ਤਰਨਤਾਰਨ: ਬੀਤੇ ਸਮੇਂ ਵਿੱਚ ਆਏ ਹੜ ਨੇ ਗਰੀਬ ਕਿਸਾਨ ਦੀ ਜ਼ਮੀਨ ਨੂੰ ਤਬਾਹ ਕਰ ਦਿੱਤਾ ਗਿਆ ਸੀ। ਬਹੁਤ ਭਰੇ ਮਨ ਨਾਲ ਕਿਸਾਨ ਨੇ ਆਪਣੀ ਜ਼ਮੀਨ ਦੇ ਵਿਚ ਬੈਠ ਕੇ ਸਾਰੀ ਦਾਸਤਾਨ ਦੱਸੀ ਹੈ। ਰੋਟੀ ਤੋਂ ਆਤਰ ਹੋਏ ਕਿਸਾਨ ਨੇ ਮਦਦ ਦੀ ਗੁਹਾਰ ਲਾਈ ਹੈ।
ਅਸੀ ਰੋਟੀ ਖਾਣ ਤੋਂ ਆਤਰ ਹੋ ਗਏ ਹੈ : ਇੱਥੇ ਨੇੜੇ ਹੀ ਪਿੰਡ ਮੁੰਡਾਪਿੰਡ ਦੇ ਰਹਿਣ ਵਾਲੇ ਕਿਸਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਹੜ ਆਉਣ ਕਾਰਨ ਸਾਡੇ ਖੇਤਾਂ ਵਿੱਚ 5 ਫੁੱਟ ਤੋ ਉੱਪਰ ਰੇਤਾ ਚੜ ਗਿਆ, ਕਮਰੇ ਵਿੱਚ ਦੱਬੇ ਗਏ ਹਨ ਅਤੇ ਬੋਰ ਵੀ ਖਰਾਬ ਹੋ ਗਿਆ। ਸਾਡੇ ਕੋਲ ਇਹੀ ਜਮੀਨ ਹੈ। ਅਸੀ ਰੋਟੀ ਖਾਣ ਤੋਂ ਆਤਰ ਹੋ ਗਏ ਆ ! ਸਾਡਾ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ। ਸਾਡੀਆਂ ਦੋ ਫਸਲਾ ਬਰਾਬਦ ਹੋ ਚੁੱਕੀਆ ਹਨ। ਸਾਡੇ ਕੋਲ ਕੁਝ ਵੀ ਨਹੀ ਬਚਿਆ।
ਸਮਾਜ ਸੇਵੀ ਵੀਰਾ ਨੂੰ ਅਪੀਲ : ਕਿਸਾਨ ਨੇ ਕਿਹਾ ਕਿ ਅਸੀ ਸਮਾਜ ਸੇਵੀ ਵੀਰਾਂ ਨੂੰ ਅਪੀਲ ਕਰਦੇ ਆ ਕਿ ਸਾਡੇ ਖੇਤ ਵਿੱਚੋਂ ਰੇਤਾ ਚੁੱਕਣ ਲਈ ਮੱਦਦ ਕੀਤੀ ਜਾਵੇ। ਸਾਡੇ ਕੋਲ ਟਰੈਕਟਰ ਵਿੱਚ ਤੇਲ ਪਵਾਉਣ ਲਈ ਵੀ ਪੈਸੇ ਨਹੀਂ ਹਨ। ਅਸੀ ਕੀ ਕੰਮ ਕਰੀਏ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਨਾ ਕੋਈ ਮਦਦ ਕੀਤੀ ਗਈ ਆ। ਜੇ ਰੇਤ ਨਾ ਚੁੱਕੀ ਗਈ ਤਾਂ ਅਸੀ ਇਸ ਵਾਰ ਦੀ ਫਸਲ ਵੀ ਨਹੀਂ ਬੀਜ ਸਕਾਂਗੇ। ਸਾਡੇ ਨੇੜੇ ਕਾਫੀ ਲੋਕਾਂ ਨੇ ਜਮੀਨ ਆਪਣੀ ਰੇਤ ਚੁੱਕ ਕੇ ਬਣਾ ਲਈ ਪਰ ਸਾਡੇ ਕੋਲ ਪੈਸੇ ਨਾ ਹੋਣ ਕਰਕੇ ਕੁਝ ਵੀ ਨਹੀ ਹੋ ਸਕਦਾ। ਅਸੀ ਐਨ.ਆਰ.ਆਈ. ਵੀਰਾ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੀ ਮੱਦਦ ਕੀਤੀ ਜਾਵੇ।
- ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼; ਕਰੀਬ 15 ਕਰੋੜ ਤੋਂ ਵੱਧ ਦੀ ਹੈਰੋਇਨ ਅਤੇ ਆਈਸ ਜ਼ਬਤ, ਤਸਕਰ ਵੀ ਗ੍ਰਿਫ਼ਤਾਰ - Amritsar police arreste traffickers
- ਕਿਸਾਨਾਂ ਨੇ ਘੇਰੇ ਆਪ ਉਮੀਦਵਾਰ ਕਰਮਜੀਤ ਅਨਮੋਲ ਤੇ ਹਲਕਾ ਵਿਧਾਇਕ ਗੁਰਦਿੱਤ ਸੇਖੋਂ, ਸੁਣੋ ਸਵਾਲ-ਜਵਾਬ - Farmers And Leaders
- ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਫਿਰੋਜ਼ਪੁਰ ਪਹੁੰਚੇ ਸ਼ੇਰ ਸਿੰਘ ਘੁਬਾਇਆ, ਕਿਹਾ- ਹਲਕੇ 'ਚ ਪਹਿਲ ਦੇ ਅਧਾਰ 'ਤੇ ਕਰਾਏ ਜਾਣਗੇ ਕੰਮ - Sher Singh Ghubaya in Ferozepur