ਪਿਆਰ ਜ਼ਿੰਦਗੀਆਂ ਅਤੇ ਰਿਸ਼ਤੇ ਬਣਾਉਂਦਾ ਵੀ ਹੈ ਅਤੇ ਉਨ੍ਹਾਂ ਨੂੰ ਬਰਬਾਦ ਵੀ ਕਰ ਦਿੰਦਾ ਹੈ ਕਿਉਂਕਿ ਪਿਆਰ ਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਸੇ ਕਾਰਨ ਪਿਆਰ ਨੂੰ ਨਾਜਾਇਜ਼ ਕਿਹਾ ਜਾਂਦਾ ਹੈ ਕਿਉਂਕਿ ਵਿਆਹ ਤੋਂ ਬਾਅਦ ਕਿਸੇ ਨੂੰ ਹੋਰ ਮਰਦ ਜਾਂ ਔਰਤ ਨਾਲ ਪਿਆਰ ਕਰਨਾ ਕਿਸੇ ਨੂੰ ਗਵਾਰਾ ਨਹੀਂ। ਇਸੇ ਕਾਰਨ ਤਾਂ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਜੇਕਰ ਇੱਕ ਮਰਦ ਦਾ ਵਿਆਹ ਤੋਂ ਬਾਅਦ ਬਾਹਰ ਕਿਸੇ ਨਾਲ ਪਿਆਰ ਅਤੇ ਸਬੰਧ ਨੇ ਤਾਂ ਦੇਖਿਆ ਜਾਂਦਾ ਕਿ ਉਸ ਦੀ ਪਤਨੀ ਦੇ ਵੀ ਸੰਬੰਧ ਸਾਹਮਣੇ ਆਉਂਦੇ ਹਨ।
ਨਾਜਾਇਜ਼ ਸਬੰਧਾਂ ਦਾ ਕਾਰਾ
ਉੜੀਸਾ ਦੇ ਸੁੰਦਰਗੜ੍ਹ ਤੋਂ ਇੱਕ ਅਜਿਹਾ ਹੀ ਮਾਮਾਲਾ ਸਾਹਮਣੇ ਆਇਆ ਜਿੱਥੇ ਪਤੀ ਕਿਸੇ ਦੂਜੀ ਔਰਤ ਨਾਲ ਰਹਿੰਦਾ ਸੀ ਤੇ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਸੀ। ਜਾਣਕਾਰੀ ਮੁਤਾਬਿਕ ਖਾਨਾਬਦੋਸ਼ ਸਮੂਹਾਂ ਵਿੱਚ ਨਾਜਾਇਜ਼ ਸਬੰਧਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਖੂਨੀ ਝੜਪ ਵਿੱਚ ਬਦਲ ਗਿਆ। ਘਟਨਾ ਮੰਗਲਵਾਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਝੜਪ ਵਿੱਚ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਪੁਲਿਸ ਅਲਰਟ ਮੋਡ 'ਤੇ ਨਜ਼ਰ ਆ ਰਹੀ ਹੈ।
ਜ਼ਖਮੀ ਹਸਪਤਾਲ 'ਚ ਦਾਖਲ
ਦੂਜੇ ਪਾਸੇ ਝੜਪ ਦੌਰਾਨ ਖ਼ੂਨ-ਖ਼ਰਾਬਾ ਹੋਣ ਤੋਂ ਬਾਅਦ ਪੱਛਮੀ ਰੇਂਜ ਦੇ ਡੀਆਈਜੀ ਅਤੇ ਸੁੰਦਰਗੜ੍ਹ ਦੇ ਐਸਪੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੇ। ਇਸ ਦੇ ਨਾਲ ਹੀ ਕਿਸੇ ਹੋਰ ਝੜਪ ਨੂੰ ਰੋਕਣ ਲਈ ਪੁਲਿਸ ਦੀਆਂ ਚਾਰ ਪਲਟਨਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪੱਛਮੀ ਰੇਂਜ ਦੇ ਡੀਆਈਜੀ ਬ੍ਰਿਜੇਸ਼ ਰੇਅ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਸ-ਪਾਸ ਦੀ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
5 ਲੋਕਾਂ ਦੀ ਮੌਤ
ਡੀਆਈਜੀ ਬ੍ਰਿਜੇਸ਼ ਰੇਅ ਨੇ ਕਿਹਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਝੜਪ ਦਾ ਅਸਲ ਕਾਰਨ ਨਾਜਾਇਜ਼ ਸਬੰਧ ਹਨ। ਜਿਸ ਕਾਰਨ ਖਾਨਾਬਦੋਸ਼ ਸਮੂਹਾਂ ਵਿਚਕਾਰ ਭਿਆਨਕ ਝੜਪ ਹੋ ਗਈ। ਇਸ ਘਟਨਾ ਵਿੱਚ ਤਿੰਨ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਮਹਾਰਾਸ਼ਟਰ ਦਾ ਰਹਿਣ ਵਾਲਾ ਅਵਿਨਾਸ਼ ਪਵਾਰ ਆਪਣੀ ਦੂਜੀ ਪਤਨੀ ਨਾਲ ਸੁੰਦਰਗੜ੍ਹ 'ਚ ਰਹਿੰਦਾ ਸੀ। ਉਸ ਦੀ ਪਹਿਲੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਪ੍ਰੇਮ ਸਬੰਧ ਸਨ। ਸ਼ਾਇਦ ਇਸੇ ਕਾਰਨ ਪਵਾਰ ਦੀ ਪਹਿਲੀ ਪਤਨੀ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ। ਪੁਲਿਸ ਅਨੁਸਾਰ ਪਤੀ-ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਦੋ ਗੁੱਟਾਂ ਵਿਚਾਲੇ ਖੂਨੀ ਟਕਰਾਅ ਹੋਇਆ ਸੀ। ਝੜਪ ਦੌਰਾਨ ਮੁਲਜ਼ਮ ਆਪਣੀ ਦੂਜੀ ਪਤਨੀ ਅਤੇ ਦੋ ਬੱਚਿਆਂ ਸਮੇਤ ਫਰਾਰ ਹੋ ਗਿਆ।