ਵੀ ਜਖਮੀ ਹੋਏ ਹਨ।

ਬਹੁਤ ਹੀ ਮੰਦਭਾਗੀ ਘਟਨਾ

ਮ੍ਰਿਤਕ ਅਮਰਜੀਤ ਲਾਲ ਦੀ ਪਤਨੀ ਨੇ ਕਿਹਾ ਕਿ ਜਿੰਨਾਂ ਟਾਈਮ ਹਮਲਾ ਕਰਨ ਵਾਲਿਆਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ, ਉਨਾ ਚਿਰ ਮ੍ਰਿਤਕ ਦੇਹਾਂ ਦਾ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ। ਇਹ ਵੀ ਕਿਹਾ ਕਿ ਉਨ੍ਹਾਂ ਨਾਲ ਵੀ ਇਸਦੇ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਉਨ੍ਹਾਂ ਨੇ ਸਾਡੇ ਨਾਲ ਕੀਤਾ ਹੈ। ਉੱਥੇ ਹੀ ਪੁਰਸ਼ੋਤਮ ਲਾਲ ਬੀ ਐਸ ਪੀ ਆਗੂ ਨੇ ਕਿਹਾ ਕਿ ਇਹ ਜੋ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਵਾਲੀ ਘਟਨਾ ਹੈ। ਕਿਹਾ ਕਿ ਪਿਉ ਪੁੱਤ ਦੇ ਨਾਲ ਛੋਟੇ-ਛੋਟੇ ਬੱਚਿਆ ਨੂੰ ਵੀ ਨਹੀਂ ਬਖਸ਼ਿਆ।

ਬੱਚਿਆਂ ਦੀ ਨਾਜੁਕ ਹਾਲਤ

ਇਸ ਘਟਨਾ ਦਾ ਪਤਾ ਚੱਲਦਿਆ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਸ਼ਮੀਰੀ ਲਾਲ ਦੇ ਪਰਿਵਾਰ ਨਾਲ ਪਹਿਲਾਂ ਵੀ ਕਿਸੇ ਦੀ ਰੰਜਿਸ਼ ਚੱਲਦੀ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਹੋ ਚੁੱਕਾ ਹੈ ਅਤੇ ਅੱਜ ਉਹ ਜਦੋਂ ਹਸਪਤਾਲ ਤੋਂ ਬਾਹਰ ਆਪਣੀ ਇਨੋਵਾ ਕਾਰ ਵਿੱਚ ਬੈਠ ਕੇ ਕਾਰ ਨੂੰ ਚੱਲਣ ਲੱਗੇ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਗੋਲੀਆਂ ਮਾਰ ਕੇ ਅਮਰਜੀਤ ਅਤੇ ਉਸ ਦੇ ਪਿਤਾ ਕਸ਼ਮੀਰੀ ਲਾਲ ਦੀ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦੋਹਾਂ ਦੀ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੱਚਿਆਂ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.