ਫਰੀਦਕੋਟ : ਫਰੀਦਕੋਟ ਵਿੱਚ ਦਿਨ ਚੜ੍ਹਦੇ ਹੀ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਵਿਚ 2 ਔਰਤਾ ਸਮੇਤ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਕਿ 8 ਲੋਕ ਗੰਭੀਰ ਰੂਪ 'ਚ ਜਖਮੀਂ ਹੋ ਗਏ ਜਿੰਨਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਪੰਜਗਰਾਈਂ ਖੁਰਦ ਨੇੜੇ ਸ਼ੁੱਕਰਵਾਰ ਤੜਕੇ ਦੋ ਵਜੇ ਟਾਟਾ ਐਸ ਤੇ ਟਰਾਲੀ ਵਿਚਕਾਰ ਹੋਈ ਭਿਆਨਕ ਟੱਕਰ ਕਾਰਨ ਇਹ ਹਾਦਸਾ ਵਾਪਰਿਆ।
ਧਾਰਮਿਕ ਸਥਾਨ ਤੋਂ ਪਰਤ ਰਹੇ ਸਨ ਪੀੜਤ : ਮਿਲੀ ਜਾਣਕਾਰੀ ਮੁਤਾਬਿਕ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਮਰਾੜ੍ਹ ਕਲਾਂ ਦੇ ਕੁਝ ਪਰਿਵਾਰ ਟਾਟਾ ਏਸ (ਚੋਟਾ ਹਾਥੀ) ਤੇ ਸਵਾਰ ਹੋ ਕੇ ਮੋਗਾ ਜਿਲ੍ਹੇ ਦੇ ਕਿਸੇ ਪਿੰਡ ਵਿਚ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਆਪਣੇ ਪਿੰਡ ਨੂੰ ਵਾਪਸ ਪਰਤ ਰਹੇ ਸਨ। ਜਦ ਉਹਨਾਂ ਦਾ ਵਹੀਕਲ ਪਿੰਡ ਪੰਜਗਰਾਂਈ ਖੁਰਦ ਪਾਸ ਪੁੱਜਾ ਤਾਂ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਟਰੱਕ ਟਰਾਲੇ ਨਾਲ ਉਸ ਦੀ ਟੱਕਰ ਹੋ ਗਈ। ਇਸ ਹਾਡੇਸ ਚ 5 ਮੌਤਾਂ ਨਾਲ ਜ਼ਖਮੀ ਹੋਏ ਲੋਕਾਂ 'ਚ ਕੁਝ ਬੱਚੇ ਵੀ ਦੱਸੇ ਜਾ ਰਹੇ ਹਨ।
ਪਰਿਵਾਰ ਨੇ ਮੰਗਿਆ ਇਨਸਾਫ : ਇਸ ਮੌਕੇ ਗੱਲਬਾਤ ਕਰਦਿਆਂ ਪੀੜਤਾਂ ਦੇ ਸਾਥੀ ਨੇ ਦੱਸਿਆ ਕਿ ਉਹਨਾਂ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕ ਤੇਜ਼ ਰਫ਼ਤਾਰੀ ਕਾਰਨ ਆਪਣੇ ਨਾਲ ਨਾਲ ਹੋਰਨਾਂ ਮਾਸੂਮ ਲੋਕਾਂ ਨੂੰ ਵੀ ਹਾਦਸਿਆਂ ਦਾ ਸ਼ਿਕਾਰ ਬਣਾਉਂਦੇ ਹਨ।
- ਸੰਦੀਪ ਪਾਠਕ ਦਾ ਭਾਜਪਾ 'ਤੇ ਨਿਸ਼ਾਨਾ; ਕਿਹਾ-ਭਾਜਪਾ ਤੋਂ ਅਸਲੀ ਭਾਜਪਾਈ ਦੁਖੀ, ਇੰਡੀਆ ਗਠਜੋੜ ਨੂੰ ਲੈਕੇ ਵੀ ਆਖੀ ਇਹ ਗੱਲ - Lok Sabha Elections 2024
- ਦਿੱਲੀ 'ਚ ਅਰਵਿੰਦ ਕੇਜਰੀਵਾਲ ਦੇ ਪੋਸਟਰ ਨੂੰ ਲੈ ਕੇ ਹੋਇਆ ਵਿਵਾਦ, ਆਮ ਆਦਮੀ ਪਾਰਟੀ ਨੇ ਕੀਤੀ ਸ਼ਿਕਾਇਤ - AAP Complaints Against BJP To EC
- PM ਮੋਦੀ ਨੇ ਕੂਚ ਬਿਹਾਰ 'ਚ ਮਮਤਾ 'ਤੇ ਵਰ੍ਹਦਿਆਂ ਕਿਹਾ- ਤ੍ਰਿਣਮੂਲ ਦੇ ਗੁੰਡੇ ਤੁਹਾਨੂੰ ਵੋਟ ਪਾਉਣ ਤੋਂ ਰੋਕਦੇ ਹਨ, ਤਾਂ ਕਰੋ ਜ਼ੋਰਦਾਰ ਵਿਰੋਧ - PM Modi In Cooch Behar
ਮ੍ਰਿਤਕਾਂ ਦੀ ਪਹਿਚਾਣ : ਮ੍ਰਿਤਕਾਂ ਦੀ ਪਛਾਣ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ (36), ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ (35), ਦੀਪਕ ਕੁਮਾਰ (27) ਸ਼ਾਮਲ ਹਨ। ਸਾਰੇ ਮ੍ਰਿਤਕ ਮੁਕਤਸਰ ਦੇ ਪਿੰਡ ਮਰਾੜ ਕਲਾਂ ਦੇ ਰਹਿਣ ਵਾਲੇ ਹਨ। ਇਸ ਮੌਕੇ ਮ੍ਰਿਤਕ ਔਰਤ ਦੇ ਪਤੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੱਥਾ ਟੇਕ ਕੇ ਵਾਪਸ ਪਰਤਦੇ ਸਮੇਂ ਇਹ ਹਾਦਸਾ ਵਾਪਰਿਆ। ਇਸ ਮੌਕੇ ਪਿੰਡ ਵਾਸੀ ਕਾਂਗਰਸੀ ਆਗੂ ਅਜੈ ਪਾਲ ਸੰਧੂ ਨੇ ਦੱਸਿਆ ਕਿ ਇਸ ਹਾਦਸੇ ਨਾਲ 5 ਪਰਿਵਾਰਾਂ ਨੂੰ ਨੁਕਸਾਨ ਪਹੁੰਚਿਆ ਹੈ।