ETV Bharat / state

ਵਿਦੇਸ਼ 'ਚ ਇੱਕ ਹੋਰ ਪੰਜਾਬੀ ਦੀ ਹੋਈ ਮੌਤ, ਰੋਜ਼ੀ ਰੋਟੀ ਕਮਾਉਣ ਛੱਡਿਆ ਸੀ ਆਪਣਾ ਘਰ - YOUTH DIED ABROAD DUBAI

ਗੁਰਦਾਸਪੁਰ ਦੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ 39 ਸਾਲਾਂ ਨੌਜਵਾਨ ਸੁਖਵਿੰਦਰ ਸਿੰਘ ਦੀ ਵਿਦੇਸ਼ ਦੁਬਈ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।

YOUTH DIED ABROAD DUBAI
ਵਿਦੇਸ਼ 'ਚ ਇੱਕ ਹੋਰ ਪੰਜਾਬੀ ਦੀ ਹੋਈ ਮੌਤ (ETV Bharat (ਪੱਤਰਕਾਰ , ਗੁਰਦਾਸਪੁਰ))
author img

By ETV Bharat Punjabi Team

Published : Oct 22, 2024, 1:40 PM IST

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ 39 ਸਾਲਾਂ ਨੌਜਵਾਨ ਸੁਖਵਿੰਦਰ ਸਿੰਘ ਦੀ ਵਿਦੇਸ਼ ਦੁਬਈ ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੁਖਵਿੰਦਰ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਅਤੇ ਰੋਜ਼ੀ ਰੋਟੀ ਕਮਾਉਣ ਲਈ ਕਰੀਬ 14 ਮਹੀਨੇ ਪਹਿਲਾਂ ਹੀ ਸ਼ਾਰਜਾਹ ਦੁਬਈ ਗਿਆ ਸੀ ਜਿੱਥੇ ਉਸਦੀ ਅੱਜ ਅਚਾਨਕ ਮੌਤ ਹੋ ਗਈ ਹੈ।

ਵਿਦੇਸ਼ 'ਚ ਇੱਕ ਹੋਰ ਪੰਜਾਬੀ ਦੀ ਹੋਈ ਮੌਤ (ETV Bharat (ਪੱਤਰਕਾਰ , ਗੁਰਦਾਸਪੁਰ))

ਸੁਖਵਿੰਦਰ ਸਿੰਘ ਸਿੰਘ ਨੂੰ ਖੂਨ ਦੀ ਉਲਟੀ ਆਈ

ਪਰਿਵਾਰਿਕ ਮੈਂਬਰਾਂ ਦਾ ਪਿੱਛੇ ਬੁਰਾ ਹਾਲ ਹੈ ਅਤੇ ਪ੍ਰਸ਼ਾਸਨ ਅਤੇ ਸਰਕਾਰਾ ਤੋਂ ਮੰਗ ਕਰ ਰਹੇ ਹਨ ਕਿ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਦੀ ਪਤਨੀ ਅਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਵੇਰੇ ਫੋਨ ਆਇਆ ਸੀ ਕਿ ਸੁਖਵਿੰਦਰ ਸਿੰਘ ਸਿੰਘ ਨੂੰ ਖੂਨ ਦੀ ਉਲਟੀ ਆਈ ਹੈ ਅਤੇ ਜਿਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ।

ਪਰਿਵਾਰ ਦਾ ਰੋ - ਰੋ ਬੁਰਾ ਹਾਲ

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ ,ਪਤਨੀ ਅਤੇ ਵਿਧਵਾ ਮਾਂ ਨੂੰ ਛੱਡ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਇੱਕ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਸੀ ਅਤੇ ਰੋਜ਼ੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਹੋਇਆ ਸੀ ਜਿਸਦੀ ਅੱਜ ਅਚਾਨਕ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਛੇਤੀ ਤੋਂ ਛੇਤੀ ਭਾਰਤ ਲਿਆਂਦੀ ਜਾਵੇ ਤਾਂ ਜੋ ਪਰਿਵਾਰਿਕ ਮੈਂਬਰ ਉਸਦਾ ਰਸਮਾਂ ਅਨੁਸਾਰ ਸੰਸਕਾਰ ਕਰ ਸਕੀਏ।

ਪੰਜਾਬ ਸਰਕਾਰ ਮਾਲੀ ਸਹਾਇਤਾ ਦੀ ਮੰਗ

ਪਰਿਵਾਰ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਦੇ ਦੋ ਛੋਟੇ ਬੱਚੇ ਹਨ ਉਨ੍ਹਾਂ ਦੀ ਅਗਲੇਰੀ ਜਿੰਦਗੀ ਬਾਰੇ ਸੋਚਦਿਆ ਪੰਜਾਬ ਸਰਕਾਰ ਮਾਲੀ ਸਹਾਇਤਾ ਦੀ ਵੀ ਮੰਗ ਕੀਤੀ ਹੈ ਤਾਂ ਕਿ ਉਹ ਚੰਗੀ ਪੜਾਈ ਲਿਖਾਈ ਕਰ ਅੱਗੇ ਦੀ ਜਿੰਦਗੀ ਬਤੀਤ ਕਰ ਸਕਣ। ਦੱਸ ਦੇਈਏ ਕਿ ਇਸ ਘਟਨਾ ਨਾਲ ਪੂਰੇ ਪਰਿਵਾਰ ਦਾ ਰੋ - ਰੋ ਬੁਰਾ ਹਾਲ ਹੈ। ਇਸ ਦੁੱਖਦਾਈ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.