ਅੰਮ੍ਰਿਤਸਰ: ਅਕਸਰ ਦੇਖਿਆ ਜਾਂਦਾ ਹੈ ਕਿ 17 ਸਾਲ ਉਮਰ ਦੀ ਜਿੱਥੇ ਆਮ ਬੱਚੇ ਲਈ ਪੜ੍ਹਨ ਲਿਖਣ ਅਤੇ ਖੇਡਣ-ਕੁੱਦਣ ਦੀ ਹੁੰਦੀ ਹੈ, ਉੱਥੇ ਹੀ ਕਈ ਅਜਿਹੇ ਬੱਚੇ ਹੁੰਦੇ ਹਨ, ਜੋ ਕਿਸੇ ਨਾ ਕਿਸੇ ਮਜ਼ਬੂਰੀ ਕਾਰਨ ਨਿੱਕੀ ਉਮਰੇ ਵੱਡੇ ਫੈਸਲੇ ਲੈਂਦੇ ਹਨ, ਅਜਿਹੀ ਹੀ ਉਦਾਹਰਨ ਸਾਨੂੰ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲੀ ਹੈ।
ਜੀ ਹਾਂ, ਅੰਮ੍ਰਿਤਸਰ ਦੇ ਰਈਆ ਪਿੰਡ ਦੇ ਜੀਟੀ ਰੋਡ ਉਤੇ ਇੱਕ ਲੜਕੀ ਵੱਲੋਂ ਚਾਹ ਦੀ ਰੇਹੜੀ ਲਗਾਈ ਗਈ ਹੈ, ਇਸ 17 ਸਾਲਾਂ ਦੀ ਲੜਕੀ ਨੂੰ ਘਰ ਦੇ ਮਾੜੇ ਹਾਲਾਤਾਂ ਨੇ ਸੜਕ ਦੇ ਉੱਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਹੈ, ਲੜਕੀ ਦਾ ਕਹਿਣਾ ਹੈ ਕਿ ਸੋਚਿਆ ਨਹੀਂ ਸੀ ਕਿ ਅਜਿਹੇ ਹਾਲਾਤ ਵੇਖਣ ਨੂੰ ਮਿਲਣਗੇ।
ਇਸ ਮੌਕੇ ਜਦੋਂ ਅਸੀਂ ਕੋਮਲ ਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ ਪਿਤਾ ਨਸ਼ੇੜੀ ਹਨ ਅਤੇ ਸਾਨੂੰ ਛੱਡ ਕੇ ਚੱਲੇ ਗਏ ਹਨ, ਉਹ ਨਸ਼ਾ ਕਰਦੇ ਸਨ ਅਤੇ ਸਾਡੇ ਨਾਲ ਰੋਜ਼ ਕੁੱਟ ਮਾਰ ਕਰਦੇ ਸੀ, ਜਿਸਦੇ ਚੱਲਦੇ ਉਨ੍ਹਾਂ ਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਮੈਂ, ਮੇਰੀ ਮਾਂ ਅਤੇ ਮੇਰਾ ਛੋਟਾ ਭਰਾ ਸੜਕ ਉਤੇ ਆ ਗਏ।
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਸ ਨੇ ਅੱਗੇ ਕਿਹਾ ਕਿ ਫਿਰ ਮੇਰੀ ਮਾਤਾ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਸ਼ੁਰੂ ਕੀਤਾ, ਪਰ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਕੰਮ ਛੱਡਣਾ ਪਿਆ। ਫਿਰ ਮੈਂ ਸੜਕ ਉਤੇ ਚਾਹ ਲਗਾਉਣ ਦੀ ਸੋਚੀ ਅਤੇ ਇਹੀ ਕਾਰਨ ਹੈ ਕਿ ਮੈਂ ਪੜ੍ਹਾਈ ਦੇ ਨਾਲ-ਨਾਲ ਚਾਹ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ਦਾ ਨਾਂਅ ਅਸੀਂ 'ਸਤਿਗੁਰੂ ਟੀ-ਸਟਾਲ' ਰੱਖਿਆ ਹੈ।
ਆਪਣੀਆਂ ਅੱਗੇ ਦੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਿੰਨਾ ਲੋਕਾਂ ਨੇ ਸਾਡਾ ਮੁਸ਼ਕਿਲ ਸਮੇਂ ਵਿੱਚ ਮਜ਼ਾਕ ਬਣਾਇਆ ਅਤੇ ਸਾਨੂੰ ਤਾਅਨੇ-ਮਹਿਨੇ ਦਿੱਤੇ ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਲਦ ਹੀ ਪਰਮਾਤਮਾ ਨੇ ਚਾਹਿਆ ਤਾਂ ਮੇਰਾ ਆਪਣਾ ਇੱਕ ਕੈਫੇ ਹੋਏਗਾ।
- ਅਕਾਲੀ ਦਲ 'ਚ ਉੱਠੀ ਬਗਾਵਤ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਪਹਿਲੀ ਵਾਰ ਦਿੱਤਾ ਬਿਆਨ, ਸੁਣੋ ਕੀ ਕਿਹਾ... - bikram majithia target AAP
- ਨਸ਼ਾ ਛੁਡਾਊ ਕੇਂਦਰ ਦੇ ਮੁਲਾਜ਼ਮਾਂ ਦੀ ਹੜਤਾਲ, ਦਵਾਈ ਨਾ ਮਿਲਣ ਕਾਰਨ ਮਰੀਜ਼ ਹੋਏ ਡਾਹਢੇ ਪਰੇਸ਼ਾਨ - strike of the employees
- ਸਹੁੰ ਚੁੱਕ ਸਮਾਗਮ ਦੌਰਾਨ ਪਰਿਵਾਰ ਨੂੰ ਨਹੀਂ ਮਿਲ ਸਕਣਗੇ ਅੰਮ੍ਰਿਤਪਾਲ ਸਿੰਘ, ਸਾਹਮਣੇ ਆਇਆ ਵੱਡਾ ਕਾਰਨ - Amritpal Singh
ਇਸ ਦੇ ਨਾਲ ਹੀ ਇਸ ਮੌਕੇ ਸਮਾਜ ਸੇਵਕ ਅਤੇ ਪੁਲਿਸ ਅਧਿਕਾਰੀ ਦਲਜੀਤ ਸਿੰਘ ਇਸ 17 ਸਾਲ ਲੜਕੀ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੇ ਇਸ ਲੜਕੀ ਦੀ ਹੌਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਇੱਕ ਛੋਟੀ ਜਿਹੀ ਬੱਚੀ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ, ਜਿਸ ਨੇ ਪੜ੍ਹਾਈ ਦੇ ਨਾਲ-ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਕਰਨਾ ਸ਼ੁਰੂ ਕੀਤਾ ਹੈ। ਸਾਨੂੰ ਅਜਿਹੇ ਬੱਚਿਆਂ ਚੋਂ ਪ੍ਰੇਰਨਾ ਲੈਣ ਦੀ ਲੋੜ ਹੈ।
ਇਸ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਐਨਆਰਆਈ ਵੀਰਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਅੰਮ੍ਰਿਤਸਰ ਵੱਲ ਆਓ ਤਾਂ ਇਸ ਲੜਕੀ ਕੋਮਲ ਪ੍ਰੀਤ ਦੀ ਸਤਿਗੁਰੂ ਟੀ ਸਟਾਲ ਉਤੇ ਹੋ ਕੇ ਜਾਓ ਅਤੇ ਇਸਦੀ ਚਾਹ ਦਾ ਸਵਾਦ ਜ਼ਰੂਰ ਲਓ।