ਲੁਧਿਆਣਾ : ਪੰਜਾਬ 'ਚ ਸਫ਼ੈਦਾ ਅਤੇ ਪਾਪੂਲਰ ਦੀ ਖੇਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਰਹੀ ਹੈ। ਦਰਿਆਵਾਂ ਦੇ ਨਾਲ ਲੱਗਦੀ ਜ਼ਮੀਨਾਂ 'ਚ ਪਾਪੂਲਰ ਅਤੇ ਹੋਰਨਾਂ ਜ਼ਮੀਨਾਂ 'ਚ ਸਫ਼ੈਦੇ ਦੀ ਖੇਤੀ ਕਿਸਾਨ ਕਰਦੇ ਆਏ ਨੇ ਪਰ ਹੁਣ ਇਸ ਦਾ ਰਕਬਾ ਲਗਾਤਾਰ ਘੱਟਦਾ ਜਾ ਰਿਹਾ ਹੈ। ਜੇਕਰ ਪੂਰੇ ਪੰਜਾਬ ਦੇ ਜੰਗਲ ਦੀ ਗੱਲ ਕੀਤੀ ਜਾਵੇ ਤਾਂ ਮਹਿਜ਼ ਛੇ ਫੀਸਦੀ ਜੰਗਲ ਹੀ ਰਹਿ ਗਏ ਹਨ, ਜਦੋਂ ਕਿ ਦੂਜੇ ਪਾਸੇ ਲੋੜ 33 ਫੀਸਦੀ ਦੀ ਹੈ। ਇਹ ਕਹਿਣਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰ ਡਾਕਟਰ ਗੁਰਵਿੰਦਰ ਪਾਲ ਸਿੰਘ ਢਿੱਲੋਂ ਦਾ, ਜਿਨਾਂ ਨੇ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਮੈਦਾਨੀ ਇਲਾਕਿਆਂ ਦੇ ਵਿੱਚ 20 ਫੀਸਦੀ ਦੇ ਕਰੀਬ ਜੰਗਲ ਦੀ ਲੋੜ ਹੁੰਦੀ ਹੈ, ਜਦੋਂ ਕਿ ਪਹਾੜੀ ਇਲਾਕਿਆਂ ਦੇ ਵਿੱਚ 7 ਫੀਸਦੀ ਜੰਗਲ ਚਾਹੀਦਾ ਹੁੰਦਾ ਹੈ। ਇਸ ਕਰਕੇ ਜੰਗਲ ਦੀ ਸਾਡੇ ਵਾਤਾਵਰਣ ਦੇ ਵਿੱਚ ਮਹੱਤਤਾ ਹੈ। ਅੱਜ ਤੋਂ ਕਈ ਦਹਾਕਿਆਂ ਪਹਿਲਾਂ ਪੰਜਾਬ ਦੇ ਵਿੱਚ ਘਣੇ ਜੰਗਲ ਹੁੰਦੇ ਸਨ ਕਿਉਂਕਿ ਲੋਕ ਦਰੱਖਤਾਂ ਦੀ ਖੇਤੀ ਕਰਦੇ ਸਨ। ਪਰ ਹੁਣ ਕਿਸਾਨਾਂ ਨੇ ਦਰੱਖਤਾਂ ਦੀ ਖੇਤੀ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਿਹੜੇ ਦਰੱਖਤਾਂ ਦੀ ਖੇਤੀ: ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਅੰਦਰ ਪਾਪੂਲਰ ਦੇ ਨਾਲ ਸਫੇਦੇ ਦੀ ਖੇਤੀ ਕੀਤੀ ਜਾਂਦੀ ਰਹੀ ਹੈ ਪਰ ਹੁਣ ਲੋਕ ਇਸ ਧਾਰਨਾ ਦੇ ਵਿੱਚ ਚਲ ਪਈ ਹੈ ਕਿ ਸਫੈਦੇ ਦਾ ਦਰਖਤ ਜਿਆਦਾ ਪਾਣੀ ਖਿੱਚਦਾ ਹੈ। ਪੀਏਯੂ ਦੇ ਮਹਾਰ ਡਾਕਟਰ ਨੇ ਦੱਸਿਆ ਕਿ ਸਗੋਂ ਸਫੈਦਾ ਜਿੰਨਾ ਕਣਕ ਤਿੰਨ ਮਹੀਨੇ ਦੇ ਵਿੱਚ ਪਾਣੀ ਲੈਂਦੀ ਹੈ ਉਨਾ ਹੀ ਸਫੈਦਾ ਇੱਕ ਸਾਲ ਦੇ ਵਿੱਚ ਲੈਂਦਾ ਹੈ। ਉਹਨਾਂ ਕਿਹਾ ਕਿ ਸਫੈਦੇ ਦੀਆਂ ਜੜਾਂ 10 ਫੁੱਟ ਤੱਕ ਡੂੰਘੀਆਂ ਹੁੰਦੀਆਂ ਹਨ ਇਸ ਤੋਂ ਜਿਆਦਾ ਹੇਠਾਂ ਨਹੀਂ ਜਾਂਦੀਆਂ ਇਸ ਕਰਕੇ ਇਹ ਧਰਤੀ ਹੇਠਾਂ ਦੋ ਪਾਣੀ ਜਿਆਦਾ ਨਹੀਂ ਖਿੱਚਦਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਫੈਦੇ ਦਾ ਦਰੱਖਤ ਆਕਸੀਜਨ ਦੇ ਸਰੋਤ ਵਜੋਂ ਕਾਫੀ ਲਾਹੇਵੰਦ ਹੈ।
ਕੁੱਝ ਦਰੱਖਤ 24 ਘੰਟੇ ਆਕਸੀਜਨ ਦਿੰਦੇ ਹਨ : ਉਹਨਾਂ ਕਿਹਾ ਕਿ ਜਿੰਨਾ ਕੋਈ ਦਰੱਖਤ ਜਿੰਨੀ ਜਿਆਦਾ ਲੱਕੜੀ ਦਿੰਦਾ ਹੈ ਉਨੀ ਹੀ ਜ਼ਿਆਦਾ ਆਕਸੀਜਨ ਸਾਨੂੰ ਉਸ ਤੋਂ ਮਿਲਦੀ ਹੈ ਇਸ ਕਰਕੇ ਅਜਿਹਾ ਕੁਝ ਨਹੀਂ ਹੈ ਕਿ ਕੁਝ ਕੁ ਦਰਖਤ ਸਾਨੂੰ 24 ਘੰਟੇ ਆਕਸੀਜਨ ਦਿੰਦੇ ਹਨ। ਉਹਨਾਂ ਕਿਹਾ ਕਿ ਇਹ ਲੋਕਾਂ ਦੀ ਗਲਤ ਧਾਰਨਾ ਹੈ, ਜਿੰਨਾ ਜਿਆਦਾ ਲੱਕੜ ਵਾਲਾ ਦਰੱਖਤ ਹੋਵੇਗਾ ਉਨੀ ਸਾਨੂੰ ਵੱਧ ਆਕਸੀਜਨ ਮਿਲੇਗੀ। ਉਹਨਾਂ ਦੱਸਿਆ ਕਿ ਸਫੈਦੇ ਦਾ ਦਰਖਤ ਭਾਰਤ ਦਾ ਨਹੀਂ ਹੈ ਇਹ ਆਸਟਰੇਲੀਆ ਤੋਂ ਆਇਆ ਸੀ। ਇਸ ਦਰੱਖਤ ਦੀਆਂ ਵੀ ਆਪਣੀਆਂ ਅੱਗੇ ਦਰਜਨਾਂ ਕਿਸਮਾਂ ਹਨ। ਸਫੈਦੇ ਦਾ ਦਰੱਖਤ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਇਹਨਾਂ ਵਿੱਚੋਂ ਕਈ ਦਰੱਖਤਾਂ ਦੀ ਲੰਬਾਈ 480 ਫੁੱਟ ਤੱਕ ਵੀ ਪਹੁੰਚ ਜਾਂਦੀ ਹੈ।
ਦਰੱਖਤ ਕਿੰਨੇ ਜਰੂਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਨੇ ਦੱਸਿਆ ਹੈ ਕਿ ਦਰੱਖਤ ਸਿਰਫ ਇੱਕ ਖੇਤੀ ਦਾ ਸਾਧਨ ਨਹੀਂ ਹੈ ਸਗੋਂ ਸਾਡੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਵੀ ਦਰੱਖਤ ਬਹੁਤ ਵੱਡਾ ਰੋਲ ਅਦਾ ਕਰਦੇ ਹਨ। ਉਹਨਾਂ ਕਿਹਾ ਕਿ ਵਿਦੇਸ਼ ਦੇ ਕਈ ਮੁਲਕਾਂ ਦੇ ਵਿੱਚ ਮੁੜ ਤੋਂ ਜੰਗਲਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਕਿਉਂਕਿ ਕੁਦਰਤ ਦਾ ਸੰਤੁਲਨ ਖਰਾਬ ਹੋਣ ਦਾ ਇੱਕ ਵੱਡਾ ਕਾਰਨ ਦਰੱਖਤਾਂ ਦੀ ਲਗਾਤਾਰ ਕਟਾਈ ਹੈ। ਉਹਨਾਂ ਕਿਹਾ ਕਿ ਇਸ ਨੂੰ ਸਿਰਫ ਆਕਸੀਜਨ ਦੇ ਸਰੋਤ ਜਾਂ ਫਿਰ ਇੱਕ ਲੱਕੜੀ ਦੇ ਬਾਲਣ ਵਜੋਂ ਨਾ ਸਮਝ ਕੇ ਇਸ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਜਰੂਰ ਜਾਣਕਾਰੀ ਲੈਣੀ ਚਾਹੀਦੀ ਹੈ।
- ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੀ ਦਲਜੀਤ ਕੌਰ ਨੇ ਆਪਣੇ ਘਰ ਨੂੰ ਬਣਾਇਆ ਅਜਿਹਾ ਕਿ ਹਰ ਵਾਤਾਵਰਨ ਪ੍ਰੇਮੀ ਦਾ ਮੋਹ ਲਿਆ ਮੰਨ - environment of the house
- ਦੇਖੋ ਕਿਸ ਤਰ੍ਹਾਂ ਇਸ ਫਾਰਮ ਦੇ ਮਾਲਕ ਵੱਲੋਂ ਸਰਕਾਰੀ ਰੁੱਖਾਂ ਨੂੰ ਵੱਢ ਕੇ ਕੀਤਾ ਜਾ ਰਿਹਾ ਹੈ ਖ਼ਤਮ, ਪ੍ਰਸ਼ਾਸ਼ਨ ਸੁੱਤਾ ਕੁੰਭਕਰਨ ਦੀ ਨੀਂਦ - Arjan Seed Farm Barnala
- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੌਨਸੂਨ ਦੀ ਰਫ਼ਤਾਰ ਮੱਠੀ: ਅਗਲੇ 10 ਦਿਨਾਂ 'ਚ ਚਿਪਚਿਪੀ ਗਰਮੀ ਤੋਂ ਮਿਲੇਗੀ ਰਾਹਤ, ਜਾਣੋ ਤੁਹਾਡੇ ਸ਼ਹਿਰ ‘ਚ ਕਦੋਂ ਹੋਵੇਗੀ ਬਾਰਿਸ਼ - Monsoon Update
ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਦਰੱਖਤਾਂ ਦੀ ਖੇਤੀ ਰਵਾਇਤੀ ਰਹੀ ਹੈ ਅਤੇ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ ਅਤੇ ਕਿਸਾਨਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਲੱਕੜੀ ਅੱਜ ਦੇ ਸਮੇਂ ਦੇ ਵਿੱਚ ਕਾਫੀ ਮਹਿੰਗੀ ਵਿਕ ਰਹੀ ਹੈ ਅਤੇ ਇਸ ਦੀ ਖੇਤੀ ਇੱਕ ਲਾਹੇਵੰਦ ਧੰਦੇ ਦੇ ਰੂਪ ਦੇ ਵਿੱਚ ਬਦਲਨੀ ਫਸਲ ਵਜੋਂ ਵੀ ਵਰਤੀ ਜਾ ਸਕਦੀ ਹੈ।