ਪਠਾਨਕੋਟ: ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮਾਈਨਿੰਗ ਉੱਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਜਿਸ ਕਾਰਣ ਕਰੈਸ਼ਰ ਇੰਡਸਟਰੀ ਦੇ ਨਾਲ ਜੁੜੇ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ। ਅਜਿਹੇ ਵਿੱਚ ਮਾਲ ਦੀ ਪੂਰਤੀ ਦੇ ਲਈ ਟਰੱਕ ਡਰਾਈਵਰਾਂ ਵੱਲੋਂ ਹਿਮਾਚਲ ਦਾ ਰੁੱਖ ਕੀਤਾ ਜਾ ਰਿਹਾ ਹੈ ਅਤੇ ਉੱਥੋਂ ਮਾਲ ਲਿਆ ਕੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾ ਰਿਹਾ ਹੈ।
ਮਾਈਨਿੰਗ ਵਿਭਾਗ ਵੱਲੋਂ ਕਾਰਵਾਈ: ਪਠਾਨਕੋਟ ਵਿੱਚ ਵੇਖਿਆ ਜਾ ਰਿਹਾ ਹੈ ਕਿ ਆਪਣੇ ਥੋੜ੍ਹੇ ਜਿਹੇ ਨਿਜੀ ਫਾਇਦੇ ਦੇ ਲਈ ਟਰੱਕ ਚਾਲਕਾਂ ਵੱਲੋਂ ਮਾਲ ਦਾ ਬਿੱਲ ਨਹੀਂ ਲਿਆ ਜਾਂਦਾ। ਜਿਸ ਕਾਰਣ ਟਰੱਕ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਕੁੱਝ ਜਿਲ੍ਹਾ ਪਠਾਨਕੋਟ ਦੇ ਮੀਰਥਲ ਇਲਾਕੇ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਹਿਮਾਚਲ ਤੋਂ ਮਾਲ ਭਰ ਕੇ ਆ ਰਹੀਆਂ 7 ਗੱਡੀਆਂ ਨੂੰ ਮਾਈਨਿੰਗ ਵਿਭਾਗ ਵੱਲੋਂ ਡੱਕਿਆ ਗਿਆ ਅਤੇ ਟਰੱਕਾਂ ਵਿੱਚ ਜੋ ਮਾਲ ਪਿਆ ਸੀ ਉਸਦਾ ਬਿੱਲ ਨਾ ਮਿਲਣ ਉੱਤੇ ਮਾਈਨਿੰਗ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਇਹਨਾਂ ਟਰੱਕਾਂ ਨੂੰ ਬੰਦ ਕਰ ਦਿੱਤਾ ਗਿਆ।
ਮਾਲ ਦਾ ਨਹੀਂ ਮਿਲਿਆ ਬਿੱਲ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਟਰੱਕ ਡਰਾਈਵਰ ਹਿਮਾਚਲ ਤੋਂ ਮਾਲ ਤਾਂ ਭਰ ਕੇ ਲਿਆਂਦੇ ਨੇ ਪਰ ਬਿਲ ਨਹੀਂ ਲਿਆਂਦੇ ਜਿਸ ਦੇ ਚਲਦੇ ਉਹਨਾਂ ਵੱਲੋਂ ਨਾਕਾ ਲਗਾ ਕੇ ਇਹਨਾਂ ਟਰੱਕ ਚਾਲਕਾਂ ਤੋਂ ਮਾਲ ਦੇ ਬਿੱਲ ਮੰਗੇ ਗਏ ਤਾਂ ਇਹਨਾਂ ਕੋਲ ਬਿੱਲ ਨਹੀਂ ਮਿਲੇ। ਜਿਸ ਦੇ ਚਲਦੇ ਸਾਡੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ।
- ਅੰਤਰਿਮ ਬਜਟ ਤੋਂ ਟ੍ਰਾਈਸਿਟੀ ਦੇ ਲੋਕਾਂ ਸਮੇਤ ਪੰਜਾਬ ਵਾਸੀਆਂ ਨੂੰ ਵੱਡੀ ਉਮੀਦ, ਟੈਕਸ ਸਲੈਬ 'ਚ ਬਦਲਾਅ ਨਾਲ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਲੋਕ
- ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੀ ਕੇਂਦਰ ਸਰਕਾਰ ਨੂੰ ਅਪੀਲ, ਕਿਹਾ-ਪੰਜਾਬ ਨੂੰ ਅਟਲ-ਭੂ ਜਲ ਯੋਜਨਾ ਵਿੱਚ ਕੀਤਾ ਜਾਵੇ ਸ਼ਾਮਲ
- ਸੀਐੱਮ ਮਾਨ ਵੱਲੋਂ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ, ਸੂਬੇ ਵਿੱਚ ਲਾਗੂ ਲੋਕ ਪੱਖੀ ਅਤੇ ਵਿਕਾਸਮੁਖੀ ਨੀਤੀਆਂ ਦੀ ਕੀਤੀ ਸਮੀਖਿਆ
ਦੱਸ ਦਈਏ ਬੀਤੇ ਦਿਨ ਵੀ ਪਠਾਨਕੋਟ ਵਿਖੇ ਰਾਵੀ ਦਰਿਆ 'ਚ ਮਾਈਨਿੰਗ ਵਿਭਾਗ ਅਤੇ ਪੁਲਿਸ ਨੇ ਐਕਸ਼ਨ ਕੀਤਾ ਸੀ। ਮਾਈਨਿੰਗ ਵਿਭਾਗ ਵੱਲੋਂ ਰਾਤ ਦੇ ਸਮੇਂ ਛਾਪੇਮਾਰੀ ਕਰਕੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਕੁੱਝ ਲੋਕਾਂ ਨੂੰ ਵੇਖਿਆ ਗਿਆ ਤਾਂ ਪੁਲਿਸ ਨੇ ਮੌਕ ਉੱਤੇ ਪਹੁੰਚ ਕੇ ਮਾਈਨਿੰਗ ਵਿਭਾਗ ਨਾਲ ਮਿਲ ਕੇ 3 ਟਿੱਪਰ ਜ਼ਬਤ ਕਰ ਲਏ ਸਨ। ਮਾਈਨਿੰਗ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਕਰੈਸ਼ਰ ਮਾਲਕ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ, ਜਦਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੋਕਲੇਨ ਮਸ਼ੀਨ ਦਾ ਆਪਰੇਟਰ ਪੋਕਲੇਨ ਮਸ਼ੀਨ ਭਜਾ ਕੇ ਲਿਜਾਉਣ ਵਿੱਚ ਕਾਮਯਾਬ ਹੋ ਗਿਆ।