ETV Bharat / state

ਪੰਜਾਬ ਪੁਲਿਸ ਅੰਦਰ ਵੱਡਾ ਫੇਰਬਦਲ, 9 ਐੱਸਪੀ ਪੱਧਰ ਦੇ ਅਧਿਕਾਰੀ ਇੱਧਰੋਂ-ਉੱਧਰ, 210 ਡੀਐੱਸਪੀ ਵੀ ਕੀਤੇ ਤਬਦੀਲ - PUNJAB POLICE TRANSFERS - PUNJAB POLICE TRANSFERS

ਪੰਜਾਬ ਪੁਲਿਸ ਅੰਦਰ ਵੱਡਾ ਫੇਰਬਦਲ ਅਜ਼ਾਦੀ ਦਿਹਾੜੇ ਦੇ ਤੁਰੰਤ ਬਾਅਦ ਕੀਤਾ ਗਿਆ ਹੈ। 9 ਐੱਸਪੀ ਅਤੇ 210 ਡੀਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਤਬਦੀਲ ਕਰ ਦਿੱਤਾ ਗਿਆ ਹੈ।

PUNJAB POLICE TRANSFERS
ਪੰਜਾਬ ਪੁਲਿਸ ਅੰਦਰ ਵੱਡਾ ਫੇਰਬਦਲ (ETV BHARAT PUNJAB)
author img

By ETV Bharat Punjabi Team

Published : Aug 16, 2024, 6:11 PM IST

Updated : Aug 16, 2024, 7:15 PM IST

ਚੰਡੀਗੜ੍ਹ: ਅਜ਼ਾਦੀ ਦਿਹਾੜੇ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਅੰਦਰ ਵੀ ਹਲਚਲ ਵੇਖਣ ਨੂੰ ਮਿਲੀ ਹੈ। ਪੁਲਿਸ ਮਹਿਕਮੇ ਅੰਦਰ ਇਸ ਸਾਲ ਦਾ ਸਭ ਤੋਂ ਵੱਡੇ ਫੇਰਬਦਲ ਵੇਖਣ ਨੂੰ ਮਿਲਿਆ ਹੈ। ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਉੱਤੇ ਕੀਤੇ ਗਏ ਤਬਾਦਲਿਆਂ ਵਿੱਚ ਜਿੱਥੇ 210 ਡੀਐੱਸਪੀ ਰੈਂਕ ਦੇ ਅਧਿਕਾਰੀ ਤਬਦੀਲ ਕੀਤੇ ਗਏ ਹਨ ਉੱਥੇ ਹੀ 9 ਐੱਸਪੀਆਂ ਨੂੰ ਵੀ ਇੱਧਰੋਂ-ਉੱਧਰ ਬਦਲਿਆ ਗਿਆ ਹੈ, ਇਨ੍ਹਾਂ ਤਬਾਦਲਿਆਂ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

officers of Punjab Police have been transferred
9 ਐੱਸਪੀ,210 ਡੀਐੱਸਪੀ ਤਬਦੀਲ (ETV BHARAT PUNJAB)

ਇਨ੍ਹਾਂ ਜ਼ਿਲ੍ਹਿਆਂ ਦੇ ਅਫਸਰ ਹੋਏ ਤਬਦੀਲ: ਦੱਸ ਦਈਏ ਪੰਜਾਬ ਪੁਲਿਸ ਵਿੱਚ ਜੋ ਫੇਰਬਦਲ ਹੋਏ ਹਨ ਉਨ੍ਹਾਂ ਵਿੱਚ ਮੁੱਖ ਤੌਰ ਉੱਤੇ ਜਲੰਧਰ,ਬਟਾਲਾ,ਲੁਧਿਆਣਾ,ਫਿਰੋਜ਼ਪੁਰ ਅਤੇ ਗੁਰਦਾਸਪੁਰ ਜ਼ਿਲ੍ਹੇ ਸ਼ਾਮਿਲ ਹਨ। ਪੰਜਾਬ ਪੁਲਿਸ ਅੰਦਰ ਪਹਿਲਾਂ ਅਫਸਰਾਂ ਦੇ ਇੰਨੇ ਵੱਡੇ ਤਬਾਦਲੇ ਬਹੁਤ ਸਮੇਂ ਤੋਂ ਨਹੀਂ ਹੋਏ ਹਨ। ਦੱਸ ਦਈਏ ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਪੰਜਾਬ ਪੁਲਿਸ ਅੰਦਰ ਕਈ ਤਬਾਦਲੇ ਹੋਏ ਸਨ। ਇਨ੍ਹਾਂ ਤਬਾਦਲਿਆਂ ਦੌਰਾਨ 23 IPS ਅਤੇ 4 PPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।

ਪਹਿਲਾਂ ਵੀ ਹੋਏ ਸਨ ਅਫਸਰਾਂ ਦੇ ਤਬਾਦਲੇ: ਤਬਦਾਲਿਆਂ ਦੌਰਾਨ ਉਸ ਸਮੇਂ ਅਮਨੀਤ ਕੋਂਡਲ ਨੂੰ ਬਠਿੰਡਾ ਦੇ SSP, ਨਾਨਕ ਸਿੰਘ ਨੂੰ ਪਟਿਆਲਾ ਦੇ SSP, ਅੰਕੁਰ ਗੁਪਤਾ ਨੂੰ ਮੋਗਾ ਦੇ ਨਵੇਂ SSP, ਗੌਰਵ ਤੁਰਾ ਨੂੰ SSP ਤਰਨਤਾਰਨ, ਨਵੀਨ ਸਿੰਗਲਾ ਨੂੰ DIG ਜਲੰਧਰ ਰੇਂਜ, ਸਤਿੰਦਰ ਸਿੰਘ ਨੂੰ DIG ਬਾਰਡਰ ਰੇਂਜ ਅੰਮ੍ਰਿਤਸਰ, ਗੁਰਪ੍ਰੀਤ ਭੁੱਲਰ ਨੂੰ IGP ਚੰਡੀਗੜ੍ਹ, ਅਸ਼ਵਨੀ ਕਪੂਰ ਨੂੰ ਫਰੀਦਕੋਟ ਰੇਂਜ ਦੇ DIG, ਗੁਰਮੀਤ ਸਿੰਘ ਚੌਹਾਨ ਨੂੰ AGTF (SAS ਨਗਰ) ਦੇ AIG, ਹਰਜੀਤ ਸਿੰਘ ਨੂੰ ਵਿਜੀਲੈਂਸ ਬਿਊਰੋ SAS ਨਗਰ ਦੇ DIG, ਦਲਜਿੰਦਰ ਸਿੰਘ ਨੂੰ ਪਠਾਨਕੋਟ ਦੇ ਨਵੇਂ SSP, ਹਰਕਮਲਪ੍ਰੀਤ ਨੂੰ ਜਲੰਧਰ ਦਿਹਾਤੀ ਦੇ ਨਵੇਂ SSP ਅਤੇ ਵਰਿੰਦਰ ਬਰਾੜ ਨੂੰ ਫਾਜ਼ਿਲਕਾ ਦੇ ਨਵੇਂ SSP ਨਿਯੁਕਤ ਕੀਤਾ ਗਿਆ ਸੀ। ਹੁਣ ਸਰਕਾਰ ਨੇ ਮੁੜ ਤੋਂ ਜੰਗੀ ਪੱਧਰ ਉੱਤੇ ਤਬਾਦਲੇ ਕਰਦਿਆਂ ਪੁਲਿਸ ਅਫਸਰਾਂ ਨੂੰ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤਬਦੀਲ ਕੀਤਾ ਹੈ।

Last Updated : Aug 16, 2024, 7:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.