ਫਰੀਦਕੋਟ: ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੀ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਇੱਕ ਵਾਰ ਮੁੜ ਤੋਂ ਉਦੋਂ ਚਰਚਾ ਦਾ ਵਿਸ਼ਾ ਬਣੀ ਜਦੋਂ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੋਰਾਨ 24 ਮੋਬਾਇਲ ਫ਼ੋਨ ਬ੍ਰਾਮਦ ਕੀਤੇ ਜਾਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉੱਤੇ ਥਾਣਾਂ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ।
6 ਮੋਬਾਇਲ ਫੋਨ ਲਾਵਾਰਿਸ ਹਾਲਤ ਵਿੱਚ ਬ੍ਰਾਮਦ: ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੀ ਇੱਕ ਸ਼ਿਕਾਇਤ ਅਨੁਸਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੋਰਾਨ 24 ਮੋਬਾਇਲ ਫ਼ੋਨ ਅਤੇ ਕੁੱਝ ਹੋਰ ਅਪੱਤੀਜਨਕ ਸਮਾਨ ਬ੍ਰਾਮਦ ਹੋਇਆ ਹੈ, ਜਿਸ ਵਿੱਚ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੋਰਾਨ 6 ਮੋਬਾਇਲ ਫੋਨ ਲਾਵਾਰਿਸ ਹਾਲਤ ਵਿੱਚ ਬ੍ਰਾਮਦ ਕੀਤੇ ਗਏ।
ਟੈਕਨੀਕਲ ਸੈੱਲ ਦੀ ਮਦਦ ਨਾਲ ਜਾਂਚ: ਇਸ ਤੋਂ ਇਲਾਵਾ ਜੇਲ੍ਹ ਦੀ ਬਾਹਰੀ ਦੀਵਾਰ ਤੋਂ ਅੰਦਰ ਸੁੱਟੇ ਗਏ ਸਮਾਨ ਵਿੱਚੋਂ 18 ਮੋਬਾਇਲ ਫੋਨ, 48 ਜਰਦੇ ਦੀਆਂ ਪੁੜੀਆਂ ਅਤੇ ਮੋਬਾਇਲ ਚਾਰਜ਼ਰ ਬ੍ਰਾਮਦ ਕੀਤੇ ਗਏ। ਜਿਸ ਨੂੰ ਲੈਕੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਾਲ ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਟੈਕਨੀਕਲ ਸੈੱਲ ਦੀ ਮਦਦ ਨਾਲ ਇਨ੍ਹਾਂ ਮੋਬਾਇਲ ਫੋਨਾਂ ਦੀ ਡਿਟੇਲ ਹਾਸਿਲ ਕਰਕੇ ਪਹਿਚਾਣ ਕੀਤੀ ਜਾਵੇਗੀ ਕਿ ਕਿਸ ਵਿਅਕਤੀ ਵੱਲੋਂ ਇਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਨੇ ਸੂਬਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦਾ ਕੀਤਾ ਗਠਨ
- ਘਰਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਚਾ ਦਰਜ਼
- ਫੌਜ ‘ਚੋਂ ਭਗੌੜਾ ਫੌਜੀ ਬਣਿਆ ਲੁਟੇਰਾ, ਏਟੀਐਮ ਸਣੇ ਹੋਰਾਂ ਲੁੱਟ ਖੋਹਾਂ ਨੂੰ ਦਿੱਤਾ ਅੰਜਾਮ
ਪਹਿਲਾਂ ਵੀ ਮਿਲਦੇ ਰਹੇ ਮੋਬਾਇਲ ਫੋਨ: ਦੱਸ ਦਈਏ ਫਰੀਕੋਟ ਦੀ ਜੇਲ੍ਹ ਵਿੱਚੋਂ ਬਰਾਮਦ ਕੀਤੇ ਗਏ ਫੋਨਾਂ ਦਾ ਮਾਮਲਾ ਇਕੱਲਾ ਨਹੀਂ ਹੈ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਪ੍ਰਸ਼ਾਸਨ ਨੇ 74 ਕੈਦੀਆਂ ਤੋਂ 77 ਮੋਬਾਈਲ ਜ਼ਬਤ ਕੀਤੇ ਸਨ, ਜਿਸ ਨਾਲ ਪਿਛਲੇ ਦੋ ਮਹੀਨਿਆਂ ਦੌਰਾਨ ਜ਼ਬਤ ਕੀਤੇ ਗਏ ਮੋਬਾਈਲਾਂ ਦੀ ਕੁੱਲ ਗਿਣਤੀ 269 ਹੋ ਗਈ। ਹੁਣ ਮਿਲੇ 77 ਮੋਬਾਈਲ ਫੋਨਾਂ ਵਿੱਚੋਂ 55 ਕੀ-ਪੈਡ ਫੋਨ ਸਨ ਜਦਕਿ 22 ਟੱਚ ਫੋਨ ਸਨ। ਇਸ ਤੋਂ ਇਲਾਵਾ ਜੇਲ੍ਹ ਸਟਾਫ਼ ਨੇ 55 ਸਿਮ ਕਾਰਡ, 11 ਚਾਰਜਰ, ਦੋ ਮੋਬਾਈਲ ਬੈਟਰੀਆਂ, ਇੱਕ ਡੌਂਗਲ, 40 ਬੰਡਲ ਬੀੜੀਆਂ, ਚਾਰ ਹੀਟਰ ਸਪਰਿੰਗ ਅਤੇ ਇੱਕ ਲੋਹੇ ਦਾ ਹਥਿਆਰ ਬਰਾਮਦ ਹੋਏ ਸਨ।