ਰੂਪਨਗਰ: ਪੰਜਾਬ ਸਣੇ ਕਈ ਸੂਭਿਆਂ 'ਚ ਇਹ ਆਮ ਦੇਖਣ ਨੂੰ ਮਿਲਦਾ ਹੈ ਕਿ ਪੁਰਾਣੀਆਂ ਇਮਾਰਤਾਂ ਨੂੰ ਆਧੁਨਿਕ ਤਕਨੀਕਾਂ ਰਾਹੀ ਉੱਚਾ ਚੁੱਕਿਆ ਜਾਂਦਾ ਹੈ ਪਰ ਇਸ ਵਿਚਾਲੇ ਕਈ ਵਾਰ ਲੈਂਟਰ ਡਿੱਗਣ ਕਾਰਨ ਹਾਦਸੇ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿਥੇ ਵੀਰਵਾਰ ਦੁਪਹਿਰ ਬਾਅਦ ਰੂਪਨਗਰ ਦੀ ਪ੍ਰੀਤ ਕਾਲੋਨੀ 'ਚ ਇੱਕ ਘਰ ਦਾ ਲੈਂਟਰ ਚੁੱਕਣ 'ਚ ਲੱਗੇ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ। ਦੱਸਿਆ ਜਾ ਰਿਹਾ ਕਿ ਇਹ ਘਰ ਦੋ ਮੰਜ਼ਿਲਾਂ ਸੀ, ਜਿਸ ਦੀ ਕਿ ਆਧੁਨਿਕ ਤਕਨੀਕ ਨਾਲ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਮੌਕੇ 'ਤੇ ਮੌਜੂਦ: ਇਸ ਹਾਦਸੇ ਤੋਂ ਬਾਅਦ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਗਈ ਅਤੇ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਤੇ ਨਾਲ ਹੀ ਬਚਾਅ ਕਾਰਜ ਲਈ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ। ਜਿੰਨ੍ਹਾਂ ਵਲੋਂ ਬਚਾਅ ਕਾਰਜ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਮਜ਼ਦੂਰਾਂ ਨੂੰ ਹੇਠਾਂ ਤੋਂ ਸੁਰੱਖਿਅਤ ਕੱਢਿਆ ਜਾ ਸਕੇ। ਉਨ੍ਹਾਂ ਵਲੋਂ ਮੌਕੇ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਮਜ਼ਦੂਰਾਂ ਦੀਆਂ ਆਵਾਜ਼ਾਂ ਮਲਵੇ ਦੇ ਹੇਠਾਂ ਤੋਂ ਸੁਣੀਆਂ ਜਾ ਰਹੀਆਂ ਹਨ।
ਪ੍ਰਤੱਖਦਰਸ਼ੀ ਨੇ ਦੱਸੀ ਸਾਰੀ ਘਟਨਾ: ਇਸ ਸਬੰਧੀ ਮਲਵੇ ਹੇਠ ਦੱਬੇ ਮਜ਼ਦੂਰਾਂ ਨਾਲ ਕੰਮ ਕਰਨ ਵਾਲੇ ਇੱਕ ਹੋਰ ਮਜ਼ਦੂਰ ਦਾ ਬਚਾਅ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾਂ ਇਮਾਰਤ ਦਾ ਲੈਂਟਰ ਉੱਚਾ ਚੁੱਕਣ ਦਾ ਕੰਮ 1 ਅਪ੍ਰੈਲ ਤੋਂ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉਹ ਪਾਣੀ ਪੀਣ ਗਿਆ ਤੇ ਉਸ ਦਾ ਬਚਾਅ ਹੋ ਗਿਆ, ਜਦਕਿ ਉਸ ਦੇ ਸਾਥੀ ਦੋ ਮੰਜ਼ਿਲਾਂ ਇਮਾਰਤ ਦੇ ਡਿੱਗਣ ਕਾਰਨ ਉਸ ਦੇ ਮਲਵੇ ਹੇਠ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਕਰੀਬ ਚਾਲੀ ਸਾਲ ਪਹਿਲਾਂ 1984 'ਚ ਬਣਿਆ ਸੀ।
ਜ਼ਿਲ੍ਹਾ ਪ੍ਰਸ਼ਾਸਨ ਵੀ ਰੱਖ ਰਿਹਾ ਨਜ਼ਰ: ਕਾਬਿਲੇਗੌਰ ਹੈ ਕਿ ਇਸ ਦੌਰਾਨ ਪ੍ਰਸ਼ਾਸਨ ਵਲੋਂ ਵੀ ਮਾਮਲੇ 'ਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਡੀਸੀ ਰੂਪਨਗਰ ਵਲੋਂ ਖੁਦ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਨਾਲ ਹੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਥੇ ਹੀ ਆਈਟੀਬੀਪੀ ਤੇ ਐੱਨਡੀਆਰਐੱਫ ਦੀਆਂ ਟੀਮਾਂ ਵਲੋਂ ਲੋਹੇ ਨੂੰ ਕੱਟਣ ਲਈ ਆਪਣੇ ਉਜ਼ਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
- 10ਵੀਂ ਜਮਾਤ ਦੇ ਨਤੀਜਿਆਂ 'ਚ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ, ਪੰਜਾਬ ਭਰ 'ਚੋਂ ਹਾਸਿਲ ਕੀਤਾ ਪਹਿਲਾ ਤੇ ਦੂਜਾ ਸਥਾਨ - PSEB 10TH RESULT 2024
- ਮਾਂ-ਪੁੱਤ ਖੁਦਕੁਸ਼ੀ ਮਾਮਲੇ ਵਿੱਚ ਮਜ਼ਦੂਰ ਜੱਥੇਬੰਦੀਆਂ ਵੱਲੋਂ ਬਰਨਾਲਾ ਥਾਣੇ ਅੱਗੇ ਲਾਇਆ ਗਿਆ ਧਰਨਾ - case of mother son suicide
- AAP ਉਮੀਦਵਾਰ ਲਾਲਜੀਤ ਭੁੱਲਰ ਖਿਲਾਫ ਰਾਜਪਾਲ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ - Lok Sabha Elections