ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਪੈਂਦੇ ਫੂਲ ਟਾਊਨ ਤੋਂ ਪਿੰਡ ਭਾਈਰੂਪਾ ਨੂੰ ਜਾਂਦੀ ਲਿੰਕ ਸੜਕ ਉੱਤੇ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਸਥਾਨਵਾਸੀਆਂ ਦਾ ਕਹਿਣਾ ਹੈ ਕਿ ਫੂਲ ਟਾਊਨ ਤੋਂ ਇੱਕ ਕਿਲੋਮੀਟਰ ਦੂਰ ਭਾਈਰੂਪਾ ਸੜਕ ਉੱਤੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਸਮੇਤ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।
ਮਹਿਲਾ ਅਤੇ ਨੌਜਵਾਨ ਦੀ ਦਰਦਨਾਕ ਮੌਤ
ਬਿਨਾਂ ਕਿਸੇ ਦੇਰੀ ਤੋਂ ਮਾਨਵ ਸਹਾਰਾ ਫੂਲ ਟਾਊਨ ਸਮੇਤ, ਪੂਨਰਜੋਤੀ ਆਈ ਡੋਨੇਸਨ ਦੀਆਂ ਐਂਬੂਲੈਂਸਾਂ ਘਟਨਾ ਸਥਾਨ ਉੱਤੇ ਪਹੁੰਚੀਆਂ ਅਤੇ ਮ੍ਰਿਤਕਾਂ ਸਮੇਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਲਿਆਂਦਾ ਗਿਆ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਰਾਜਾ ਰਾਮ ਨੇ ਦੱਸਿਆ ਕਿ ਮ੍ਰਿਤਕ ਭੋਲੀ ਕੌਰ ਉਮਰ 48 ਸਾਲ ਪਤਨੀ ਗੁਰਚਰਨ ਸਿੰਘ ਮੋਟਰਸਾਈਕਲ ਚਾਲਕ ਮ੍ਰਿਤਕ ਸੁਰਜੀਤ ਰਾਮ ਨਾਲ ਭਾਈਰੂਪਾ ਰਾਮਪੁਰਾ ਆ ਰਹੇ ਸਨ।
- ਕੰਗਨਾ ਬਾਰੇ ਰਾਜਾ ਵੜਿੰਗ ਦਾ ਵੱਡਾ ਬਿਆਨ, ਕਿਹਾ- ਕੰਗਨਾ ਰਣੌਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ, ਉਸ ਨੂੰ ਲੋਕਾਂ ਦੀਆਂ ਗਾਲ੍ਹਾਂ ਸੁਣ ਕੇ ਮਜ਼ਾ ਆਉਂਦਾ - Amrinder Singh EXCLUSIVE INTERVIEW
- ਨਕਲੀ ਡੀਏਪੀ ਖਾਦ ਤੋਂ ਪਰੇਸ਼ਾਨ ਕਿਸਾਨਾਂ ਨੇ ਬਰਨਾਲਾ ਦੇ ਡੀਸੀ ਦਫਤਰ ਬਾਹਰ ਕੀਤਾ ਪ੍ਰਦਰਸ਼ਨ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ - fake DAP fertilizer
- ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਵਾਲਿਆਂ ਦੀ ਆਈ ਸ਼ਾਮਤ, ਹੁਣ ਆਵੇਗਾ ਪੂਰਾ ਸੱਚ ਸਾਹਮਣੇ, ਸੁਣੋ ਕਿਸ-ਕਿਸ ਅਫ਼ਸਰ ਦਾ ਆਇਆ ਨਾਮ? - Lawrence Bishnoi Interview Case
ਜ਼ਖ਼ਮੀ ਨੂੰ ਕੀਤਾ ਗਿਆ ਰੈਫਰ
ਕਾਰ ਚਾਲਕ ਸੁਖਦੇਵ ਸਿੰਘ ਉਮਰ 62 ਸਾਲ ਪੁੱਤਰ ਗੁਰਦਿਤ ਸਿੰਘ ਵਾਸੀ ਕੰਡਾ ਬੰਨਾ ਰਾਮਪੁਰਾ ਤੋਂ ਭਾਈਰੂਪਾ ਜਾ ਰਿਹਾ ਸੀ। ਇਸ ਦੌਰਾਨ ਦੋਵਾਂ ਦੇ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਮਹਿਲਾ ਅਤੇ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ਉੱਤੇ ਹੀ ਥਾਣਾ ਫੂਲ ਟਾਊਨ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੂਰੂ ਕਰ ਦਿੱਤੀ। ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ ਜਗ੍ਹਾ ਨਾ ਹੋਣ ਕਰਕੇ ਪੋਸਟਮਾਰਟਮ ਲਈ ਦੋਨੋਂ ਮ੍ਰਿਤਕ ਦੇਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਕਾਰ ਚਾਲਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਲੂਧਿਆਣਾ ਰੈਫਰ ਕੀਤਾ ਹੈ।