ਲੁਧਿਆਣਾ: ਲੁਧਿਆਣਾ ਦੀ ਧੂਰੀ ਲਾਈਨ ਨੇੜੇ ਆਰਥਿਕ ਤੰਗੀ ਤੋਂ ਪਰੇਸ਼ਾਨ ਇੱਕ ਵਿਅਕਤੀ ਨੇ ਆਪਣੇ ਪਰਿਵਾਰ ਸਮੇਤ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ 9 ਸਾਲ ਦਾ ਬੇਟਾ ਸ਼ਾਮਲ ਸੀ। ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟਰੇਨ ਦੇ ਪਾਇਲਟ ਨੇ ਘਟਨਾ ਦੀ ਸੂਚਨਾ ਨੇੜਲੇ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਦਿੱਤੀ।
ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ: ਲੁਧਿਆਣਾ ਜੀਆਰਪੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਤਿੰਨੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਜਿਨ੍ਹਾਂ ਦੀ ਪਛਾਣ ਸੁਖਪਾਲ ਸਿੰਘ (32), ਉਸ ਦੀ ਪਤਨੀ ਸੁਖਦੀਪ ਕੌਰ (30) ਅਤੇ ਪੁੱਤਰ ਬਲਜੀਤ ਸਿੰਘ (9) ਵਾਸੀ ਪਿੰਡ ਘੁੰਗਰਾਣਾ ਵਜੋਂ ਹੋਈ ਹੈ। ਥਾਣਾ ਜੀਆਰਪੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ 'ਚ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਹਨ।
ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ: ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਦੀ ਹੈ। ਇਹ ਹਾਦਸਾ ਟਰੇਨ ਨੰਬਰ 14654 ਅੰਮ੍ਰਿਤਸਰ ਹਿਸਾਰ ਟਰੇਨ ਨਾਲ ਵਾਪਰਿਆ। ਜਾਣਕਾਰੀ ਅਨੁਸਾਰ ਤਿੰਨਾਂ ਵਿਅਕਤੀਆਂ ਨੇ ਅਹਿਮਦਗੜ੍ਹ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਘੁੰਗਰਾਣਾ ਨੇੜੇ ਰੇਲਵੇ ਲਾਈਨ 'ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਕੰਮ ਦੇ ਬਦਲੇ ਕਈ ਲੋਕਾਂ ਤੋਂ ਪੈਸੇ ਲੈਣੇ ਸਨ: ਜਾਣਕਾਰੀ ਮੁਤਾਬਿਕ ਮ੍ਰਿਤਕ ਸੁਖਪਾਲ ਸਿੰਘ ਲਿਫਟਾਂ ਲਗਾਉਣ ਦਾ ਕੰਮ ਕਰਦਾ ਸੀ। ਉਸ ਨੇ ਆਪਣੇ ਕੰਮ ਦੇ ਬਦਲੇ ਕਈ ਲੋਕਾਂ ਤੋਂ ਪੈਸੇ ਲੈਣੇ ਸਨ ਪਰ ਉਸ ਨੂੰ ਪੈਸੇ ਨਹੀਂ ਮਿਲ ਰਹੇ ਸਨ। ਅਜਿਹੇ 'ਚ ਉਸ ਦਾ ਉਕਤ ਲੋਕਾਂ ਨਾਲ ਕਈ ਵਾਰ ਵਿਵਾਦ ਹੋਇਆ। ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਹੁਣ ਉਸ ਨੇ ਪਰਿਵਾਰ ਸਮੇਤ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
- ਮੀਂਹ 'ਚ ਮਕਾਨ ਡਿੱਗਣ ਨਾਲ 4 ਸਾਲ ਦੇ ਬੱਚੇ ਦੀ ਮੌਤ, ਵਾਲਮੀਕੀ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ - Death of 4 year old child
- ਮੈਡੀਕਲ ਕਾਲਜਾਂ 'ਚ NRI ਕੋਟੇ ਲਈ ਬਦਲੇ ਨਿਯਮ, ਖਾਲੀ ਰਹਿੰਦੀਆਂ ਸੀਟਾਂ ਕਾਰਨ ਕੀਤੇ ਵੱਡੇ ਬਦਲਾਅ - NRI quota in medical College
- ਫਾਇਰਿੰਗ ਕੇਸ ਦੇ ਮੁਲਜ਼ਮ ਨੇ ਹੱਥਕੜੀ ਸਣੇ ਭੱਜਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਗੋਲੀ ਮਾਰ ਕੇ ਕੀਤਾ ਕਾਬੂ - accused was shot and arrested