ETV Bharat / state

ਗੁਰੂ ਨਗਰੀ ਦੇ ਪੁੱਤ ਨੇ ਖੇਡ ਵਿੱਚ ਮਾਰੀਆਂ ਮੱਲ੍ਹਾਂ, ਨੋਟਾਂ ਦੇ ਹਾਰ ਪਾ ਕੇ ਕੀਤਾ ਖਿਡਾਰੀ ਦਾ ਕੀਤਾ ਗਿਆ ਸਵਾਗਤ - 14 year old won the bronze medal

14-year-old Won Bronze Medal: ਅੰਮ੍ਰਿਤਸਰ ਦੇ ਲਖਨਊ ਦੇ ਵਿੱਚ ਹੋਈ 41ਵੀਂ ਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ ਅਤੇ 27ਵੀਂ ਨੈਸ਼ਨਲ ਪੂਮਸਏ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਸਰਹੱਦੀ ਖੇਤਰ ਰਾਜਾਸਾਂਸੀ ਦੇ ਪਿੰਡ ਕੁੱਕੜਾਂਵਾਲਾ ਦੇ 14 ਸਾਲਾਂ ਨੌਜਵਾਨ ਨੇ ਬਰਾਉਂਜ ਮੈਡਲ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਪੜ੍ਹੋ ਪੂਰੀ ਖਬਰ...

14-year-old won the bronze medal
ਅਪਾਹਜ ਪਿਤਾ ਦੇ ਪੁੱਤ ਨੇ ਖੇਡ ਵਿੱਚ ਕਰਵਾਈ ਬੱਲੇ ਬੱਲੇ (Etv Bharat Amritsar)
author img

By ETV Bharat Punjabi Team

Published : Jul 7, 2024, 12:05 PM IST

ਅਪਾਹਜ ਪਿਤਾ ਦੇ ਪੁੱਤ ਨੇ ਖੇਡ ਵਿੱਚ ਕਰਵਾਈ ਬੱਲੇ ਬੱਲੇ (Etv Bharat Amritsar)

ਅੰਮ੍ਰਿਤਸਰ: ਲਖਨਊ ਦੇ ਵਿੱਚ ਹੋਈ 41ਵੀਂ ਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ ਅਤੇ 27ਵੀਂ ਨੈਸ਼ਨਲ ਪੂਮਸਏ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਸਰਹੱਦੀ ਖੇਤਰ ਰਾਜਾਸਾਂਸੀ ਦੇ ਪਿੰਡ ਕੁੱਕੜਾਂਵਾਲਾ ਦੇ 14 ਸਾਲਾਂ ਨੌਜਵਾਨ ਗੁਰਪ੍ਰਤਾਪ ਸਿੰਘ ਨੇ ਬਰਾਉਂਜ ਮੈਡਲ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਘਰ ਪਹੁੰਚਣ ਤੇ ਨੌਜਵਾਨ ਗੁਰਪ੍ਰਤਾਪ ਸਿੰਘ ਦਾ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਹੀ ਨੌਜਵਾਨ ਦਾ ਮੂੰਹ ਮਿੱਠਾ ਕਰਵਾ ਕੇ ਨੋਟਾਂ ਦੇ ਹਾਰ ਪਾ ਕੇ ਉਸਦਾ ਹੌਂਸਲਾ ਅਫਜ਼ਾਈ ਕੀਤੀ ਗਈ ਹੈ।

ਪੰਜਾਬ ਦੇ ਨੌਜਵਾਨਾਂ ਨੂੰ ਅਪੀਲ: ਇਸ ਮੌਕੇ ਨੌਜਵਾਨ ਦੇ ਪਿਤਾ ਗੁਰਮੀਤ ਸਿੰਘ, ਭੈਣ ਮਨਰੂਪ ਕੌਰ, ਦਾਦਾ ਗੁਰਮੇਜ਼ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਗੁਰਪ੍ਰਤਾਪ ਸਿੰਘ ਨੇ ਮੈਡਲ ਜਿੱਤ ਕੇ ਉਨ੍ਹਾਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨ।

ਪਰਿਵਾਰ ਦਾ ਨਾਮ ਕੀਤਾ ਰੌਸ਼ਨ: ਇਸ ਮੌਕੇ ਨੌਜਵਾਨ ਦੇ ਦਾਦਾ ਗੁਰਮੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਪੋਤਰਾ ਅੱਜ ਮੈਡਲ ਲੈ ਕੇ ਘਰ ਪਹੁੰਚਿਆ ਹੈ। ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਪੁੱਤ ਨੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਚਾਚੇ ਤਾਏ ਦੇ ਭਰਾ ਖੇਡਾਂ ਵੱਲ ਰੂਚੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਵੀ ਇੱਕ ਦਿਨ ਮੈਡਲ ਲੈ ਕੇ ਇਸ ਘਰ ਵਿੱਚ ਆਉਣ।

ਨੌਜਵਾਨਾਂ ਨੂੰ ਖੇਡਾਂ ਵੱਲ ਰੁਚੀ ਰੱਖਣ ਦੀ ਅਪੀਲ: ਇਸ ਮੌਕੇ ਗੁਰਪ੍ਰਤਾਪ ਸਿੰਘ ਦੇ ਕੋਚ ਲਖਵੀਰ ਸਿੰਘ ਅਤੇ ਟ੍ਰੇਨਰ ਇਸ਼ਮੀਤ ਕੌਰ ਨੇ ਦੱਸਿਆ ਕਿ ਇਸ ਨੌਜਵਾਨ ਦੀ ਬਹੁਤ ਜਿਆਦਾ ਮਿਹਨਤ ਹੈ। ਜਿਸ ਦੇ ਚਲਦੇ ਹੀ ਇਸ ਵੱਲੋਂ ਅੱਜ ਇਹ ਮੈਡਲ ਜਿੱਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਖਿਡਾਰੀ ਪੁੱਤ ਅੱਜ ਉਨ੍ਹਾਂ ਦਾ ਨਾਮ ਰੌਸ਼ਨ ਕਰਕੇ ਮੈਡਲ ਜਿੱਤ ਕੇ ਘਰ ਪਰਤਿਆ ਹੈ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੇਡਾਂ ਵੱਲ ਆਪਣੀ ਰੁਚੀ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਖਿਡਾਰੀਆਂ ਦੀ ਮਲੀ ਮਦਦ ਦੇ ਲਈ ਸਰਕਾਰ ਕੋਲ ਅਤੇ ਖੇਡਾਂ ਵਿੱਚ ਹੋਣਹਾਰ ਬੱਚਿਆਂ ਦੀਆਂ ਸਕੂਲ ਵਿੱਚ ਫੀਸਾਂ ਮਾਫ ਕਰਨ ਲਈ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.