ETV Bharat / state

ਮੋਗਾ 'ਚ 10 ਸਾਲਾ ਬੱਚੀ ਦੀ ਗੋਲੀ ਲੱਗਣ ਨਾਲ ਹੋਈ ਮੌਤ, ਅਲਮਾਰੀ 'ਚ ਪਈ ਰਿਵਾਲਵਰ ਨਾਲ ਚੱਲੀ ਸੀ ਗੋਲੀ - 10 YEAR OLD GIRL DIED

ਮੋਗਾ ਵਿਖੇ ਇੱਕ ਦੱਸ ਸਾਲ ਦੀ ਬੱਚੀ ਦੀ ਉਸ ਦੇ ਦਾਦੇ ਦੀ ਰਿਵਾਲਵਰ ਨਾਲ ਗੋਲੀ ਚੱਲਣ ਕਾਰਨ ਮੌਤ ਹੋ ਗਈ। ਪੁਲਿਸ ਜਾਂਚ 'ਚ ਹੋਇਆ ਸਾਫ।

GIRL DIED SHOT WITH REVOLVER
ਮੋਗਾ 'ਚ 10 ਸਾਲਾ ਬੱਚੀ ਦੀ ਗੋਲੀ ਲੱਗਣ ਨਾਲ ਹੋਈ ਮੌਤ, ਅਲਮਾਰੀ 'ਚ ਪਈ ਰਿਵਾਲਵਰ ਨਾਲ ਚੱਲੀ ਸੀ ਗੋਲੀ (ETV Bharat (ਮੋਗਾ ਪੱਤਰਕਾਰ))
author img

By ETV Bharat Punjabi Team

Published : Nov 16, 2024, 5:00 PM IST

ਮੋਗਾ : ਪੰਜਾਬ ਦੇ ਮੋਗਾ ਦੇ ਨਜ਼ਦੀਕ ਪਿੰਡ ਲੰਡੇਕੇ ਵਿਖੇ ਇੱਕ ਛੋਟੀ ਜਿਹੀ ਗਲਤੀ ਨਾਲ 10 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੇ ਗਈ। ਮਿਲੀ ਜਾਣਕਾਰੀ ਮੁਤਾਬਿਕ ਅਲਮਾਰੀ 'ਚੋਂ ਕੱਪੜੇ ਕੱਢਦੇ ਸਮੇਂ ਗੋਲੀ ਚੱਲ ਗਈ ਤਾਂ ਮੌਕੇ 'ਤੇ ਬੱਚੀ ਦੀ ਮੌਤ ਹੋ ਗਈ। ਮਾਮਲੇ ਸੰਬੰਧੀ ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸ ਦੇਈਏ ਕਿ ਮ੍ਰਿਤਕ ਲੜਕੀ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ।

ਮੋਗਾ 'ਚ 10 ਸਾਲਾ ਬੱਚੀ ਦੀ ਗੋਲੀ ਲੱਗਣ ਨਾਲ ਹੋਈ ਮੌਤ (ETV Bharat (ਮੋਗਾ ਪੱਤਰਕਾਰ))

ਦਾਦੇ ਦੀ ਰਿਵਾਲਰ ਤੋਂ ਚੱਲੀ ਗੋਲੀ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਰੀਤ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਯਾਨੀ ਕਿ ਮ੍ਰਿਤਕ ਬੱਚੀ ਦੇ ਦਾਦਾ ਦੀ ਰਿਵਾਲਰ ਸੀ ਜੋ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅਲਮਾਰੀ 'ਚ ਰੱਖੀ ਹੋਈ ਸੀ। ਜਦੋਂ ਮਨਰੀਤ ਆਪਣੇ ਕੱਪੜੇ ਬਦਲਣ ਲਈ ਗਈ ਤਾਂ ਉਸ ਨੇ ਅਲਮਾਰੀ ਵਿਚੋਂ ਰਿਵਾਲਵਰ ਚੁੱਕ ਲਿਆ ਅਤੇ ਗਲਤੀ ਨਾਲ ਅਚਾਨਕ ਗੋਲੀ ਚੱਲ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇਕੇ ਦੀ ਰਹਿਣ ਵਾਲੀ ਮਨਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਦੀ ਆਪਣੇ ਦਾਦੇ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਮਨਰੀਤ ਅਲਮਾਰੀ 'ਚੋਂ ਕੱਪੜੇ ਕੱਢ ਰਹੀ ਸੀ ਕਿ ਉਸ ਨੇ ਅਚਾਨਕ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.