ਸੰਗਰੂਰ: ਪੰਜਾਬ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋ ਦਿਨ ਇਹ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਚੀਮਾ ਤੋਂ ਜਿੱਥੇ ਕਿ ਇੱਕ ਬੋਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ ਖਤਮ ਹੋ ਗਿਆ ਹੈ।
ਮਾਪਿਆਂ ਨੇ ਕੀਤੀ ਅਪੀਲ: ਜਦੋਂ ਇਸ ਦੇ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਜ ਦੇ ਨਾਲ ਮਰ ਗਿਆ ਹੈ। ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਗਲਤ ਸੰਗਤ ਕਾਰਨ ਉਹ ਨਸ਼ਾ ਕਰਨ ਲੱਗ ਗਿਆ, ਜਿਸ ਤੋਂ ਬਾਅਦ ਨਸ਼ਾ ਕਰਨ ਕਾਰਨ ਉਸ ਦੀ ਮੌਤ ਹੋ ਗਈ। ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਇਸ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। ਉੱਥੇ ਹੀ ਨੌਜਵਾਨ ਦੀ ਮਾਤਾ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਕੈਬਿਨਟ ਮੰਤਰੀ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਇਸਦੇ ਲਈ ਕੁਝ ਕੀਤਾ ਜਾਵੇ ਪਰ ਹੁਣ ਤੱਕ ਦੇਖਣ ਵਿੱਚ ਆਇਆ ਹੈ ਕੋਈ ਪੁਲਿਸ ਅਤੇ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਖ਼ਿਲਾਫ਼ ਠੋਸ ਕਦਮ ਨਹੀਂ ਚੁੱਕ ਰਹੀਆਂ।
- ਟਿਕਟ ਮਿਲਣ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ, ਵਿਰੋਧੀਆਂ 'ਤੇ ਕੱਸੇ ਤੰਜ - Harsimrat Kaur Badal
- 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਦਾ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਉੱਤੇ ਤੰਜ, ਕਿਹਾ-ਲੰਬੀ ਜਿਹਾ ਹੀ ਹੋਵੇਗਾ ਇਸ ਵਾਰ ਬਦਲ ਪਰਿਵਾਰ ਦਾ ਹਸ਼ਰ - Gurmeet Khudian on Harsimrat
- ਅੰਮ੍ਰਿਤਸਰ 'ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, ਕੁਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਆਇਆ ਸੀ ਬਾਹਰ - Youth shot dead in Amritsar
ਅਜ਼ਾਦ ਉਮੀਦਵਾਰ ਦਾ ਤੰਜ: ਦੂਜੇ ਪਾਸੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਖੜੇ ਹੋਏ ਬਲਵਿੰਦਰ ਸੇਖੋ ਨੇ ਕਿਹਾ ਕਿ ਇਹ ਇੱਕ ਤਰਾਸਦੀ ਹੈ। ਹੁਣ ਵੀ ਨਸ਼ੇ ਦਾ ਮੁੱਦਾ ਜਿਉਂ ਦਾ ਤਿਉਂ ਬਰਕਰਾਰ ਹੈ। ਸੱਤਾਧਾਰੀ ਪਾਰਟੀ ਦਾ ਵਾਅਦਾ ਸੀ ਕਿ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰ ਦੇਣਗੇ ਪਰ ਹੁਣ ਦੇਖਣ ਨੂੰ ਮਿਲ ਰਿਹਾ ਕਿ ਹਰ ਦਿਨ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ। ਇਹ ਨੌਜਵਾਨ ਜੋ ਕਿ ਬਾਕਸਿੰਗ ਦਾ ਚੰਗਾ ਖਿਡਾਰੀ ਸੀ ਉਹ ਵੀ ਨਸ਼ੇ ਕਾਰਨ ਮਰ ਗਿਆ ਜੋ ਕਿ ਇੱਕ ਵੱਡਾ ਸਵਾਲ ਹੈ। ਪੁਲਿਸ ਨੂੰ ਸਭ ਪਤਾ ਹੁੰਦੇ ਹੋਏ ਵੀ ਉਹ ਕਾਰਵਾਈ ਨਹੀਂ ਕਰਦੀ ਅਤੇ ਇਸ ਕੇਸ ਵਿੱਚ ਵੀ ਸਾਫ ਜਾਹਿਰ ਹੈ ਕਿ ਨੌਜਵਾਨ ਨੇ ਨਸ਼ੇ ਕਾਰਨ ਆਪਣੀ ਜਾਨ ਗਵਾਈ ਹੈ। ਫਿਰ ਵੀ ਪੁਲਿਸ ਇਸ ਦੀ ਤਫਤੀਸ਼ ਲਈ ਅੱਗੇ ਨਹੀਂ ਆਈ ਹੈ ਅਤੇ ਨਾ ਹੀ ਇਸ ਦੀ ਡੁੰਘਾਈ ਦੇ ਵਿੱਚ ਗਈ ਹੈ ਜੋ ਕਿ ਸ਼ਰਮਸਾਰ ਕਰਨ ਵਾਲੀ ਗੱਲ ਹੈ।