ETV Bharat / state

ਲੁਟੇਰਿਆਂ ਵੱਲੋਂ ਦੁਕਾਨਦਾਰ ਉੱਤੇ ਹਮਲਾ, ਦੁਕਾਨਦਾਰ ਨੇ ਵਿਖਾਈ ਦਲੇਰੀ, ਦੇਖੋ ਵੀਡੀਓ - failed attempt to rob a mobile - FAILED ATTEMPT TO ROB A MOBILE

ਲੁਧਿਆਣਾ ਵਿੱਚ ਮੋਬਾਇਲ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਆਏ ਲੁਟੇਰਿਆਂ ਦੇ ਮਨਸੂਬੇ ਦੁਕਾਨਦਾਰ ਦੀ ਦਲੇਰੀ ਨੇ ਪਸਤ ਕਰ ਦਿੱਤੇ। ਪੂਰਾ ਘਟਨਾਕ੍ਰਮ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਅੰਦਰ ਕੈਦ ਹੋ ਗਿਆ।

A failed attempt to rob a mobile shop by robbers in Ludhiana
ਲੁਧਿਆਣਾ ਵਿੱਚ ਲੁਟੇਰਿਆਂ ਵੱਲੋਂ ਦੁਕਾਨਦਾਰ ਉੱਤੇ ਹਮਲਾ
author img

By ETV Bharat Punjabi Team

Published : Apr 27, 2024, 12:41 PM IST

ਵੀਡੀਓ ਵਾਇਰਲ

ਲੁਧਿਆਣਾ: ਲੁਟੇਰਿਆਂ ਵੱਲੋਂ ਇੱਕ ਮੋਬਾਇਲ ਦੀ ਦੁਕਾਨ ਤੇ ਲੁੱਟ ਦੇ ਇਰਾਦੇ ਦੇ ਨਾਲ ਪਹਿਲਾਂ ਗ੍ਰਾਹਕ ਬਣ ਕੇ ਸਮਾਨ ਚੈੱਕ ਕੀਤਾ ਉਸ ਤੋਂ ਬਾਅਦ ਅਚਾਨਕ ਹੀ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ ਪਰ ਦੁਕਾਨਦਾਰ ਨੇ ਬੜੀ ਬਹਾਦਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਹਨਾਂ ਵਿੱਚੋਂ ਇੱਕ ਨੂੰ ਮੌਕੇ ਤੇ ਕਾਬੂ ਕਰ ਲਿਆ। ਜਦੋਂ ਕਿ ਇੱਕ ਭੱਜਣ ਵਿੱਚ ਕਾਮਯਾਬ ਰਿਹਾ ਅਤੇ ਇਹ ਸਭ ਕੁਝ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ।

ਤਸਵੀਰਾਂ ਵਾਇਰਲ: ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੁਕਾਨਦਾਰ ਲੁਟੇਰਿਆ ਦੇ ਨਾਲ ਮੁਕਾਬਲਾ ਕਰਦਾ ਦਿਖਾਈ ਦੇ ਰਿਹਾ ਹੈ। ਜਦੋਂ ਲੁਟੇਰੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦੀ ਮਦਦ ਲਈ ਨੇੜੇ ਤੇੜੇ ਦੇ ਕੁਝ ਲੋਕ ਵੀ ਆ ਜਾਂਦੇ ਹਨ ਅਤੇ ਇੱਕ ਲੁਟੇਰੇ ਨੂੰ ਮੌਕੇ ਤੇ ਦਬੋਚ ਲਿਆ ਜਾਂਦਾ ਹੈ। ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਦੁਕਾਨਦਾਰ ਉੱਤੇ ਡੰਡੇ ਨਾਲ ਹਮਲਾ: ਵੀਡੀਓ ਦੇ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਪਹਿਲਾਂ ਦੁਕਾਨ ਉੱਤੇ ਆਉਂਦੇ ਹਨ ਅਤੇ ਇਹਨਾਂ ਦੋਵਾਂ ਵੱਲੋਂ ਹੀ ਮੂੰਹ ਉੱਤੇ ਕੱਪੜੇ ਲਪੇਟੇ ਹੁੰਦੇ ਹਨ। ਜਿਸ ਤੋਂ ਬਾਅਦ ਇਹ ਲੁਟੇਰੇ ਦੁਕਾਨਦਾਰ ਨੂੰ ਮੋਬਾਈਲ ਦਿਖਾਉਣ ਲਈ ਕਹਿੰਦੇ ਹਨ ਅਤੇ ਦੁਕਾਨਦਾਰ ਉਹਨਾਂ ਨੂੰ ਮੋਬਾਈਲ ਦਿਖਾਉਂਦਾ ਹੈ। ਮੋਬਾਇਲ ਦਿਖਾਉਣ ਤੋਂ ਬਾਅਦ ਜਿਵੇਂ ਹੀ ਦੁਕਾਨਦਾਰ ਆਪਣਾ ਮੂੰਹ ਪਿੱਛੇ ਕਰਦਾ ਹੈ ਤਾਂ ਇਹਨਾਂ ਵਿੱਚੋਂ ਇੱਕ ਦੁਕਾਨਦਾਰ ਉੱਤੇ ਡੰਡੇ ਨਾਲ ਹਮਲਾ ਕਰਦਾ ਹੈ ਅਤੇ ਇਸ ਦੌਰਾਨ ਉਸਦਾ ਡੰਡਾ ਹੇਠਾਂ ਡਿੱਗ ਜਾਂਦਾ ਹੈ।

ਇੱਕ ਲੁਟੇਰਾ ਕਾਬੂ: ਇਸ ਦੌਰਾਨ ਦੁਕਾਨਦਾਰ ਨੂੰ ਮੌਕਾ ਮਿਲ ਜਾਂਦਾ ਹੈ। ਪਹਿਲਾਂ ਉਹ ਉਹਨਾਂ ਨੂੰ ਧੱਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਾਊਂਟਰ ਦੇ ਅੰਦਰ ਆ ਕੇ ਇੱਕ ਲੁਟੇਰਾ ਉਸ ਉੱਤੇ ਫਿਰ ਡੰਡਿਆਂ ਨਾਲ ਹਮਲਾ ਕਰਦਾ ਹੈ। ਜਿਸ ਤੋਂ ਬਾਅਦ ਦੁਕਾਨਦਾਰ ਵੀ ਇਹਨਾਂ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ ਅਤੇ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਕ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ। ਜਦੋਂ ਕਿ ਦੂਜੇ ਨੂੰ ਦੁਕਨਦਾਰ ਫੜ ਲੈਂਦਾ ਹੈ ਮੌਕੇ ਅਤੇ ਨੇੜੇ ਦੇ ਲੋਕ ਵੀ ਉਸ ਦੀ ਮਦਦ ਕਰਦੇ ਹਨ ਅਤੇ ਲੁਟੇਰੇ ਨੂੰ ਫੜ ਲੈਂਦੇ ਹਨ। ਪੂਰੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਕਾਬੂ ਕੀਤੇ ਹੋਏ ਲੁਟੇਰੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.